ਭਰਜਾਈ ਦੇ ਇਸ਼ਕ ‘ਚ ਅੰਨੇ ਹੋਏ ਨੇ ਪਤਨੀ ਨੂੰ ਅੱਗ ਲਾ ਕੇ ਸਾੜਿਆ

 ਚੰਡੀਗੜ, 9 ਜੁਲਾਈ (ਜਗਸੀਰ ਸਿੰਘ ਸੰਧੂ) : ਫਾਜਿਲਕਾ ਦੇ ਪਿੰਡ ਮਹਾਲਮ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੇ ਨਾਜਾਇਜ਼ ਸਬੰਧਾਂ ਦੇ ਚਲਦੇ ਆਪਣੀ ਪਤਨੀ ਨੂੰ ਕਥਿਤ ਤੌਰ ‘ਤੇ ਡੀਜ਼ਲ ਪਾ ਕੇ ਅੱਗ ਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਕੰਮ ‘ਚ ਅਖੌਤੀ ਤੌਰ ‘ਤੇ ਉਸਦੇ ਇਕ ਦੋਸਤ ਤੇ ਇਕ ਔਰਤ ਨੇ ਵੀ ਮਦਦ ਕੀਤੀ। ਪੀੜਤ ਔਰਤ ਨੂੰ ਗੰਭੀਰ ਹਾਲਤ ‘ਚ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਲਿਆਂਦਾ ਗਿਆ ਜਿਥੋਂ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ।ਪੀੜਤਾ ਦੇ ਭਰਾ ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਬਲਜੀਤ ਕੌਰ ਦਾ ਵਿਆਹ ਸੱਤ ਸਾਲ ਪਹਿਲਾਂ ਨਜ਼ਦੀਕੀ ਪਿੰਡ ਮੁਹੰਮਦ ਪੀਰਾਂ ਵਿਖੇ ਪਰਮਜੀਤ ਸਿੰਘ ਨਾਲ ਹੋਇਆ ਸੀ। ਉਸ ਦੇ ਜੀਜੇ ਦੇ ਬਲਜੀਤ ਕੌਰ ਦੀ ਜਠਾਣੀ ਨਾਲ ਨਾਜਾਇਜ਼ ਸਬੰਧ ਸਨ। ਇਸ ਲਈ ਉਹ ਅਕਸਰ ਹੀ ਬਲਜੀਤ ਕੌਰ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਬੀਤੇ ਦਿਨ ਉਸ ਨੇ ਗੁੱਸੇ ‘ਚ ਆ ਕੇ ਬਲਜੀਤ ਕੌਰ ‘ਤੇ ਡੀਜ਼ਲ ਪਾ ਕੇ ਅੱਗ ਲਗਾ ਦਿੱਤੀ। ਇਸ ‘ਚ ਉਸਦੇ ਇਕ ਸਾਥੀ ਜਸਵਿੰਦਰ ਸਿੰਘ ਤੇ ਬਲਜੀਤ ਕੌਰ ਦੀ ਜਠਾਣੀ ਨੇ ਪੂਰਾ ਸਾਥ ਦਿੱਤਾ। ਪੀੜਤਾ ਦਾ ਪਤੀ ਪਰਮਜੀਤ ਸਿੰਘ, ਜਸਵਿੰਦਰ ਸਿੰਘ ਅਤੇ ਜਠਾਣੀ ਫਰਾਰ ਦੱਸੇ ਜਾ ਰਹੇ ਹਨ। ਜਦਕਿ ਇਸ ਸਬੰਧੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Total Views: 39 ,
Real Estate