ਕਰੋਨਾ ਵਾਇਰਸ – ਸਰਕਾਰਾਂ ਨੂੰ ‘ ਇਮਊਨਿਟੀ ਪਾਸਪੋਰਟ’ ਲੌਕਡਾਊਨ ਵਿੱਚ ਢਿੱਲ ਦੇਣ ਲਈ ਜਾਰੀ ਨਹੀਂ ਕਰਨਾ ਚਾਹੀਦਾ –WHO

ਵਿਸ਼ਵ ਸਿਹਤ ਸੰਸਥਾ ਨੇ ਕਿਹਾ ਕਿ ਸਰਕਾਰਾਂ ਨੂੰ ਕਥਿਤ ‘ਇਮਊਨਿਟੀ ਪਾਸਪੋਰਟ ਜਾਂ ‘ਖ਼ਤਰੇ ਤੋਂ ਖਾਲੀ ਸਰਟੀਫਿਕੇਟ’ ਲੌਕਡਾਊਨ ਵਿੱਚ ਢਿੱਲ ਦੇਣ ਲਈ ਜਾਰੀ ਨਹੀਂ ਕਰਨਾ ਚਾਹੀਦਾ ।
ਵਿਸ਼ਵ ਸਿਹਤ ਸੰਸਥਾ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀ ਮਿਲਿਆ ਕਿ ਜਿਹੜੇ ਲੋਕਾਂ ਵਿੱਚ ਕਰੋਨਾ ਦੀ ਲਾਗ ਲੱਗਣ ਬਾਅਦ ਐਂਟੀਬਾਡੀ ਵਿਕਸਿਤ ਹੋ ਗਿਆ ਹੈ, ਉਹਨਾਂ ਨੂੰ ਦੋਬਾਰਾ ਇਹ ਇਨਫੈਕਸ਼ਨ ਨਹੀਂ ਹੋਵੇਗੀ ਅਤੇ ਉਹ ਇਸ ਤੋਂ ਸੁਰੱਖਿਅਤ ਹਨ।
ਸੰਸਥਾ ਨੇ ਚੇਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੇ ਕਦਮ ਵਾਇਰਸ ਦੇ ਪ੍ਰਭਾਵ ਨੂੰ ਹੋਰ ਵਧਾਉਣ ਵਾਲੇ ਹੋਣਗੇ । ਜਿੰਨ੍ਹਾਂ ਲੋਕਾਂ ਨੂੰ ਲੱਗੇਗਾ ਕਿ ਉਹਨਾ ਦਾ ਇਮਊਨ ਸਿਸਟਮ ਠੀਕ ਹੋ ਗਿਆ ਉਹ ਸਾਵਧਾਨੀ ਰੱਖਣੀ ਬੰਦ ਕਰ ਦੇਣਗੇ।
ਕੁਝ ਸਰਕਾਰਾਂ ਅਜਿਹੇ ਲੋਕਾਂ ਦੇ ਮੁੜ ਕੰਮ ‘ਤੇ ਆਉਣ ਦੀ ਆਗਿਆ ਦੇਣ ‘ਤੇ ਵਿਚਾਰ ਕਰ ਚੁੱਕੀਆਂ ਹਨ।
ਕਰੋਨਾ ਵਾਇਰਸ ਕਰਕੇ ਲਗਾਏ ਗਏ ਲੌਕਡਾਊਨ ਨਾਲ ਪੂਰੀ ਦੁਨੀਆ ਦੀ ਅਰਥ ਵਿਵਸਥਾ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਸਿਹਤ ਸੰਸਥਾ ਨੇ ਇੱਕ ਸੰਖੇਪ ਨੋਟ ਵਿੱਚ ਕਿਹਾ ਹੈ , ‘ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਜਿੰਨ੍ਹਾਂ ਲੋਕਾਂ ਵਿੱਚ ਇਨਫੈਕਸ਼ਨ ਠੀਕ ਹੋਣ ਮਗਰੋਂ ਐਂਟੀਬਾਡੀ ਵਿਕਸਤ ਹੋ ਗਿਆ , ਉਹਨਾਂ ਨੂੰ ਦਬਾਰਾ ਇਹ ਬਿਮਾਰੀ ਨਹੀਂ ਹੋਵੇਗੀ। ਜਿ਼ਆਦਾਤਰ ਅਧਿਐਨ ਇਹ ਦੱਸਦੇ ਹਨ ਕਿ ਜੋ ਲੋਕ ਕਰੋਨਾ ਤੋਂ ਇੱਕ ਵਾਰ ਠੀਕ ਹੋ ਗਏ ਉਨ੍ਹਾਂ ਦੇ ਖੂਨ ਵਿੱਚ ਐਂਟੀ ਬਾਡੀ ਮੌਜੂਦ ਹਨ ਪਰ ਕੁਝ ਲੋਕ ਅਜਿਹੇ ਵੀ ਹਨ ਜਿੰਨ੍ਹਾਂ ਵਿੱਚ ਐਂਟੀਬਾਡੀ ਦਾ ਪੱਧਰ ਘੱਟ ਹੈ।
ਇਸ ਤੋਂ ਸਿੱਟਾ ਇਹ ਵੀ ਨਿਕਲਿਆ ਕਿ ਸ਼ਰੀਰ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ ਵਿੱਚ ਮੌਜੂਦ ਟੀ-ਸੈੱਲ ਦੀ ਵੀ ਪ੍ਰਭਾਵਿਤ ਸੈੱਲ ਨਾਲ ਲੜਨ ਵਿੱਚ ਅਹਿਮ ਭੂਮਿਕਾ ਹੋ ਸਕਦੀ ਹੈ।
ਵਿਸ਼ਵ ਸਿਹਤ ਸੰਸਥਾ ਮੁਤਾਬਿਕ ਸੁੱਕਰਵਾਰ ਤੱਕ ਕੋਈ ਅਜਿਹਾ ਅਧਿਐਨ ਨਹੀਂ ਹੋਇਆ ਜੋ ਇਸ ਗੱਲ ਦੀ ਤਸਦੀਕ ਕਰਦਾ ਹੋਵੇ ਕਿ ਇਸ ਵਾਇਰਸ ਦੀ ਐਂਟੀਬਾਡੀ ਦੀ ਮੌਜੂਦਗੀ ਇਮਊਨ ਸਿਸਟਮ ਨੂੰ ਅੱਗੇ ਵੀ ਵਾਇਰਸ ਤੋਂ ਪ੍ਰਭਾਵ ਤੋਂ ਰੋਕਣ ਦੀ ਸਮਰੱਥਾ ਪ੍ਰਦਾਨ ਕਰਦੀ ਹੈ। ਐਂਟੀਬਾਡੀ ਦੇ ਪ੍ਰਭਾਵੀ ਹੋਣ ਨੂੰ ਲੈ ਕੇ ਲੈਬ ਟੈਸਟ ਦੀ ਜਰੂਰਤ ਹੈ।

Total Views: 421 ,
Real Estate