ਬੀਅਰ, ਵਾਈਨ, ਜਿਨ, ਵਿਸਕੀ, ਰਮ, ਟੈਕੁਇਲਾ ਜਾਂ ਬਰਾਂਡੀ ਅਸਲ ਕੀ ਹਨ ?

ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ 

ਨੈਚਰੋਪੈਥੀ ਕਲਿਨਿਕ ਮੋਗਾ

ਆਕਾਲਸਰ ਰੋਡ, ਰਤਨ ਸਿਨੇਮਾ ਦੀ ਬੈਕ

ਰਾਮਾ ਕਲੋਨੀ, 99140-84724

ਸੰਸਾਰ ਵਿੱਚ ਅਨੇਕ ਕਿਸਮ ਦੀਆਂ ਸ਼ਰਾਬਾਂ ਹਨ। ਸ਼ਰਾਬ ਵਿਚ ਮੁੱਖ ਤੱਤ ਅਲਕੋਹਲ ਹੀ ਹੁੰਦਾ ਹੈ। ਯਾਨਿ ਕਿ ਅਲਕੋਹਲ ਤਾਂ ਅਲਕੋਹਲ ਹੀ ਹੁੰਦੀ ਹੈ ਚਾਹੇ ਉਹ ਬੀਅਰ, ਵਾਈਨ, ਜਿਨ, ਵਿਸਕੀ, ਰੱਮ, ਟੈਕੁਇਲਾ ਜਾਂ ਬਰਾਂਡੀ ਹੋਵੇ। ਚਾਰ ਕਿਸਮ ਦੀ ਅਲਕੋਹਲ ਹੁੰਦੀ ਹੈ। ਤਿੰਨ ਕਿਸਮ ਦੀ ਬੀਅਰ ਤੇ ਤਿੰਨ ਕਿਸਮ ਦੀ ਹੀ ਬਰਾਂਡੀ ਹੁੰਦੀ ਹੈ। ਬਰਾਂਡੀ ਫਲਾਂ ਤੋਂ ਬਣਦੀ ਹੈ ਲੇਕਿਨ ਵਿਸਕੀ ਅਨਾਜਾਂ ਤੋਂ ਬਣਦੀ ਹੈ। ਲੇਕਿਨ ਆਮ ਬਰਾਂਡੀ ਵਾਈਨ ਵਰਗੀ ਹੀ ਹੁੰਦੀ ਹੈ ਜਦੋਂ ਕਿ ਵਾਈਨ ਵਿਚ ਪਾਣੀ ਵਧੇਰੇ ਹੁੰਦਾ ਹੈ। ਉੰਜ ਬਰਾਂਡੀ ਵਿੱਚ ਵਾਈਨ ਨਾਲੋਂ ਕਾਫੀ ਜ਼ਿਆਦਾ ਅਲਕੋਹਲ ਹੁੰਦੀ ਹੈ। ਬਰਾਂਡੀ ਵੀ ਇੱਕ ਕਿਸਮ ਦੀ ਸ਼ਰਾਬ ਹੀ ਹੁੰਦੀ ਹੈ। ਇਹ ਫਰਮੈਂਟਡ ਫਰੂਟ ਜੂਸ ਤੋਂ ਡਿਸਟਿਲਡ ਕੀਤਾ ਇੱਕ ਸਪਿਰਟ ਹੀ ਹੈ। ਉਂਜ ਇਹ ਵਾਈਨ ਤੋਂ ਹੀ ਅੱਗੇ ਬਣਾਈ ਗਈ ਹੁੰਦੀ ਹੈ। ਇਹ ਅੱਜ ਤੋਂ ਪੰਜ ਕੁ ਸੌ ਸਾਲ ਪਹਿਲਾਂ ਅੰਗੂਰਾਂ ਦੀ ਵਾਈਨ ਨੂੰ ਡਿਸਟਿੱਲ ਕਰਕੇ ਬਣਾਈ ਗਈ ਸੀ। ਇਸ ਵਕਤ ਸੰਸਾਰ ਵਿੱਚ ਫਰਾਂਸ ਦੀ ਬਣੀ ਬਰਾਂਡੀ ਜ਼ਿਆਦਾ ਪੀਤੀ ਜਾਂਦੀ ਹੈ। ਖਾਸ ਕਰਕੇ ਫਰਾਂਸ ਦੇ ਸ਼ਹਿਰ Cognac ਦੀ ਬਣੀ Hennessey ਬਰਾਂਡੀ ਬਹੁਤ ਮਸ਼ਹੂਰ ਹੈ। ਉਂਜ ਸਪੇਨ, ਅਮਰੀਕਾ, ਰੂਸ, ਇਟਲੀ, ਜਰਮਨ, ਜੌਰਜੀਆ ਆਦਿ ਚ ਬਣਨ ਵਾਲੀ ਬਰਾਂਡੀ ਵੀ ਬਹੁਤ ਮਸ਼ਹੂਰ ਹੈ। ਇੰਗਲੈਂਡ, ਅਮਰੀਕਾ ਜਾਂ ਹੋਰ ਅਨੇਕ ਯੂਰਪੀਅਨ ਦੇਸ਼ਾਂ ਵਿੱਚ ਇਹ ਜ਼ਿਆਦਾ ਕਰਕੇ ਰਾਤ ਦੇ ਖਾਣੇ ਤੋਂ ਬਾਅਦ ਹੀ ਪੀਤੀ ਜਾਂਦੀ ਹੈ। ਮਰਦ ਦੋ ਡਰਿੰਕਸ ਤੇ ਔਰਤਾਂ ਇੱਕ ਡਰਿੰਕ ਲੈਂਦੀਆਂ ਹਨ। ਕੁੱਝ ਲੋਕ ਇਹਨੂੰ ਸੰਤਰਾ ਜੂਸ ਚ ਮਿਲਾਕੇ ਪੀਂਦੇ ਹਨ। ਕੁੱਝ ਇੱਕ ਪੈੱਗ ਚ ਇੱਕ ਚਮਚ ਖੰਡ ਦਾ ਸਿਰਪ ਪਾਕੇ ਤੇ ਉੱਪਰ ਨਿੰਬੂ ਨਿਚੋੜਕੇ ਪੀਂਦੇ ਹਨ। ਬਹੁਤ ਲੋਕ ਬਿਨਾਂ ਕੁੱਝ ਮਿਲਾਏ ਨੀਟ ਹੀ ਪੀਂਦੇ ਹਨ। ਕੁੱਝ ਭੋਲੇ ਮਾਪੇ ਨਵਜਨਮੇਂ ਬੱਚੇ ਨੂੰ ਵੀ ਸਰਦੀ ਚ ਬਰਾਂਡੀ ਪਿਆ ਦਿੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਬੱਚਾ ਜ਼ਿਆਦਾ ਦੇਰ ਤੱਕ ਸੁੱਤਾ ਰਹਿੰਦਾ ਹੈ। ਜਦੋਂ ਕਿ ਬਰਾਂਡੀ ਦੇਣ ਨਾਲ ਬੱਚੇ ਦੇ ਦਿਮਾਗ, ਜਿਗਰ, ਗੁਰਦੇ, ਪੈਂਕਰੀਆਜ਼ ਤੇ ਮਿਹਦੇ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ। ਸ਼ਰਾਬ ਵਿਚਲੇ ਹਾਨੀਕਾਰਕ ਤੱਤਾਂ ਨੂੰ ਨਸ਼ਟ ਕਰਨ ਲਈ ਉਹਦੇ ਡਿਫੈਂਸ ਸਿਸਟਮ ਤੇ ਭਾਰੀ ਬੋਝ ਪੈਂਦਾ ਹੈ। ਅਜਿਹਾ ਬੱਚਾ ਵੱਡਾ ਹੋਕੇ ਮਾਨਸਿਕ ਰੋਗਾਂ ਦਾ ਸ਼ਿਕਾਰ ਜਲਦੀ ਹੋ ਸਕਦਾ ਹੈ। ਕਿਉਂਕਿ ਸ਼ਰਾਬ ਦੇ ਨਸ਼ੇ ਦੌਰਾਨ ਉਹਦੇ ਦਿਮਾਗ ਨੂੰ ਆਕਸੀਜਨ ਦੀ ਸਪਲਾਈ ਬਹੁਤ ਘਟ ਜਾਂਦੀ ਹੈ। ਇਸ ਵਕਤ ਸਾਰੇ ਸੰਸਾਰ ਵਿੱਚ ਇੱਕ ਕਰੋੜ ਤੋਂ ਉੱਪਰ ਸਿਰਫ ਬਰਾਂਡੀ ਦੀਆਂ ਬੋਤਲਾਂ ਹਰ ਸਾਲ ਵਿਕਦੀਆਂ ਹਨ । ਇੰਗਲੈਂਡ ਵਿੱਚ ਤਾਂ ਇਹ ਕਰਿੱਸਮਸ ਕੇਕ, ਕਰਿਸਮਸ ਪੁੱਡਿੰਗ, ਬਰਾਂਡੀ ਬਟਰ, ਓਨੀਅਨ ਸੂਪ, ਪੈਨ ਸੌਸੇਜ ਆਦਿ ਚ ਆਮ ਹੀ ਵਰਤੀ ਜਾਣ ਲੱਗ ਪਈ ਹੈ। ਇਸ ਵਕਤ ਸੰਸਾਰ ਵਿੱਚ ਅਨੇਕ ਪ੍ਰਕਾਰ ਦੀਆਂ ਨਸ਼ੀਲੀਆਂ ਸ਼ਰਾਬਾਂ ਮੌਜੂਦ ਹਨ। ਸ਼ਰਾਬ ਦੀ ਕਾਢ ਅੱਜ ਤੋਂ ਪੰਜ ਕੂ ਹਜ਼ਾਰ ਸਾਲ ਪਹਿਲਾਂ ਹੋਈ। ਅਸਲ ਵਿੱਚ ਇਹ ethanol ਜਾਂ ethyl alcohol ਹੈ। ਇਹ ਐਂਟੀ ਸੈਪਟਿਕ ਤੇ ਵਧੀਆ ਸਟੈਰੀਲਾਇਜ਼ਿੰਗ ਏਜੰਟ ਹੈ। ਯਾਨੀ ਕਿ ਇਹ ਅਨੇਕ ਕਿਟਾਣੂੰਆਂ ਨੂੰ ਮਾਰ ਦਿੰਦੀ ਹੈ। ਲੇਕਿਨ ਸਰੀਰ ਅੰਦਰਲੇ ਕਿਟਾਣੂੰਆਂ ਨੂੰ ਇਹ ਨਹੀਂ ਮਾਰ ਸਕਦੀ ਬਲਕਿ ਹਰ ਬੀਮਾਰੀ ਦੇ ਵਿਸ਼ਾਣੂੰਆਂ ਜਾਂ ਕਿਟਾਣੂੰਆਂ ਨੂੰ ਹੋਰ ਵਧਣ ਦਾ ਮੌਕਾ ਦਿੰਦੀ ਹੈ। ਕਿਉਂਕਿ ਸਰੀਰ ਦਾ ਡਿਫੈਂਸ ਸਿਸਟਮ ਤਾਂ ਸ਼ਰਾਬ ਦੇ ਖਤਰਨਾਕ ਤੱਤਾਂ ਨੂੰ ਜਲਦੀ ਤੋਂ ਜਲਦੀ ਨਸ਼ਟ ਕਰਨ ਜਾਂ ਬਾਹਰ ਕੱਢਣ ਵਿੱਚ ਲੱਗ ਜਾਂਦਾ ਹੈ। ਇਸੇ ਕਾਰਨ ਪਿਸ਼ਾਬ ਜ਼ਿਆਦਾ ਬਣਨ ਲਗਦਾ ਹੈ। ਤਾਂ ਹੀ ਕਈ ਵਾਰ ਤਾਂ ਸ਼ਰਾਬੀਆਂ ਦਾ ਬਿਸਤਰ ਤੇ ਹੀ ਪਿਸ਼ਾਬ ਵੀ ਨਿਕਲ ਜਾਂਦਾ ਹੈ। ਜਿਹਨਾਂ ਦਾ ਜਿਗਰ ਕਮਜ਼ੋਰ ਹੁੰਦਾ ਹੈ ਉਹਨਾਂ ਦਾ ਜਿਗਰ ਸ਼ਰਾਬ ਦੀ ਸਹੀ ਤੋੜ ਭੰਨ ਨਹੀਂ ਕਰ ਸਕਦਾ। ਜਿਸ ਕਾਰਨ ਉਹਨਾਂ ਦੇ ਸਰੀਰ ਚ ਪਾਣੀ ਜ਼ਮਾਂ ਹੋਣ ਲੱਗ ਪੈਂਦਾ ਹੈ। ਨਤੀਜੇ ਵਜੋਂ ਸ਼ਰਾਬ ਪੀਣ ਵਾਲਿਆਂ ਦਾ ਪੇਟ ਕਿਸੇ ਸੱਤਵੇਂ ਅੱਠਵੇਂ ਮਹੀਨੇ ਵਾਲੀ ਗਰਭਵਤੀ ਔਰਤ ਵਰਗਾ ਹੋ ਜਾਂਦਾ ਹੈ। ਇਵੇਂ ਹੀ ਬਹੁਤ ਲੋਕ ਸ਼ਰਾਬ ਨੂੰ ਕਈ ਤਰ੍ਹਾਂ ਦੇ ਇਲਾਜ ਕਰਨ ਲਈ ਵੀ ਵਰਤਦੇ ਹਨ। ਜਿਵੇਂ ਕਿ ਦੰਦ ਜਾੜ੍ਹ ਦਰਦ ਤੇ ਇਸਦਾ ਫੰਭਾ ਰੱਖਣ ਨਾਲ ਦਰਦ ਰੁਕ ਜਾਂਦਾ ਹੈ। ਕੰਨ ਦਰਦ, ਕੰਨ ਜ਼ਖ਼ਮ ਆਦਿ ਚ ਇਸਦੀ ਇੱਕ ਬੂੰਦ ਪਾਉਣ ਨਾਲ ਤੁਰੰਤ ਅਰਾਮ ਮਿਲਦਾ ਹੈ। ਲੇਕਿਨ ਇਹ ਕੰਨ ਚ ਪਾਉਣੀ ਨਹੀਂ ਚਾਹੀਦੀ ਕਿਉਂਕਿ ਇਹ ਕੰਨ ਦਰਦ ਦਾ ਇਲਾਜ ਕਰਨ ਦੀ ਬਿਜਾਇ ਟੈਂਪਰੇਰਿਲੀ ਤੌਰ ਤੇ ਕੰਨ ਨੂੰ ਸੁੰਨ ਕਰ ਦਿੰਦੀ ਹੈ। ਕੰਨ ਦੀਆਂ ਨਾਜ਼ੁਕ ਮਾਸਪੇਸ਼ੀਆਂ ਤੇ ਟਿਸ਼ੂਜ਼ ਨੂੰ ਆਰਜ਼ੀ ਤੌਰ ਤੇ ਲਕਵਾ ਕਰ ਦਿੰਦੀ ਹੈ। ਕਿਸੇ ਵੀ ਸੱਟ ਚੋਟ ਤੇ ਸ਼ਰਾਬ ਲਾਉਣ ਨਾਲ ਖੂਨ ਵਹਿਣੋਂ ਹਟਦਾ ਹੈ ਤੇ ਇਨਫੈਕਸ਼ਨ ਹੋਣ ਦੇ ਚਾਂਸ ਘਟਦੇ ਹਨ। ਅਸਲ ਵਿੱਚ ਸੱਟ ਚੋਟ ਤੇ ਡੋਲ੍ਹਣ ਨਾਲ ਖੂਨ ਦੇ ਸੈੱਲ ਤੁਰੰਤ ਸੁੰਗੜਨ ਜਾਂ ਮਰਨ ਲਗਦੇ ਹਨ। ਖੂਨ ਨਾੜੀਆਂ ਵੀ ਸੁੰਨ ਹੋਣ ਲਗਦੀਆਂ ਹਨ। ਪਲੇਟਲੈੱਟਸ ਤੇਜ਼ੀ ਨਾਲ ਸ਼ਰਾਬ ਕਾਰਨ ਹੋਣ ਵਾਲੇ ਨੁਕਸਾਨ ਦਾ ਬਚਾਓ ਕਰਨ ਲਗਦੇ ਹਨ। ਨਤੀਜੇ ਵਜੋਂ ਖੂਨ ਰੁਕ ਜਾਂਦਾ ਹੈ। ਲੇਕਿਨ ਇਸਤਰਾਂ ਖੂਨ ਰੋਕਣਾ ਵੀ ਸਿਹਤਵਰਧਕ ਤਰੀਕਾ ਨਹੀੰ ਹੈ ਜਦੋਂ ਕਿ ਵਹਿੰਦੇ ਖੂਨ ਨੂੰ ਰੋਕਣ ਦੇ ਹੋਰ ਬਹੁਤ ਵਿਗਿਆਨਿਕ ਢੰਗ ਹਨ। ਇਹ ਚਮੜੀ ਤੇ ਲਾਉਣ ਨਾਲ ਪਸੀਨਾ ਨਹੀਂ ਆਉਣ ਦਿੰਦੀ। ਕਿਉਂਕਿ ਜਦੋਂ ਹੀ ਚਮੜੀ ਤੇ ਇਹ ਲਗਦੀ ਹੈ ਤਾਂ ਚਮੜੀ ਇਸਦੇ ਖਤਰਨਾਕ ਪ੍ਰਭਾਵ ਤੋਂ ਬਚਣ ਲਈ ਸਵੈੱਟ ਗਲੈਂਡਜ਼ ਤੇ ਸੈਬੇਸ਼ਿਅਸ ਗਲੈਂਡਜ਼ ਨੂੰ ਆਰਜ਼ੀ ਤੌਰ ਤੇ ਸੁੰਗੇੜ ਲੈਂਦੀ ਹੈ। ਇਸੇ ਕਾਰਨ ਇਹ ਡਿਉਡੋਰੈਂਟਸ ਵਿੱਚ ਹੁੰਦੀ ਹੈ। ਇਹ ਚਮੜੀ ਤੇ ਲੱਗਣ ਨਾਲ ਇਹ ਚਮੜੀ ਦੀ ਕੁਦਰਤੀ ਫੈਲਣ ਸੁੰਗੜਨ ਦੀ ਪ੍ਰਕ੍ਰਿਆ ਨੂੰ ਵੀ ਆਰਜ਼ੀ ਤੌਰ ਤੇ ਫੇਲ੍ਹ ਕਰ ਦਿੰਦੀ ਹੈ। ਨਤੀਜੇ ਵਜੋਂ ਚਮੜੀ ਦੇ ਮੁਸਾਮ ਅਤੇ ਸੈਬੇਸ਼ਿਅਸ ਗਲੈਂਡਜ਼ ਅਪਣਾ ਕੰਮ ਰੋਕ ਦਿੰਦੀਆਂ ਹਨ। ਨਤੀਜੇ ਵਜੋਂ ਪਸੀਨਾ ਕੁੱਝ ਸਮੇਂ ਵਾਸਤੇ ਬਣਨਾ ਬੰਦ ਹੋ ਜਾਂਦਾ ਹੈ। ਅਸਲ ਵਿੱਚ ਪਸੀਨਾ ਬਣਨਾ ਤੇ ਵਹਿਣਾ ਬਹੁਤ ਹੀ ਸਿਹਤਵਰਧਕ ਹੈ। ਪਸੀਨੇ ਰਾਹੀਂ ਸਰੀਰ ਨੇ ਬਹੁਤ ਖਤਰਨਾਕ ਤੱਤ ਵੀ ਬਾਹਰ ਕੱਢਣੇ ਹੁੰਦੇ ਹਨ ਤੇ ਚਮੜੀ ਦੀ ਬਾਹਰਲੀ ਪਰਤ ਦੀ ਸੁਰੱਖਿਆ ਵਾਸਤੇ ਕੁੱਝ ਤੱਤ ਵੀ ਪਸੀਨੇ ਰਾਹੀਂ ਚਮੜੀ ਤੇ ਲਾਉਣੇ ਹੁੰਦੇ ਹਨ। ਜੋ ਲੋਕ ਪਸੀਨਾ ਰੋਕਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਦੇ ਨਾੜੀ ਬਲੌਕੇਜ, ਕੈਂਸਰ, ਹਾਰਟ ਅਟੈਕ, ਗੁਰਦਾ ਫੇਲ੍ਹ, ਹਾਈ ਬੀਪੀ ਆਦਿ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ। ਕਿਉਂਕਿ ਕੁੱਝ ਮਿੰਟਾਂ ਲਈ ਵੀ ਜੇ ਚਮੜੀ ਅਪਣਾ ਕੰਮ ਰੋਕਦੀ ਹੈ ਤਾਂ ਸਰੀਰ ਅੰਦਰ ਕਾਫੀ ਸਾਰੇ ਖਤਰਨਾਕ ਤੱਤ ਰੁਕ ਜਾਂਦੇ ਹਨ। ਇਹ ਖਤਰਨਾਕ ਤੱਤ ਸਾਰੇ ਸਰੀਰ ਤੇ ਹੀ ਪਸੀਨੇ ਰਾਹੀਂ ਜਾਂ ਕੋਲੈਸਟਰੋਲ ਦੇ ਰੂਪ ਚ ਚਮੜੀ ਦੀ ਬਾਹਰਲੀ ਪਰਤ ਤੇ ਆਉਂਦੇ ਰਹਿੰਦੇ ਹਨ ਤੇ ਵਾਤਾਵਰਣ ਦੇ ਸੰਪਰਕ ਵਿੱਚ ਆਕੇ ਉਡਦੇ ਰਹਿੰਦੇ ਹਨ। ਇਸੇ ਕਰਕੇ ਹੀ ਤਾਂ ਪਸੀਨੇ ਚੋਂ ਬਦਬੋ ਆਉਂਦੀ ਹੈ। ਤੁਸੀੰ ਹੈਰਾਨ ਹੋਵੋਗੇ ਕਿ ਇਹ ਉਹਨਾਂ ਥਾਵਾਂ ਤੇ ਹੀ ਜ਼ਿਆਦਾ ਆਉਂਦਾ ਹੈ ਜਿਹਨਾਂ ਥਾਵਾਂ ਤੇ ਵਾਲ ਵੀ ਜ਼ਿਆਦਾ ਹੁੰਦੇ ਹਨ ਜੋ ਅੰਗ ਵੀ ਜ਼ਿਆਦਾ ਜ਼ਰੂਰੀ ਹੁੰਦੇ ਹਨ ਅਤੇ ਇਹਨਾਂ ਥਾਵਾਂ ਤੇ ਪਸੀਨਾ ਰੁਕਣ ਨਾਲ ਬਹੁਤ ਬੀਮਾਰੀਆਂ ਦੇ ਚਾਂਸ ਵੀ ਹੁੰਦੇ ਹਨ। ਜਿਵੇਂ ਕਿ ਕੱਛਾਂ ਦਾ ਪਸੀਨਾ ਰੋਕਣ ਨਾਲ ਛਾਤੀ ਕੈਂਸਰ ਦੀ ਸੰਭਾਵਨਾ ਵਧ ਜਾਂਦੀ ਹੈ। ਚਿਹਰੇ ਦਾ ਪਸੀਨਾ ਰੋਕਣ ਨਾਲ ਦਿਲ, ਜਿਗਰ, ਖੂਨ ਤੇ ਸਾਹ ਪ੍ਰਣਾਲੀ ਦੇ ਰੋਗ ਵਧ ਸਕਦੇ ਹੁੰਦੇ ਹਨ। ਪੇਟ ਦਾ ਪਸੀਨਾ ਰੋਕਣ ਨਾਲ ਗੁਪਤ ਰੋਗ ਤੇ ਗੁਰਦਿਆਂ, ਮਸਾਨੇ ਤੇ ਪ੍ਰੋਸਟੇਟ ਸੰਬੰਧੀ ਰੋਗ ਬਣਨ ਲਗਦੇ ਹਨ। ਸਿਰ ਦਾ ਪਸੀਨਾ ਰੁਕਣ ਨਾਲ ਮਾਨਸਿਕ ਰੋਗ ਹੋਣ ਦੇ ਚਾਂਸ ਵਧ ਜਾਂਦੇ ਹਨ। ਜੋ ਔਰਤਾਂ ਕੱਛਾਂ ਦਾ ਪਸੀਨਾ ਰੋਕਣ ਲਈ ਅਲਕੋਹਲਿਕ ਡਿਉਡੁਰੈਂਟ ਜਾਂ ਐਂਟੀ ਪਰਸਪਾਇਰੈਂਟ ਵਰਤਦੀਆਂ ਹਨ। ਉਹਨਾਂ ਦੀਆਂ ਕੱਛਾਂ ਚ ਬਹੁਤ ਕਾਲਾਪਨ ਆ ਜਾਂਦਾ ਹੈ। ਭਾਂਵੇਂ ਇਹ ਅਪਰਾਜਿਤਾ, ਅੰਮ੍ਰਿਤਾ ਵਰਗੀਆਂ ਹਰਬਜ਼ ਨਾਲ ਠੀਕ ਹੋ ਜਾਂਦਾ ਹੈ ਲੇਕਿਨ ਫਿਰ ਵੀ ਉਹਨਾਂ ਦੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੁੰਦਾ ਹੈ। ਤੁਸੀੰ ਹੈਰਾਨ ਹੋਵੋਗੇ ਕਿ ਕੱੱਛਾਂ ਦਾ ਸੰਬੰਧ ਛਾਤੀਆਂ ਨਾਲ ਵੀ ਹੈ। ਇਸੇ ਕਾਰਨ ਉਹਨਾਂ ਦੇ ਬੱਚਾ ਜੰਮਣ ਬਾਅਦ ਛਾਤੀਆਂ ਚ ਦੁੱਧ ਨਹੀਂ ਉਤਰਦਾ। ਕੱਛਾਂ ਦਾ ਪਸੀਨਾ ਰੁਕਣ ਕਾਰਨ ਛਾਤੀਆਂ ਚ ਗਿਲਟੀਆਂ ਵੀ ਬਣ ਸਕਦੀਆਂ ਹਨ। ਇਵੇਂ ਹੀ ਬਰਾਂਡੀ ਨੂੰ ਬਹੁਤ ਹੀ ਵਧੀਆ ਪ੍ਰੈਜ਼ਰਵੇਟਿਵ ਵੀ ਕਿਹਾ ਜਾਂਦਾ ਹੈ। ਇਸ ਵਿੱਚ ਕਿਸੇ ਵੀ ਚੀਜ਼ ਜਾਂ ਦਵਾਈ ਆਦਿ ਨੂੰ ਲੰਬੇ ਸਮੇਂ ਤੱਕ ਸੰਭਾਲਕੇ ਰੱਖਿਆ ਜਾ ਸਕਦਾ ਹੈ। ਲੇਕਿਨ ਇਹ ਕੁਦਰਤੀ ਤੱਤਾਂ ਚੋਂ ਬਹੁਤ ਨੂੰ ਨਸ਼ਟ ਜਾਂ ਕ੍ਰਿਆਹੀਣ ਵੀ ਕਰ ਦਿੰਦੀ ਹੈ। ਇਸੇ ਤਰਾਂ ਕਿਹਾ ਜਾਂਦਾ ਹੈ ਕਿ ਕਿਸੇ ਜੋੜ ਦਰਦ ਵਾਲੀ ਜਗ੍ਹਾ ਇਸਦੀ ਮਾਲਿਸ਼ ਕਰਨ ਨਾਲ ਦਰਦ ਰੁਕ ਜਾਂਦਾ ਹੈ। ਲੇਕਿਨ ਇਹ ਦਰਦ ਦਾ ਕਿਸੇ ਤਰਾਂ ਦਾ ਇਲਾਜ ਨਹੀਂ ਕਰਦੀ ਸਗੋਂ ਚਮੜੀ ਰਾਹੀਂ ਨੁਕਸ ਵਾਲੀ ਜਗਾਹ ਤੇ ਪਹੁੰਚਕੇ ਸਰੀਰ ਦੇ ਕੁਦਰਤੀ ਮੁਰੰਮਤ ਸਿਸਟਮ ਨੂੰ ਵੀ ਖਰਾਬ ਕਰ ਦਿੰਦੀ ਹੈ। ਤੇ ਨਾਜ਼ੁਕ ਤੰਤੂਆਂ ਦੇ ਸੁੰਨ ਹੋਣ ਕਾਰਨ ਕੁੱਝ ਸਮੇਂ ਵਾਸਤੇ ਦਰਦ ਮਹਿਸੂਸ ਹੋਣੋਂ ਹਟ ਜਾਂਦਾ ਹੈ। ਬਰਾਂਡੀ ਪੀਣ ਵਾਲੇ ਵਿਅਕਤੀ ਇਸਦੇ ਬਹੁਤ ਫਾਇਦੇ ਦਸਦੇ ਹਨ। ਅਸਲ ਵਿੱਚ ਇਹ ਸਭ ਫਾਇਦੇ ਭੁਲੇਖਾ ਪਾਊ ਤੇ ਸੁਣੇ ਸੁਣਾਏ ਹਨ ਜਾਂ ਅਪਣੀ ਬੁਰੀ ਆਦਤ ਨੂੰ ਛੁਪਾਉਣ ਦਾ ਵਧੀਆ ਬਹਾਨਾ ਹੈ। ਜਦੋਂ ਕਿ ਉਹਨਾਂ ਨੇ ਜਿੰਨੀ ਉਮਰ ਭੋਗਣੀ ਸੀ ਉਸ ਤੋਂ ਬਹੁਤ ਪਹਿਲਾਂ ਹੀ ਉਹ ਕਈ ਤਰਾਂ ਦੀਆਂ ਬੀਮਾਰੀਆਂ ਨਾਲ ਮਰ ਜਾਂਦੇ ਹਨ। ਕਿਉਂਕਿ ਹਰਤਰਾਂ ਦੇ ਨਸ਼ੀਲੇ ਜਾਂ ਜ਼ਹਿਰੀਲੇ ਤੱਤ ਸਰੀਰ ਦਾ ਸਿਰਫ ਨੁਕਸਾਨ ਹੀ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਪੀਕੇ ਪੈਣ ਨਾਲ ਨੀਂਦ ਵਧੀਆ ਆਉਂਦੀ ਹੈ। ਅਸਲ ਵਿੱਚ ਰਾਤ ਵੇਲੇ ਸ਼ਰਾਬ ਪੀਣ ਨਾਲ ਵਿਅਕਤੀ ਦੀ ਸੋਚਣ ਸਮਝਣ ਤੇ ਨਿਰਨਾ ਕਰਨ ਦੀ ਸ਼ਕਤੀ ਘਟ ਜਾਂਦੀ ਹੈ ਤੇ ਪਾਚਣ ਪ੍ਰਣਾਲੀ ਵੀ ਕਮਜ਼ੋਰ ਪੈ ਜਾਂਦੀ ਹੈ। ਨਤੀਜੇ ਵਜੋਂ ਸਰੀਰ ਕਮਜ਼ੋਰੀ ਮਹਿਸੂਸ ਕਰਦਿਆਂ ਨਿਢਾਲ ਹੋਣਾ ਸ਼ੁਰੂ ਹੋ ਜਾਂਦਾ ਹੈ। ਸ਼ਰਾਬ ਪੀਣ ਵਾਲੇ ਵਿਅਕਤੀ ਦੇ ਪਾਚਣ ਪ੍ਰਣਾਲੀ ਤੇ ਮੂੰਹ, ਗਲੇ, ਸੰਘ ਆਦਿ ਦਾ ਮਾਸ ਢਿਲਕ ਜਾਂਦਾ ਹੈ। ਉਹਦੇ ਘੁਰਾੜੇ ਵੱਜਣੇ ਸ਼ੁਰੂ ਹੋ ਜਾਂਦੇ ਹਨ। ਉਹ ਖੁਦ ਤਾਂ ਚੈਨ ਦੀ ਨੀਂਦ ਸੌਂ ਜਾਂਦਾ ਹੈ ਪਰ ਉਹਦੀ ਪਤਨੀ ਤੇ ਉਹਦੇ ਬੱਚੇ ਉਹਦੇ ਘੁਰਾੜਿਆਂ ਕਾਰਨ ਸੌਂ ਨਹੀਂ ਸਕਦੇ। ਸ਼ਰਾਬ ਦੇ ਸ਼ੌਕੀਨਾਂ ਦਾ ਕਹਿਣਾ ਹੈ ਕਿ ਇਹਦੀ ਵਰਤੋਂ ਨਾਲ ਥਕਾਵਟ, ਦਰਦ ਠੀਕ ਹੁੰਦਾ ਹੈ। ਤਣਾਉ, ਫਿਕਰ ਠੀਕ ਹੁੰਦਾ ਹੈ। ਅਸਲ ਵਿੱਚ ਇਹ ਤਾਂ ਇਸਦੇ ਸਾਈਡ ਇਫੈਕਟ ਕਾਰਨ ਹੁੰਦਾ ਹੈ। ਕਿਉਂਕਿ ਇਹ ਸਰੀਰ ਦੀਆਂ ਮਹਿਸੂਸ ਕਰਨ ਵਾਲੀਆਂ ਪ੍ਰਣਾਲੀਆਂ ਨੂੰ ਜਾਮ ਕਰ ਦਿੰਦੀ ਹੈ। ਕੁੱਝ ਲੋਕ ਕਹਿੰਦੇ ਹਨ ਕਿ ਇਹ ਭੁੱਖ ਵਧਾਉਂਦੀ ਹੈ। ਅਸਲ ਵਿੱਚ ਕਿਸੇ ਵੀ ਨਸ਼ੇ ਦੀ ਲੋਰ ਵਿੱਚ ਵਿਅਕਤੀ ਦਾ ਉਹ ਸਿਸਟਮ ਫੇਲ੍ਹ ਹੋ ਜਾਂਦਾ ਹੈ ਜੋ ਉਹਨੂੰ ਰੁੱਤ ਤੇ ਲੋੜ ਮੁਤਾਬਿਕ ਘੱਟ ਜਾਂ ਵੱਧ ਖਾਣ ਲਈ ਪ੍ਰੇਰਿਤ ਕਰਦਾ ਹੈ। ਯਾਨਿ ਕਿ ਇਹ ਖੂਨ ਰਾਹੀਂ ਬਰੇਨ ਬਲੱਡ ਬੈਰੀਅਰ ਨੂੰ ਤੋੜਕੇ ਦਿਮਾਗ਼ ਤੱਕ ਪਹੁੰਚ ਜਾਂਦੀ ਹੈ ਤੇ ਹਾਇਪੋਥੈਲੇਮਸ ਦੇ ਉਹਨਾਂ ਲੈਪਟਿਨ ਰਿਸੈੱਪਟਰ ਸੈੱਲਜ਼ ਦੀ ਸੈਂਸਿਟਿਵਿਟੀ ਘਟਾਅ ਦਿੰਦੀ ਹੈ। ਨਤੀਜੇ ਵਜੋਂ ਐਡੀਪੋਜ਼ ਟਿਸ਼ੂਜ਼ ਵੱਲੋਂ ਖੂਨ ਚ ਛੱਡੇ ਲੈਪਟਿਨ ਰਾਹੀਂ ਦਿਮਾਗ਼ ਨੂੰ ਹੋਰ ਨਾ ਖਾਣ ਦਾ ਸੰਕੇਤ ਨਹੀਂ ਮਿਲਦਾ। ਇਸੇ ਕਾਰਨ ਸ਼ਰਾਬੀ ਵਿਅਕਤੀ ਜ਼ਿਆਦਾ ਹੀ ਖਾਣ ਦਾ ਆਦੀ ਹੋ ਜਾਂਦਾ ਹੈ। ਤੇ ਉਹ ਮੋਟਾਪੇ ਦੇ ਬਾਵਜੂਦ ਹੋਰ ਖਾਣਾ ਜਾਂ ਵਾਰ ਵਾਰ ਖਾਣਾ ਆਦਤ ਹੀ ਬਣਾ ਲੈਂਦਾ ਹੈ। ਇਵੇਂ ਹੀ ਕੁੱਝ ਲੋਕ ਸਮਝਦੇ ਹਨ ਕਿ ਇਹ ਸਰੀਰ ਨੂੰ ਗਰਮ ਰਖਦੀ ਹੈ। ਅਸਲ ਵਿੱਚ ਜਦੋਂ ਕਿਸੇ ਵੀ ਕਿਸਮ ਦਾ ਕੋਈ ਵੀ ਵਿਸ਼ੈਲਾ, ਜ਼ਹਿਰੀਲਾ ਜਾਂ ਖਤਰਨਾਕ ਤੱਤ ਸਰੀਰ ਅੰਦਰ ਪਹੁੰਚਦਾ ਹੈ ਤਾਂ ਸਰੀਰ ਉਸਨੂੰ ਖਤਮ ਕਰਨ ਜਾਂ ਬਾਹਰ ਕੱਢਣ ਲਈ ਜੋ ਕੋਸ਼ਿਸ਼ ਕਰਦਾ ਹੈ ਉਹਦੇ ਨਤੀਜੇ ਵਜੋਂ ਸਰੀਰ ਥੋੜ੍ਹਾ ਗਰਮ ਹੋ ਜਾਂਦਾ ਹੈ। ਸ਼ਰਾਬ ਇੱਕ ਹਾਈ ਕੈਲਰੀ ਕੰਟੈਂਟ ਤਰਲ ਹੋਣ ਕਾਰਨ ਵੀ ਸਰੀਰ ਚ ਆਰਜ਼ੀ ਤੌਰ ਤੇ ਗਰਮਾਇਸ਼ ਵਧ ਜਾਂਦੀ ਹੈ। ਇੱਕ ਹੋਰ ਕਾਰਨ ਵੀ ਹੈ ਜੋ ਦਿਮਾਗ ਦੇ ਨਸ਼ੇ ਚ ਸੁੰਨ ਹੋਣ ਕਰਕੇ ਵੀ ਸਰਦੀ ਘੱਟ ਮਹਿਸੂਸ ਹੋਣ ਲਗਦੀ ਹੈ। ਜਦੋਂ ਕਿ ਸਰਦੀ ਨਾਲੋਂ ਸ਼ਰਾਬ ਜ਼ਿਆਦਾ ਨੁਕਸਾਨ ਕਰ ਦਿੰਦੀ ਹੈ। ਯਾਨਿ ਕਿ ਸਰਦੀ ਤੋਂ ਬਚਣ ਲਈ ਸ਼ਰਾਬ ਪੀਣ ਦਾ ਆਦੀ ਹੋ ਜਾਣਾ ਇੱਕ ਵਹਿਮ ਹੈ। ਸੰਸਾਰ ਵਿੱਚ ਅਨੇਕਾਂ ਜੀਵ ਜੰਤੂ ਬਹੁਤ ਜ਼ਿਆਦਾ ਬਰਫੀਲੇ ਇਲਾਕਿਆਂ ਵਿਚ ਬਿਨਾਂ ਕਿਸੇ ਸ਼ਰਾਬ ਵਰਗੇ ਖਤਰਨਾਕ ਨਸ਼ੇ ਵਰਤਿਆਂ ਵਿਚਰਦੇ ਹਨ। ਫਿਰ ਮਨੁੱਖ ਹੀ ਕਿਉਂ ਸ਼ਰਾਬ ਦਾ ਬਹਾਨਾ ਬਣਾਉਂਦਾ ਹੈ। ਅਸਲ ਵਿੱਚ ਜੇ ਮਨੁੱਖ ਵੀ ਕੋਸ਼ਿਸ਼ ਕਰੇ ਤਾਂ ਮਨੁੱਖ ਵੀ ਬਾਕੀ ਜੀਵ ਜੰਤੂਆਂ ਵਾਂਗੂੰ ਖਤਰਨਾਕ ਸਰਦੀ ਵਿੱਚ ਵੀ ਬਗੈਰ ਸ਼ਰਾਬ ਜ਼ਿੰਦਾ ਰਹਿ ਸਕਦਾ ਹੈ। ਅੱਜ ਤੋਂ ਗਿਆਰਾਂ ਹਜ਼ਾਰ ਸੱਤ ਸੌ ਸਾਲ ਪਹਿਲਾਂ ਹੀ ਅਜੇ ਆਈਸ ਏਜ ਖਤਮ ਹੋਈ ਹੈ। ਉਦੋਂ ਸਾਰੀ ਧਰਤੀ ਤੇ ਹੀ ਬਰਫ ਹੀ ਬਰਫ ਸੀ। ਉਦੋੰ ਧਰਤੀ ਤੇ ਅੱਜ ਤੋਂ ਬਹੁਤ ਜ਼ਿਆਦਾ ਸਰਦੀ ਸੀ। ਉਦੋਂ ਵੀ ਇਨਸਾਨ ਬਗੈਰ ਕਿਸੇ ਨਸ਼ੇ, ਸ਼ਰਾਬ, ਚਾਹ ਆਦਿ ਦੇ ਐਨੀ ਸਰਦੀ ਚ ਜ਼ਿੰਦਾ ਸੀ ਫਿਰ ਹੁਣ ਕਿਉਂ ਨਹੀਂ ਚਾਹ, ਕੌਫੀ, ਸ਼ਰਾਬ ਆਦਿ ਬਗੈਰ ਲੋਕਾਂ ਦੀ ਠੰਢ ਲਹਿੰਦੀ। ਅਸਲ ਵਿੱਚ ਮਨੁੱਖ ਨੇ ਆਦਤਾਂ ਹੀ ਵਿਗਾੜ ਲੲੀਆਂ ਹਨ। ਇਸੇ ਤਰ੍ਹਾਂ ਕੁੱਝ ਲੋਕ ਮੋਟਾਪਾ ਵਧਾਉਣ ਲਈ ਵੀ ਸ਼ਰਾਬ ਪੀਂਦੇ ਹਨ। ਉਹ ਸਮਝਦੇ ਹਨ ਕਿ ਸ਼ਰਾਬ ਪੀਣ ਵਾਲੇ ਦਾ ਹਾਜ਼ਮਾ ਵਧਦਾ ਹੈ ਤੇ ਉਹਦਾ ਸਰੀਰ ਸੋਹਣਾ ਭਰਵਾਂ ਹੋ ਜਾਂਦਾ ਹੈ। ਜਦੋਂ ਕਿ ਸ਼ਰਾਬ ਪੀਕੇ ਵਧਾਇਆ ਮੋਟਾਪਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਬਹੁਤ ਜਲਦੀ ਸਾਹ ਚੜਦਾ ਹੈ। ਉਹਦੇ ਆਲਸ, ਥਕਾਵਟ, ਕਮਜ਼ੋਰ ਯਾਦਾਸ਼ਤ, ਕਮਜ਼ੋਰ ਨਜ਼ਰ ਅਤੇ ਮੇਲ ਹਾਰਮੋਨਜ਼ ਵੀ ਇੰਬੈਲੰਸ ਹੋ ਜਾਂਦੇ ਹਨ। ਉਹਦੇ ਜੋੜ ਦਰਦ ਤੇ ਮਾਸਪੇਸ਼ੀ ਦਰਦ ਰਹਿਣ ਲਗਦੇ ਹਨ। ਇਵੇਂ ਹੀ ਸ਼ਰਾਬ ਵਿਚ ਵਧੇਰੇ ਕੈਲਰੀਜ਼ ਹੋਣ ਕਾਰਨ ਪਤਲੇ ਸਰੀਰ ਦੇ ਲੋਕਾਂ ਦੇ ਇਹ ਮੋਟਾਪਾ ਵਧਾਅ ਦਿੰਦੀ ਹੈ। ਜਿਗਰ ਵਿੱਚ ਨੁਕਸ ਪੈ ਜਾਂਦਾ ਹੈ ਨਤੀਜੇ ਵਜੋਂ ਇਹ ਸਰੀਰ ਚ ਤਰਲ ਜ਼ਮ੍ਹਾਂ ਕਰਕੇ ਸਰੀਰ ਨੂੰ ਥੁਲਥੁਲਾ ਕਰ ਦਿੰਦੀ ਹੈ ਤੇ ਸਰੀਰ ਨੂੰ ਬੇਡੌਲ ਕਰ ਦਿੰਦੀ ਹੈ। ਰੈੱਡ ਵਾਈਨ ਬਾਰੇ ਕਿਹਾ ਜਾਂਦਾ ਹੈ ਕਿ ਇਹ ਲਾਲ ਲਹੂ ਕਣ ਵਧਾਉਂਦੀ ਹੈ। ਚਮੜੀ ਸਾਫ ਤੇ ਸੋਹਣੀ ਕਰਦੀ ਹੈ। ਅਸਲ ਵਿੱਚ ਇਹ ਖੂਨ ਚ ਆਕਸੀਜਨ ਦੀ ਟਰਾਂਸਪੋਰਟੇਸ਼ਨ ਨੂੰ ਘਟਾਉਂਦੀ ਹੈ। ਸੈੱਲਾਂ ਨੂੰ ਆਕਸੀਜਨ ਘੱਟ ਮਿਲਣ ਕਾਰਨ ਸਰੀਰ ਨੂੰ ਵਧੇਰੇ ਲਾਲ ਲਹੂ ਕਣ ਬਣਾਉਣੇ ਪੈਂਦੇ ਹਨ ਤਾਂ ਕਿ ਆਕਸੀਜਨ ਦੀ ਸਪਲਾਈ ਵਧੇ। ਇਉਂ ਖੂਨ ਚ ਜ਼ਿਆਦਾ ਹੀ ਲਾਲ ਲਹੂ ਕਣ ਵਧਣ ਕਾਰਨ ਸ਼ਰਾਬੀ ਵਿਅਕਤੀ ਦਾ ਚਿਹਰਾ ਲਾਲ ਗੁਲਾਬੀ ਜ਼ਿਆਦਾ ਦਿਖਦਾ ਹੈ। ਇਵੇਂ ਹੀ ਹਾਈ ਐਲਟੀਚੂਡ ਇਲਾਕਿਆਂ ਚ ਰਹਿਣ ਵਾਲੇ ਲੋਕਾਂ ਦੇ ਵੀ ਖੂਨ ਚ ਆਮ ਨਾਲੋਂ ਜ਼ਿਆਦਾ ਲਾਲ ਲਹੂ ਕਣ ਹੁੰਦੇ ਹਨ ਕਿਉਂਕਿ ਉਥੇ ਆਕਸੀਜਨ ਦੀ ਘਾਟ ਹੁੰਦੀ ਹੈ। ਲੇਕਿਨ ਸ਼ਰਾਬ ਕਾਰਨ ਅਜਿਹੀ ਨਕਲੀ ਬੜੋਤਰੀ ਕਾਰਨ ਅਧਰੰਗ, ਹਾਰਟ ਅਟੈਕ ਜਾਂ ਬੀਪੀ ਵਧਣ ਦੀ ਪ੍ਰਾਬਲਮ ਹੋ ਸਕਦੀ ਹੈ। ਪਹਾੜਾਂ ਤੇ ਕੁੱਝ ਦਿਨ ਗੁਜ਼ਾਰਨ ਨਾਲ ਵੀ ਖੂਨ ਚ ਲਾਲ ਲਹੂ ਕਣ ਵਧਣ ਲਗਦੇ ਹਨ ਤੇ ਚਮੜੀ ਤੇ ਵਾਲ ਸੋਹਣੇ ਹੋਣ ਲਗਦੇ ਹਨ। ਸੱਚ ਜਾਣੋਂ ਸਾਲ ਭਰ ਦੀ ਸ਼ਰਾਬ ਤੇ ਜਿੰਨੇ ਪੈਸੇ ਖਰਚ ਹੋਣਗੇ ਉਨੇ ਨਾਲ ਕਿਸੇ ਹਿੱਲ ਸਟੇਸ਼ਨ ਤੇ ਪਰਿਵਾਰ ਸਮੇਤ ਇੱਕ ਹਫਤਾ ਗੁਜ਼ਾਰਿਆ ਜਾ ਸਕਦਾ ਹੈ। ਜੋ ਕਿ ਸਾਰੇ ਪਰਿਵਾਰ ਦਾ ਹੀ ਖੂਨ ਵਧਾਏਗਾ। ਇਵੇਂ ਹੀ ਕਿਹਾ ਜਾਂਦਾ ਹੈ ਕਿ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਮਲੇਰੀਆ, ਡੇਂਗੂ ਨਹੀਂ ਹੁੰਦਾ। ਜਾਂ ਬੀਅਰ ਪੀਣ ਨਾਲ ਪਥਰੀ ਨਹੀਂ ਬਣਦੀ ਜਾਂ ਜਲਦੀ ਨਿਕਲ ਜਾਂਦੀ ਹੈ। ਇਹ ਸਭ ਗਲਤ ਪ੍ਰਚਾਰ ਹੈ। ਅਸਲ ਵਿੱਚ ਜੋ ਲੋਕ ਪਾਣੀ ਘੱਟ ਪੀਂਦੇ ਹਨ ਉਹਨਾਂ ਦੇ ਪਥਰੀ ਜ਼ਿਆਦਾ ਬਣਦੀ ਹੈ। ਪਲੇਨ ਪਾਣੀ ਹਰ ਕੋਈ ਨਹੀਂ ਪੀ ਸਕਦਾ ਲੇਕਿਨ ਬੀਅਰ ਜਾਂ ਕੋਲਡ ਡਰਿੰਕਸ ਸੁਆਦ ਹੋਣ ਕਾਰਨ ਵਿਅਕਤੀ ਜ਼ਿਆਦਾ ਪੀ ਲੈਂਦਾ ਹੈ। ਇਉਂ ਜ਼ਿਆਦਾ ਲਿਕੁਇਡ ਪੀਣ ਨਾਲ ਹੀ ਪਥਰੀ ਨਿਕਲ ਜਾਂਦੀ ਹੈ। ਲੇਕਿਨ ਵੱਡੇ ਸਾਈਜ਼ ਦੀ ਪਥਰੀ ਨਹੀਂ ਨਿਕਲਦੀ। ਇਹ ਵੀ ਸੱਚ ਹੈ ਕਿ ਬੀਅਰ ਜਾਂ ਕੋਲਡ ਡਰਿੰਕਸ ਜ਼ਿਆਦਾ ਪੀਣ ਨਾਲ ਵਿਅਕਤੀ ਦੀ ਸਿਹਤ ਜ਼ਰੂਰ ਖਰਾਬ ਹੋ ਜਾਂਦੀ ਹੈ। ਇਉਂ ਅਨੇਕ ਪ੍ਰਕਾਰ ਦਾ ਗਲਤ ਪ੍ਰਚਾਰ ਲੋਕਾਂ ਦੀਆਂ ਆਦਤਾਂ ਵਿਗਾੜਨ ਵਾਸਤੇ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਕੁੱਝ ਅਮੀਰ ਸ਼ਰਾਬ ਵਿਕਰੇਤਾਵਾਂ ਨੇ ਕੁੱਝ ਵਿਗਿਆਨੀਆਂ ਨੂੰ ਲਾਲਚ ਦੇਕੇ ਉਹਨਾਂ ਤੋਂ ਗਲਤ ਰਿਸੱਰਚ ਰਿਪੋਰਟਾਂ ਤਿਆਰ ਕਰਵਾਈਆਂ ਤੇ ਉਹਨਾਂ ਤੋਂ ਐਲਾਨ ਕਰਵਾਇਆ ਕਿ ਸ਼ਰਾਬ ਜਾਂ ਬਰਾਂਡੀ ਪੀਣੀ ਸਿਹਤਵਰਧਕ ਹੈ। ਅਨੇਕ ਡਾਕਟਰਾਂ ਤੇ ਲੇਖਕਾਂ, ਕਵੀਆਂ ਤੋਂ ਵੀ ਲਾਲਚ ਦੇਕੇ ਸ਼ਰਾਬ ਦੇ ਹੱਕ ਚ ਅਨੇਕ ਬਿਆਨ ਦੁਆਏ। ਜਦੋਂ ਕਿ ਇਹ ਬਿਲਕੁਲ ਗਲਤ ਹੈ। ਕਿਉਂਕਿ ਨਸ਼ੀਲੀ ਕੋਈ ਵੀ ਚੀਜ਼ ਸਿਹਤ ਵਰਧਕ ਨਹੀਂ ਬਣ ਸਕਦੀ। ਸ਼ਰਾਬ ਤਾਂ ਬਹੁਤ ਹੀ ਖਤਰਨਾਕ ਹੈ ਜਦੋਂ ਕਿ ਚਾਹ, ਕਾਫ਼ੀ, ਗਰੀਨ ਟੀ ਆਦਿ ਘੱਟ ਨਸ਼ੀਲੇ ਪਦਾਰਥ ਵੀ ਸਿਹਤ ਦਾ ਸੱਤਿਆਨਾਸ਼ ਕਰਦੇ ਹਨ। ਬਹੁਤ ਮੁਲਕਾਂ ਵਿੱਚ ਸਰਕਾਰ ਨੂੰ ਸ਼ਰਾਬ ਤੋਂ ਭਾਰੀ ਆਮਦਨੀ ਹੁੰਦੀ ਹੈ। ਨਤੀਜੇ ਵਜੋਂ ਚਾਹਕੇ ਵੀ ਸਰਕਾਰਾਂ ਇਸਨੂੰ ਬੰਦ ਨਹੀਂ ਕਰ ਸਕਦੀਆਂ। ਇਸਦੇ ਇਲਾਵਾ ਬਹੁਤੇ ਰਾਜਨੀਤਕ ਲੀਡਰ ਆਪ ਹੀ ਸ਼ਰਾਬ ਦੇ ਆਦੀ ਹਨ। ਇਵੇਂ ਹੀ ਬਹੁਤੇ ਅਫਸਰ ਵੀ ਸ਼ਰਾਬ ਦੇ ਆਦੀ ਹਨ। ਯਾਨਿ ਕਿ ਕਾਨੂੰਨ ਘੜਨ ਵਾਲੇ ਲੀਡਰ, ਕਾਨੂੰਨ ਲਾਗੂ ਕਰਾਉਣ ਵਾਲੇ ਪੁਲਸ ਅਫਸਰ ਤੇ ਪ੍ਰਸ਼ਾਸਨਿਕ ਅਧਿਕਾਰੀ, ਨਿਆਂ ਪਾਲਿਕਾ ਨਾਲ ਸੰਬੰਧਿਤ ਜੱਜ, ਵਕੀਲ ਆਦਿ ਚੋੰ ਵੀ ਬਹੁਤੇ ਸ਼ਰਾਬ ਵਰਤਦੇ ਹਨ। ਇਵੇਂ ਹੀ ਡਾਕਟਰ ਤੇ ਅਨੇਕ ਵਿਗਿਆਨੀ ਵੀ ਸ਼ਰਾਬ ਦੇ ਆਦੀ ਹਨ। ਫਿਰ ਸ਼ਰਾਬ ਨੂੰ ਕਿਸਨੇ ਬੁਰਾ ਕਹਿਣਾ ਹੈ। ਐਕਟਰ, ਡਾਇਰੈਕਟਰ ਆਦਿ ਵੀ ਸ਼ਰਾਬ ਦੇ ਆਦੀ ਹਨ। ਬਹੁਤੇ ਲੋਕ ਐਕਟਰਾਂ ਦੇ ਫੈਨ ਹੁੰਦੇ ਹਨ। ਇਸੇ ਕਾਰਨ ਫਿਲਮਾਂ ਰਾਹੀਂ ਵੀ ਸ਼ਰਾਬ ਜਾਂ ਹੋਰਨਾਂ ਖਤਰਨਾਕ ਨਸ਼ਿਆਂ ਨੂੰ ਵਧਾਵਾ ਹੀ ਦਿੱਤਾ ਜਾਂਦਾ ਹੈ। ਸੰਸਾਰ ਭਰ ਵਿਚ ਸ਼ਰਾਬ ਦੇ ਧੰਦੇ ਵਿੱਚ ਕਰੀਬ ਤੀਹ ਕਰੋੜ ਲੋਕ ਲੱਗੇ ਹੋਏ ਹਨ। ਐਨਿਆਂ ਨੂੰ ਇੱਕਦਮ ਬੇਰੁਜ਼ਗਾਰ ਕਰਨਾ ਸੰਭਵ ਨਹੀਂ ਹੈ। ਇਸ ਵਕਤ ਸੰਸਾਰ ਵਿੱਚ ਕਰੀਬ ਸਾਢੇ ਚਾਰ ਖਰਬ ਲੋਕ ਸ਼ਰਾਬ ਪੀਂਦੇ ਹਨ। ਜੋ ਕਿ ਅੱਧੀ ਅਬਾਦੀ ਤੋਂ ਵੱਧ ਹੈ। ਐਨੀ ਵੱਡੀ ਗਿਣਤੀ ਦੇ ਪਿਅੱਕੜਾਂ ਨੂੰ ਐਨੀ ਜਲਦੀ ਸ਼ਰਾਬ ਪੀਣੋਂ ਰੋਕਿਆ ਨਹੀਂ ਜਾ ਸਕਦਾ। ਜਦੋਂ ਕਿ ਹਰ ਤਰਾਂ ਦੀ ਸ਼ਰਾਬ ਵਿਸਕੀ, ਵਾਈਨ, ਰੰਮ, ਬੀਅਰ ਜਾਂ ਬਰਾਂਡੀ ਬਹੁਤ ਹੀ ਹਾਨੀਕਾਰਕ ਹੈ। ਥੋੜ੍ਹੀ ਜਾਂ ਬਹੁਤੀ ਪੀਣ ਨਾਲ ਇਹ ਜਿਗਰ ਦਿਮਾਗ, ਗੁਰਦੇ, ਮਿਹਦੇ ਤੇ ਅੰਤੜੀਆਂ ਦਾ ਭਾਰੀ ਨੁਕਸਾਨ ਕਰਦੀ ਹੈ। ਇਹ ਬੀਪੀ ਵਧਾਉਂਦੀ ਹੈ, ਦਿਮਾਗ ਘਟਾਉਂਦੀ ਹੈ। ਨਰਵਸ ਸਿਸਟਮ ਵੀ ਖਰਾਬ ਕਰਦੀ ਹੈ। ਲਗਾਤਾਰ ਪੀਂਦੇ ਰਹਿਣ ਵਾਲਿਆਂ ਦੇ ਹਾਰਮੋਨ ਤੇ ਐਂਜ਼ਾਇਮਜ਼ ਖਰਾਬ ਹੋ ਜਾਂਦੇ ਹਨ। ਨਤੀਜੇ ਵਜੋਂ ਉਹਨਾਂ ਦੇ ਅੰਦਰੂੰਨੀ ਅੰਗ ਖਰਾਬ ਹੋਣ ਲਗਦੇ ਹਨ। ਉਂਜ ਇਹ ਸਰੀਰ ਨੂੰ ਬੇਡੌਲ, ਵਿਅਕਤੀ ਨੂੰ ਆਲਸੀ, ਵਿਹਲੜ, ਲੜਾਕਾ, ਗੁੱਸੇਖੋਰ ਤੇ ਐਸ਼ ਪ੍ਰਸਤ ਬਣਾਉਂਦੀ ਹੈ। ਇਹ ਉਦਾਸੀ ਰੋਗ ਵੀ ਬਣਾਉੱਦੀ ਹੈ। ਇਹ ਸਰੀਰ ਦੇ ਨਾਜ਼ੁਕ ਟਿਸ਼ੂਜ਼ ਦਾ ਵੀ ਨੁਕਸਾਨ ਕਰਦੀ ਹੈ। ਸਭ ਤੋਂ ਪਹਿਲਾਂ ਸ਼ਰਾਬ ਕਾਰਨ ਤੇਜ਼ਾਬੀਪਨ, ਖੁਸ਼ਕੀ, ਬਦਹਜ਼ਮੀ, ਸਿਰਦਰਦ, ਅੰਤੜੀ ਸੋਜ਼ ਆਦਿ ਲੱਛਣ ਹੁੰਦੇ ਹਨ। ਇਸਤੋਂ ਬਾਅਦ ਬਵਾਸੀਰ, ਅਲਰੇਟਿਵ ਕੌਲਾਇਟਿਸ, ਸੰਗ੍ਰਿਹਣੀ, ਕੈਂਸਰ, ਫੈਟੀ ਲਿਵਰ, ਹਾਈ ਬੀਪੀ, ਡਾਇਬੇਟੀਜ਼, ਕਿਡਨੀ ਫੇਲ੍ਹ, ਅਲੱਰਜੀ, ਖੂਨ ਘਾਟ, ਨਮਰਦੀ, ਬਾਂਝਪਨ ਆਦਿ ਨੁਕਸ ਬਣਨ ਲਗਦੇ ਹਨ। ਕਿਸੇ ਵੀ ਕਿਸਮ ਦੀ ਸ਼ਰਾਬ ਥੋੜ੍ਹੇ ਦਿਨ ਪੀਣ ਨਾਲ ਹੀ ਵਿਅਕਤੀ ਇਸਦਾ ਆਦੀ ਹੋ ਜਾਂਦਾ ਹੈ। ਕੁੱਝ ਮਹੀਨੇ ਲਗਾਤਾਰ ਵਰਤਣ ਤੇ ਹੀ ਜੇ ਬੰਦ ਕਰਦਾ ਹੈ ਤਾਂ ਤਣਾਉ, ਉਨੀਂਦਰਾ, ਚਿੜਚਿੜਾਪਨ, ਕਮਜ਼ੋਰੀ ਆਦਿ ਹੋਣ ਲਗਦੀ ਹੈ। ਵਿਅਕਤੀ ਨੂੰ ਜਲਦੀ ਸਾਹ ਚੜ੍ਹਨ ਲਗਦਾ ਹੈ। ਦਿਲ ਕਮਜ਼ੋਰ ਪੈ ਜਾਂਦਾ ਹੈ। ਚਮੜੀ ਢਲਕਣ ਲਗਦੀ ਹੈ ਤੇ ਵਿਅਕਤੀ ਸਮੇਂ ਤੋਂ ਪਹਿਲਾਂ ਹੀ ਬੁੱਢਾ ਦਿਖਣ ਲੱਗ ਪੈਂਦਾ ਹੈ। ਸੰਸਾਰ ਵਿੱਚ ਹਰ ਸਾਲ ਸ਼ਰਾਬ ਕਾਰਨ ਲੱਖਾਂ ਹੀ ਵਿਅਕਤੀ ਰੋਡ ਐਕਸੀਡੈਂਟ ਦਾ ਸ਼ਿਕਾਰ ਹੋਕੇ ਅੰਗਹੀਣ ਹੋ ਜਾਂਦੇ ਹਨ ਜਾਂ ਮਾਰੇ ਜਾਂਦੇ ਹਨ। ਬਹੁਤੇ ਲੋਕ ਸ਼ਰਾਬ ਪੀਕੇ ਹਿੰਸਕ ਹੋ ਜਾਂਦੇ ਹਨ। ਇਉਂ ਪੂਰੇ ਵਿਸ਼ਵ ਵਿੱਚ ਸ਼ਰਾਬ ਕਾਰਨ ਅਨੇਕਾਂ ਝਗੜੇ, ਕਤਲ, ਲੁੱਟ ਖਸੁੱਟ ਤੇ ਹੋਰ ਅਨੇਕ ਪ੍ਰਕਾਰ ਦੇ ਕ੍ਰਾਈਮ ਹੁੰਦੇ ਹਨ। ਬਹੁਤੀਆਂ ਔਰਤਾਂ ਸ਼ਰਾਬ ਪਸੰਦ ਨਹੀਂ ਕਰਦੀਆਂ ਹਨ। ਜਿਸ ਕਾਰਨ ਬਹੁਤ ਘਰਾਂ ਚ ਘਰੇਲੂ ਝਗੜਿਆਂ ਦਾ ਮੁੱਖ ਕਾਰਨ ਸ਼ਰਾਬ ਬਣ ਜਾਂਦੀ ਹੈ। ਸ਼ਰਾਬ ਪੀਣਾ ਬਹੁਤ ਮਹਿੰਗਾ ਸ਼ੌਕ ਹੈ। ਬਹੁਤ ਘਰ ਸ਼ਰਾਬ ਕਾਰਨ ਬਰਬਾਦ ਹੋ ਗਏ ਹਨ। ਕਾਫੀ ਪੱਛਮੀ ਮੁਲਕਾਂ ਵਿੱਚ ਮਰਦ, ਔਰਤਾਂ ਅਤੇ ਬੱਚੇ ਵੀ ਸ਼ਰਾਬ ਸ਼ਰੇਆਮ ਹੀ ਪੀ ਲੈਂਦੇ ਹਨ। ਲੇਕਿਨ ਉਥੇ ਹੀ ਮੋਟਾਪਾ, ਸ਼ੂਗਰ, ਦਿਲ ਰੋਗ, ਮਾਨਸਿਕ ਰੋਗ ਆਦਿ ਵੀ ਬਹੁਤ ਜ਼ਿਆਦਾ ਹਨ। ਉਥੇ ਘਰੇਲੂ ਹਿੰਸਾ ਵੀ ਬਹੁਤ ਹੈ। ਜੇ ਉਹਨਾਂ ਦੀ ਸਿਹਤ ਦੇਖਣ ਚ ਚੰਗੀ ਲਗਦੀ ਹੈ ਤਾਂ ਇਹ ਸ਼ਰਾਬ ਕਰਕੇ ਨਹੀਂ ਹੈ ਬਲਕਿ ਉਹਨਾਂ ਦੀ ਹਾਈ ਪ੍ਰੋਟੀਨ ਡਾਈਟ ਅਤੇ ਵਧੀਆ ਪੌਣਪਾਣੀ ਕਰਕੇ ਹੈ। ਲੇਕਿਨ ਜੇ ਉਥੇ ਸਿਗਰਟ, ਤੰਬਾਕੂ, ਸ਼ਰਾਬ, ਬੀਅਰ, ਵਿਸਕੀ, ਚਾਹ, ਕੌਫੀ, ਗਰੀਨ ਟੀ ਆਦਿ ਬਿਲਕੁਲ ਬੰਦ ਹੋ ਜਾਣ ਤਾਂ ਉਥੇ ਸ਼ਾਇਦ ਹਸਪਤਾਲ ਖੋਲ੍ਹਣ ਦੀ ਲੋੜ ਨਾ ਰਹੇ ਤੇ ਉਹਨਾਂ ਦੀ ਔਸਤ ਉਮਰ ਹੋਰ ਵੀ ਵਧ ਜਾਏ। ਇਸ ਲਈ ਕਿਸੇ ਵੀ ਕਿਸਮ ਦੀ ਕੋਈ ਵੀ ਸ਼ਰਾਬ ਬਿਲਕੁਲ ਹੀ ਨਹੀਂ ਪੀਣੀ ਚਾਹੀਦੀ। ਬਲਕਿ ਇਹ ਪੂਰੇ ਸੰਸਾਰ ਚ ਹੀ ਬੈਨ ਹੋ ਜਾਣੀ ਚਾਹੀਦੀ ਹੈ।. ਜ਼ਰੂਰੀ ਨੋਟ..ਸ਼ਰਾਬ ਦੇ ਸ਼ੌਕੀਨਾਂ ਤੋਂ ਸੱਚੇ ਦਿਲੋਂ ਮੁਆਫੀ ਮੰਗਦੇ ਹਾਂ। ਪਰ ਸੱਚ ਲਿਖਣੋਂ ਤੇ ਕਹਿਣੋਂ ਰਿਹਾ ਨਹੀਂ ਗਿਆ ਕਿਉਂਕਿ ਅਸੀਂ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਬੀਮਾਰ ਹੋਵੋ। ਅਸੀਂ ਨਹੀਂ ਚਾਹੁੰਦੇ ਤੁਹਾਡਾ ਅੰਤਲਾ ਸਮਾਂ ਬਹੁਤ ਤਕਲੀਫਦੇਹ ਹੋਵੇ। ਪਲੀਜ਼ ਸ਼ਰਾਬ ਨਾਂ ਪੀਇਆ ਕਰੋ। ਹੌਲੀ ਹੌਲੀ ਛੱਡ ਦਿਉ ਤੇ ਅਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਵੀ ਸ਼ਰਾਬ ਪੀਣੋਂ ਰੋਕੋ ਜਿਹਨਾਂ ਨਾਲ ਤੁਸੀਂ ਹੋਰ ਜ਼ਿੰਦਗੀ ਹੱਸ ਖੇਡਕੇ ਗੁਜ਼ਾਰਨਾ ਚਾਹੁੰਦੇ ਹੋ। ਅਪਣੀ ਪਤਨੀ, ਅਪਣੇ ਬੱਚਿਆਂ ਦੇ ਪਿਆਰ ਦਾ ਨਸ਼ਾ ਹੀ ਤੁਹਾਨੂੰ ਚੜ੍ਹਿਆ ਰਹੇ। ਅਸਲ ਵਿੱਚ ਬਹੁਤ ਅਮੀਰ ਲੋਕ ਜਿਹਨਾਂ ਦੇ ਸ਼ਰਾਬ ਦੇ ਕਾਰਖਾਨੇ ਹਨ ਉਹ ਆਪ ਸ਼ਰਾਬ ਨਹੀਂ ਪੀਂਦੇ। ਉਹਨਾਂ ਨੇ ਕੁੱਝ ਡਾਕਟਰਾਂ, ਵਿਗਿਆਨੀਆਂ, ਪੱਤਰਕਾਰਾਂ, ਅਖਬਾਰਾਂ, ਟੀਵੀ ਅਤੇ ਖਿਡਾਰੀਆਂ, ਐਕਟਰਾਂ ਦੀ ਮਦਦ ਨਾਲ ਸਾਰੀ ਦੁਨੀਆਂ ਨੂੰ ਬੇਵਕੂਫ ਬਣਾਕੇ ਸ਼ਰਾਬ ਦਾ ਕਾਰੋਬਾਰ ਵਧਾਇਆ ਹੈ। ਉਹ ਨਹੀਂ ਚਾਹੁੰਦੇ ਕਿ ਸੰਸਾਰ ਨਸ਼ਾਮੁਕਤ ਹੋਵੇ। ਪਰ ਤੁਸੀਂ ਉਹਨਾਂ ਦੀ ਚਾਲ ਨੂੰ ਸਮਝੋ। ਅਪਣਾ, ਅਪਣੇ ਪਰਿਵਾਰ ਤੇ ਅਪਣੇ ਕਾਰੋਬਾਰ ਦਾ ਧਿਆਨ ਰੱਖੋ । ਲੰਬੀ, ਤੰਦਰੁਸਤ ਉਮਰ ਭੋਗੋ । ਕੀ ਤੁਹਾਨੂੰ ਪਤਾ ਹੈ ਜਦੋਂ ਤੁਸੀਂ ਸ਼ਰਾਬ ਪੀ ਲੈਂਦੇ ਹੋ ਤਾਂ ਤੁਹਾਡੇ ਬੱਚੇ ਵੀ ਸਹਿਮ ਜਾਂਦੇ ਹਨ ਤੇ ਤੁਹਾਡੀ ਪਤਨੀ ਜੋ ਤੁਹਾਡੀ ਲੰਬੀ ਉਮਰ ਦੀਆਂ ਅਰਦਾਸਾਂ ਕਰਦੀ ਰਹਿੰਦੀ ਹੈ। ਉਹ ਵੀ ਤੁਹਾਡੇ ਫਿਕਰ ਚ ਸੁੱਕਦੀ ਜਾ ਰਹੀ ਹੈ। ਜੇ ਤੁਸੀਂ ਸੱਚਮੁੱਚ ਅਪਣੀ ਪਤਨੀ ਜਾਂ ਬੱਚਿਆਂ ਨੂੰ ਪਿਆਰ ਕਰਦੇ ਹੋ ਤਾਂ ਸਾਡੇ ਨਾਲ ਫੋਨ ਤੇ ਗੱਲ ਕਰੋ ਅਸੀਂ ਤੁਹਾਨੂੰ ਸ਼ਰਾਬ ਛੱਡਣ ਦੇ ਦੇਸੀ, ਘਰੇਲੂ ਤੇ ਸਸਤੇ ਨੁਸਖੇ ਬਿਲਕੁਲ ਮੁਫਤ ਦੱਸਾਂਗੇ। ਤੁਹਾਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ ਤੇ ਤੁਸੀਂ ਪਹਿਲਾਂ ਨਾਲੋੰ ਵੀ ਵੱਧ ਤੰਦਰੁਸਤ ਤੇ ਜਵਾਨ ਦਿਸਣ ਲੱਗ ਪਵੋਗੇ। ਅਸੀਂ ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥਾਂ ਬਾਰੇ ਪਿਛਲੇ ਛੇ ਸਾਲਾਂ ਤੋਂ ਖੋਜ ਪੜਤਾਲ ਕਰ ਰਹੇ ਹਾਂ। ਜਦੋਂ ਦਾ ਹੀ ਸਾਨੂੰ ਸ਼ਰਾਬ, ਚਾਹ, ਕੌਫੀ, ਗਰੀਨ ਟੀ ਆਦਿ ਨਸ਼ੀਲੇ, ਜ਼ਹਿਰੀਲੇ ਪਦਾਰਥਾਂ ਦੀ ਅਸਲੀਅਤ ਦਾ ਪਤਾ ਲੱਗਾ ਹੈ ਤਦ ਤੋਂ ਹੀ ਅਸੀਂ ਇਹਨਾਂ ਬਾਰੇ ਭੋਲੇ ਭਾਲੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ।

Total Views: 124 ,
Real Estate