ਵਹਿਮ ਭਰਮ

ਵੈਦ ਬੀ ਕੇ ਸਿੰਘ
ਕੁਝ ਸਮਾਂ ਪਹਿਲਾਂ ਮੈ ਕਿਸੇ ਸ਼ਹਿਰ ਵਿੱਚ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਸੀ।ਰੋਟੀ ਟੁੱਕ ਆਪ ਹੀ ਕਰਨਾ ਪੈਦਾ ਸੀ।ਸ਼ਾਮ ਦੀ ਰੋਟੀ ਬਣਾ ਕੇ ਸੋਚਿਆ ਕਿ ਕੱਲ ਸਵੇਰੇ ਕਾਲੇ ਛੋਲੇ ਬਣਾ ਲਵਾਂ,ਛੋਲੇ ਭਿਉ ਕੇ ਰੱਖਣ ਲੱਗਾ ਸੀ ਤਾਂ ਵਿੱਚੋ ਛੋਲੇ ਖਰਾਬ ਸੀ ਡੱਸਟਬਿਨ ਵਿੱਚ ਸੁੱਟਣ ਲੱਗਾ ਸੀ,ਸੋਚਿਆ ਯਾਰ ਕਿਸੇ ਪੰਛੀ ਨੂੰ ਸੁੱਟ ਦੇਦੇ ਹਾਂ,ਪੰਛੀ ਖਾ ਲੈਣਗੇ ਮੇਰੇ ਕੋਲ ਕਿਰਾਏ ਤੇ ਦੂਜੀ ਮੰਜ਼ਿਲ ਸੀ,ਜਦ ਮੈ ਛੋਲੇ ਸੁੱਟਣ ਲੱਗਾ।ਉਹ ਮਕਾਨ ਦੀ ਛੱਤ ਉੱਚੀ ਸੀ ਛੋਲੇ ਸੁੱਟੇ ਨਹੀ ਗਏ। ਮੈਂ ਸੋਚਿਆ ਗੁਆਂਢੀ ਦੇ ਨੀਵੇ ਮਕਾਨ ਤੇ ਸੁੱਟ ਦਿੰਦੇ ਹਾਂ।ਮੈ ਸੋਚਿਆ ਯਾਰ ਕਿਤੇ ਇਤਰਾਜ਼ ਨਾ ਕਰਨ,ਚੱਲ ਮੈ ਕਿਹਾ ਯਾਰ ਇਹ ਕਿਹੜਾ ਕੋਈ ਮਾੜੀ ਚੀਜ਼ ਹੈ,ਮੈ ਸੁੱਟ ਦਿੱਤੇ ਮਨ ਵਿੱਚ ਡਰ ਸੀ ਕਿਤੇ ਉਲਾਂਭਾ ਨਾ ਆਵੇ।ਦੂਜੀ ਸਵੇਰੇ ਉਹੀ ਗੱਲ ਹੋਈ ਗੁਆਂਢੀ ਨੇ ਮੈਨੂੰ ਰੋਕ ਹੀ ਲਿਆ ਔਰਤ ਬੋਲੀ “ਭਾਜੀ ਇਸ ਮਕਾਨ ਵਿੱਚ ਤੁਸੀ ਰਹਿੰਦੇ ਹੋ? ਮੈ ਹਾਂ ਜੀ ਕਹਿ ਕੇ ਪੁਛਿਆ “ਹਾਂ ਦੱਸੋ ਜੀ ਕੀ ਗੱਲ? ਉਹ ਕਹਿੰਦੀ “ਸਾਡੇ ਮਕਾਨ ਤੇ ਤੁਸੀ ਛੋਲੇ ਸੁੱਟੇ ਸੀ ? ਹਾਂ ਜੀ ਮੇਰੀ ਛੱਤ ੳੁੱਚੀ ਸੀ ਇਸ ਕਰਕੇ ਮੈ ਤੁਹਾਡੇ ਮਕਾਨ ਤੇ ਸੁੱਟ ਦਿੱਤੇ ਸੀ ਕਿ ਕੋਈ ਪੰਛੀ ਖਾ ਲਵੇਗਾ ਮੈ ਸਫਾਈ ਦਿਤੀ ! ਉਹ ਝੱਟ ਬੋਲੀ “ਭਾਜੀ ਮੈ ਤਾਂ ਡਰਦੀ ਨੇ ਆਪਣੇ ਮਕਾਨ ਤੇ ਪਏ ਕਈ ਗਮਲੇ ਥੱਲੇ ਸੁੱਟ ਦਿੱਤੇ ਉਨਾਂ ਵਿਚ ਛੋਲੇ ਪਏ ਸੀ ਮੈ ਸੋਚਿਆ ਕਿਸੇ ਨੇ ਕੋਈ ਟੂਣਾ ਕਰਾਕੇ ਸਾਡੇ ਕਾਲੇ ਛੋਲੇ ਸੁੱਟੇ ਨੇ ਮੰਗਲਵਾਰ ਨੂੰ” ਪਤਾ ਨੀ ਕੀ-ਕੀ ਬੋਲੀ ਗਈ, ਮੈ ਖਹਿੜਾ ਛੁਡਾਉਦੇ ਨੇ “ਸੌਰੀ” ਕਹਿ ਕੇ ਮਾਫੀ ਮੰਗੀ ਤੇ ਅੰਦਰ ਆਕੇ ਮੱਥੇ ਤੇ ਹੱਥ ਮਾਰਿਆ।ਯਾਰ ਹੋਰ ਕਰ ਪੰਛੀਆਂ ਦਾ ਭਲਾ ,ਕਹਿਣ ਦਾ ਭਾਵ ਆਪਾ ਤੇ ਬੇਮਤਲਬ ਦੇ ਵਹਿਮ ਹਾਵੀ ਹੋ ਰਹੇ ਨੇ,ਉਲਟਾ ਜਲਦੀ ਸੋਚ ਲੈਦੇ ਹਾਂ,ਸਿੱਧਾ ਸੋਚਣ ਨੂੰ ਟਾਇਮ ਲੈਦੇ ਹਾਂ।ਛਿੱਕ ਆ ਗਈ ਤਾਂ ਰੁਕ ਗਏ,ਇਹ ਨਹੀ ਸੋਚਿਆ ਛਿੱਕ ਤਾਂ ਨੱਕ ਵਿੱਚ ਹੋਈ ਇਕ ਅਲਰਜੀ ਜਾਂ ਗਰਦ ਮਿੱਟੀ ਦੇ ਸੰਪਰਕ ਨਾਲ ਆਈ ਛਿੱਕ ਹੈ ,ਬਿੱਲੀ ਰਸਤਾ ਕੱਟ ਗਈ ਤਾਂ ਰੁਕ ਗਏ ਇਹ ਨੀ ਸੋਚਿਆ ਬਿੱਲੀ ਮਾਸੀ ਨੂੰ ਵੀ ਉਸੇ ਰਸਤੇ ਤੇ ਕੋਈ ਕੰਮ ਹੋ ਸਕਦਾ ਹੈ।ਉਹਨੇ ਤੁਹਾਨੂੰ ਕਦੇ ਰੋਕ ਕੇ ਕਿਹਾ ਹੈ ਕਿ ਬਾਈ ਮੈ ਰਸਤਾ ਕੱਟਤਾ ਹੁਣ ਨੀ ਤੇਰਾ ਕੰਮ ਬਣਦਾ,ਵੀਰਵਾਰ ਨੂੰ ਮੁਰਗਾ ਨੀ ਖਾਣਾ ਅਖੇ ਅੱਜ ਵੀਰਵਾਰ ਹੈ,ਪੀਰਾਂ ਦਾ ਦਿਨ ਹੈ,ਇਹ ਨੀ ਸੋਚਦੇ ਮੁਰਗਾ ਹੋਰ ਦਿਨ ਖਾ ਲਿਆ ਫਿਰ ਉਹ ਪਾਪ ਦੀ ਲਿਸਟ ਵਿੱਚ ਨਹੀ ਆਉਦਾ।ਮੁਰਗਾ ਤਾਂ ਤੁਹਾਡੇ ਸੁਆਦ ਲਈ ਕਿਸੇ ਵੀ ਦਿਨ ਕੁਰਬਾਨੀ ਦੇ ਗਿਆ ਉਹ ਪਾਪ ਨਹੀ।ਪਤਾ ਨਹੀ ਅਸੀ ਕੀ-ਕੀ ਵਹਿਮ ਪਾਲੀ ਬੈਠੇ ਹਾਂ ਤੇ ਆਪਣੀ ਸੋਚ ਵਿੱਚ ਤਬਦੀਲੀ ਨਹੀ ਲਿਆ ਰਹੇ ਵਹਿਮ ਭਰਮ ਬਣਾਏ ਕਿਸਨੇ?ਇਸ ਬੰਦੇ ਦੀ ਕਾਢ ਹੈ,ਉਹੀ ਬੰਦਾ ਇਸ ਕਾਢ ਦਾ ਅੰਤ ਨਹੀ ਕਰ ਸਕਦਾ?ਇਹੀ ਵਹਿਮ ਭਰਮ ਕਰਕੇ ਤੁਸੀ ਬਹੁਤ ਪਿੱਛੇ ਜਾ ਰਹੇ ਹੋ ਤੇ ਜਿੰਨਾ ਨੇ ਵਹਿਮ ਭਰਮ ਪੈਦਾ ਕੀਤਾ,ਉਹ ਤੁਹਾਨੂੰ ਉਲਝਾਕੇ ਆਪ ਰੱਜ ਕੇ ਰੋਟੀ ਖਾ ਰਹੇ ਨੇ,ਹਾਂ ਮਤਲਬ ਦੇ ਵਹਿਮ ਕਰੋ,ਜਿਵੇ ਕੋਈ ਪਿੱਪਲ ਦੀ ਪੂਜਾ ਕਰਦਾ ਹੈ,ਉਹ ਵਹਿਮ ਭਰਮ ਨਹੀ ਉਹ ਕਿਉ ?ਹਾਂ ਜੀ ਪਿੱਪਲ ਹੈ ਹੀ ਪੂਜਣ ਯੋਗ ,ਉਹ ਕਿਵੇ ਸੋਨੇ ਵਰਗੇ ਗੁਣਾਂ ਕਰਕੇ ਸਭ ਦਰੱਖਤਾਂ ਤੋ ਜਿਆਦਾ ਆਕਸੀਜਨ ਛੱਡਦਾ ਹੈ।ਜਿਹੜਾ ਇਹਦੇ ਨੇੜੇ ਹੈ,ਫਰੀ ਆਕਸੀਜਨ ਛੱਕ ਰਿਹਾ ਹੈ।ਨਹੀ ਤਾਂ ਆਕਸੀਜਨ ਕਦ ਲੱਗਦੀ ਹੈ ,ਜਦ ਮਰੀਜ਼ ਐੇਮਰਜੈਂਸੀ ਵਿੱਚ ਹਾਏ-ਹਾਏ ਕਰਦਾ ਹੁੰਦਾ ਹੈ।ਲੱਖ ਵਾਰੀ ਪੂਜੋ ਪਿੱਪਲ ਪਲਿਉਸਨ ਰੋਕਦਾ ਹੈ,ਔਸ਼ਧੀ ਗੁਣ ਹੋਣ ਕਰਕੇ ਇਹ ਕਹਿਣਾ ਅਤਿਕਥਨੀ ਨਹੀ ਹੋਵੇਗਾ ਕਿ ਜਿੱਥੇ ਪਿੱਪਲ ਦਾ ਦਰੱਖਤ ਹੈ ਉਥੇ ਸ਼ਾਖਸ਼ਾਤ ਪਰਮਾਤਮਾ ਹੈ।ਪਿੱਪਲ ਦਾ ਨਾਮ ਬੋਧੀ ਬ੍ਰਿਛ ਹੈ,ਬੁੱਧ ਧਰਮ ਵਿੱਚ ਪਿੱਪਲ ਨੂੰ ਬੋਧੀ ਬ੍ਰਿਛ ਕਹਿ ਕੇ ਪੂਜਿਆ ਜਂਾਦਾ ਹੈ।ਆਧੁਨਿਕ ਵਿਗਿਆਨ ਦੀਆਂ ਖੋਜਾ ਦੁਆਰਾ ਸਪੱਸ਼ਟ ਹੋਇਆ ਹੈ ਕਿ 762 ਵਰਗ ਮੀਟਰ ਦੇ ਫੈਲਾਅ ਵਾਲਾ ਪਿੱਪਲ ਦਾ ਦਰੱਖਤ 1712 ਕਿਲੋ ਦੇ ਕਰੀਬ ਆਕਸੀਜਨ ਇੱਕ ਘੰਟੇ ਵਿੱਚ ਛੱਡਦਾ ਹੈ ਅਤੇ 2252 ਕਿਲੋ ਗ੍ਰਾਮ ਦੇ ਕਰੀਬ ਕਾਰਬਨ ਡਾਈਆਕਸਾਈਡ ਚੂਸ ਲੈਦਾ ਹੈ।ਪੂਜਣਾ ਜਾਇਜ਼ ਹੈ ਪਿੱਪਲ ਦੇ ਪੱਤੇ ਰਕਤ ਪ੍ਰਦਰ ਲਈ ਠੀਕ ਹਨ,ਵੱਧੀ ਸ਼ੂਗਰ ਵਿੱਚ ਦਵਾਈ ਨਾਲ-ਨਾਲ ਇਸ ਦੀ ਛਿੱਲ ਦਾ ਕਾੜਾ ਪੀਉ।ਸ਼ੂਗਰ ਜਲਦੀ ਨਾਰਮਲ ਹੋਵੇਗੀ।ਪਿੱਪਲ ਦੇ ਮੋਟੇ ਟਾਹਣੇ ਦਾ ਗਿਲਾਸ ਤਿਆਰ ਕਰੋ ਜਿਸ ਵਿੱਚ 250 ਤੋ 500 ਗ੍ਰਾਮ ਚੀਜ਼ ਪੈ ਜਾਵੇ ,ਰਾਤ ਨੂੰ ਪਾਣੀ ਭਰਕੇ ਰੱਖੋ।ਸਵੇਰੇ ਦਾਤਨ ਕਰਨ ਤੋ ਬਾਅਦ ਖਾਲੀ ਪੇਟ ਪਾਣੀ ਪੀ ਲਵੋ ਹਫਤੇ ਵਿੱਚ ਦਿਮਾਗੀ ਤਾਕਤ ਵੱਧੇਗੀ।ਵੀਰਜ ਪੁਸ਼ਟ ਹੁੰਦਾ ਹੈ,ਇਸ ਗਿਲਾਸ ਵਿੱਚ ਗਰਮ ਦੁੱਧ ਪਾ ਕੇ ਰੱਖ ਦਿਉ, 1 ਘੰਟੇ ਬਾਅਦ ਪੀ ਲਵੋ ਸਰੀਰ ਨੂੰ ਕੋਈ ਬਿਮਾਰੀ ਨਹੀ ਲੱਗੇਗੀ।ਜੇ ਔਰਤ ਪੀ ਲਵੇ ਤਾਂ ਬੱਚੇਦਾਨੀ ਦੇ ਸਭ ਰੋਗ ਠੀਕ ,ਅਨੇਕਾਂ ਹੀ ਫਾਇਦੇ ਨੇ ਪਿੱਪਲ ਦੇ,ਪਾਠਕੋ ਤੁਲਸੀ ਨੂੰ ਪੂਜਣਾ ਕੋਈ ਵਹਿਮ ਨਹੀ ,ਜਿੱਥੇ ਤੁਲਸੀ ਦਾ ਬੂਟਾ ਹੈ ਉਥੇ ਵਾਤਾਵਰਣ ਸਾਫ ਰਹਿੰਦਾ ਹੈ,ਤੁਲਸੀ ਦੇ ਅਨੇਕਾ ਗੁਣ ਸਭ ਨੂੰ ਪਤਾ ਹੈ,ਨਿੰਬੂ ,ਮਿਰਚ ਟੰਗਣ ਨਾਲ ਕਾਰੋਬਾਰ ਨਹੀ ਵੱਧਦੇ ,ਨਿੰਬੂ ਗਰਮ ਪਾਣੀ ਵਿੱਚ ਪਾ ਕੇ ਪੀਉ ,ਮੋਟਾਪਾ ਘਟੇਗਾ।ਮਿਰਚ ਸਬਜ਼ੀ ਵਿੱਚ ਪਾ ਲਵੋ,ਕਿਸੇ ਕੰਮ ਤਾ ਆ ਜਾਣਗੇ ਲਟਕਾਉਣ ਨਾਲ ਕਾਰੋਬਾਰ ਨਹੀ ਵੱਧਦਾ,ਸੁੱਕੇ ਤਾਂ ਬੇਅਰਥ ਹੀ ਜਾਣਗੇ।ਦੁੱਧ ਨਾਲ ਰੱਬ ਦਾ ਸਥਾਨ ਧੋਣ ਨਾਲ ਰੱਬ ਨੀ ਖੁਸ਼ ਹੁੰਦਾ ,ਕਿਸੇ ਗਰੀਬ ਦੇ ਮੂੰਹ ਵਿੱਚ ਪਾ ਦਿਉ।ਰੱਬ ਵਰਗੀਆਂ ਦੁਆਵਾਂ ਮਿਲਣਗੀਆਂ,ਸਰੋ ਦੇ ਦੀਵੇ ਬਾਲਣਾ ਕੋਈ ਵਹਿਮ ਨਹੀ,ਮੰਜਿਆਂ ਵਿੱਚ ਖਟਮਲ ਨਹੀ ਪੈਣਗੇ ।ਸਰੋ ਦੇ ਤੇਲ ਨਾਲ ਹਵਾ ਵਿੱਚ ਬੈਕਟੀਰੀਆਂ ,ਮੱਛਰ ਮਰਨਗੇ ,ਉਹੀ ਲੋਅ ਅੱਖਾ ਵਿੱਚ ਪਾਉ।ਅੱਖਾ ਦੀ ਰੌਸ਼ਨੀ ਵੱਧੇਗੀ,ਬੱਚਾ ਜੰਮਣ ਤੇ ਨਿੰਮ ਤੇ ਅੰਬ ਦੇ ਪੱਤੇ ਬੰਨਣੇ ਮਾੜੇ ਨਹੀ,ਇਹ ਵੀ ਹਵਾ ਦਾ ਸ਼ੁੱਧਕਿਰਨ ਕਰਦੇ ਨੇ,ਨਿੰਮ ਦਾ ਘੋਟਣਾ ਜਾਂ ਟਾਹਲੀ ਦਾ ਘੋਟਣਾ ਗੁਣਕਾਰੀ ਹੈ,ਟਾਹਲੀ ਤੇ ਨਿੰਮ ਵਿੱਚ ਅਲਰਜੀ ਨਾਸ਼ਕ ਗੁਣ ਨੇ ,ਨਿੰਮ ਦਾ ਹੱਥ ਥੋਲਾ ਮਾੜਾ ਨਹੀ,ਨਿੰਮ ਦੀ ਖੁਸ਼ਬੂ ਬਿਮਾਰੀ ਨਾਸ਼ਕ ਹੈ,ਨਿੰਮ ਨੇ ਕੰਮ ਕਰ ਜਾਣਾ ਨੰਬਰ ਬਾਬੇ ਦੇ ਬਣ ਜਾਣੇ ਨੇ,ਉਹੀ ਗੱਲ ਹੋਈ “ਘਿਉ ਬਣਾਵੇ ਖਿਚੜੀ ,ਬੜੀ ਬਹੂ ਦਾ ਨਾਂ”ਸੁਆਦ ਤਾਂ ਘਿਉ ਨੇ ਬਣਾਇਆ ਨਾਂ ਬੜੀ ਬਹੂ ਦਾ ਬਣ ਗਿਆ।ਰੌਲਾ ਪੈ ਗਿਆ ਪਿੰਡ ਦੇ ਬਾਹਰ ਕਿਸੇ ਨੇ ਟੂਣਾ ਕਰਤਾ ,ਇਹ ਨਹੀ ਸੋਚ ਰਹੇ ਕਿ ਭੁੱਖ ਮਿਟਾਉਣ ਵਾਲੇ ਅੰਨ ਪਰਮੇਸ਼ਵਰ ਨੂੰ ਆਪਾ ਲੋਕਂਾ ਨੇ ਪੈਰਂਾ ਵਿੱਚ ਰੋਲ ਦਿੱਤਾ।ਹਲਦੀ,ਸੰਧੂਰ ,ਚੌਲ ਪਤਾ ਨੀ ਕੀ-ਕੀ ਖਰਾਬ ਕਰਤਾ,ਔਰਤ ਦੇ ਮਾਂਗ ਦੇ ਸੰਧੂਰ ਦੀ ਆਪਾ ਕਿਵੇ ਬੇਅਦਬੀ ਕੀਤੀ ਹੈ,ਕਿਸੇ ਕੰਜਰ ਨੂੰ ਪੁੱਛੇ ਕਿ ਐਵੇ ਟੂਣੇ ਕਰਨ ਨਾਲ ਕਿਸੇ ਦਾ ਕੁਝ ਨਹੀ ਵਿਗੜਦਾ,ਫਿਰ ਤਂਾ ਫੋਜ ਨੂੰ ਪਾਕਿਸਤਾਨ ਨਾਲ ਜੰਗ ਲੜਨ ਲਈ ਟੂਣਾ ਹੀ ਸਸਤਾ ਪੈਂਦਾ ਹੈ।ਅੱਜ ਆਪਾ ਟੂਣਾ ਕਰਤਾ ,ਕੱਲ ਪਾਕਿਸਤਾਨ ਕਰਦੂ,ਇਹ ਕੰਮ ਤਾ ਜਮਾ ਹੀ ਲੋਟ ਆ ਸ਼ਾਦੀ ਵੇਲੇ ਮਖਾਨੇ ,ਬਦਾਮ ,ਮਿਸ਼ਰੀ ,ਇਲਾਚੀ ਵੰਡਣਾ ਕੋਈ ਵਹਿਮ ਨਹੀ ਹੈ,ਗੁਣਕਾਰੀ ਚੀਜ਼ਾ ਵੰਡ ਕੇ ਆਪਾ ਕਿਸੇ ਨਵੇ ਰਿਸ਼ਤੇ ਦੀ ਸ਼ੁਰੂਆਤ ਕੀਤੀ ਹੈ ਬਹੁਤ ਚੰਗੀ ਗੱਲ ਹੈ।ਸੋ ਵੀਰੋ ਆਪਂਾ ਪਿੱਛੇ ਜੋ ਵਹਿਮ ਕਰ ਲਏ ਠੀਕ ਨੇ,ਪਰ ਹੁਣ ਬੱਚਿਆ ਨੂੰ ਚੰਗੀ ਮੱਤ ਦਿਉ,ਕਿਤੇ ਤੁਹਾਡੇ ਬੱਚੇ ਦਾ ਬਿੱਲੀ ਰਸਤਾ ਕੱਟ ਗਈ ,ਕਿਤੇ ਬੱਚਾ ਸਫਲਤਾ ਦੀ ਮੰਜ਼ਿਲ ਤੋ ਪਹਿਲਾ ਹੀ ਵਾਪਿਸ ਨਾ ਆ ਜਾਵੇ।“ਛੱਡੋ ਵਹਿਮ ,ਕਰੋ ਆਪਣੇ ਤੇ ਰਹਿਮ”

ਆਪਦਾ ਆਪਣਾ,
ਵੈਦ ਬੀ ਕੇ ਸਿੰਘ,
ਪਿੰਡ ਤੇ ਡਾਕ ਜੈ ਸਿੰਘ ਵਾਲਾ(ਮੋਗਾ)
ਮੋਬਾ।ਨੰ:-9872610005

Total Views: 699 ,
Real Estate