ਮੈਨੂੰ ਮਾਣ ਹੈ ਆਪਣੇ ਸੋਹਣੇ ਦੇਸ਼ ਪੰਜਾਬ ਤੇ

ਬਲਜਿੰਦਰ ਕੌਰ ਕਲਸੀ

ਮੈਨੂੰ ਮਾਣ ਪੰਜਾਬੀ ਹੋਣ ਤੇ
ਮੈਨੂੰ ਮਾਣ ਹੈ ਆਪਣੇ ਸੋਹਣੇ ਦੇਸ਼ ਪੰਜਾਬ ਤੇ
ਜਿੱਥੇ ਕਣਕ,ਬਾਜਰਾ,ਸਰੋਂ ਉਗਾਏ ਜਾਂਦੇ ਆ
ਚੌਲ ਮੱਕੀ ਤੇ ਗੰਨੇ ਕੋਹਲੂ ਲਾਏ ਜਾਂਦੇ ਆ
ਮੈਂ ਵਾਸੀ ਉਸ ਪੰਜਾਬ ਦਾ ਹਾਂ
ਜਿੱਥੇ ਲੋੜਵੰਦਾਂ ਲਈ ਖੁੱਲੇ ਲੰਗਰ ਲਾਏ ਜਾਂਦੇ ਆ

ਮੈਨੂੰ ਮਾਣ ਹੈ ਆਪਣੇ ਸੋਹਣੇ ਦੇਸ਼ ਪੰਜਾਬ ‘ਤੇ
ਜਿੱਥੇ ਛੰਦ ਲੋਰੀਆਂ,ਯਮਲੇ ਗਾਏ ਜਾਂਦੇ ਆ
ਜਿੱਥੇ ਚਿਮਟਾ,ਡਮਰੂ, ਢੋਲ ਵਜਾਏ ਜਾਂਦੇ ਆ
ਮੈਂ ਵਾਸੀ ਉਸ ਪੰਜਾਬ ਦਾ ਹਾਂ
ਜਿੱਥੇ ਵਾਰਿਸ, ਮਿਰਜੇ,ਬੁੱਲੇ ਗਾਏ ਜਾਂਦੇ ਆ

ਮੈਨੂੰ ਮਾਣ ਹੈ ਆਪਣੇ ਸੋਹਣੇ ਦੇਸ਼ ਪੰਜਾਬ ‘ਤੇ
ਜਿੱਥੇ ਢੱਡ ਸਰੰਗੀ,ਅਲਗੌਜੇ,ਦੇ ਸਾਜ ਸੁਣਾਏ ਜਾਂਦੇ ਆ
ਜਿੱਥੇ ਗਿੱਧੇ,ਭੰਗੜੇ ,ਬੱਲੋ ਪਾਏ ਜਾਂਦੇ ਆ
ਮੈਂ ਵਾਸੀ ਉਸ ਪੰਜਾਬ ਦਾ ਹਾਂ
ਜਿੱਥੇ ਟੱਪੇ, ਮਾਹੀਏ, ਗੀਤ ਸੁਣਾਏ ਜਾਂਦੇ ਆ।

ਮੈਨੂੰ ਮਾਣ ਹੈ ਆਪਣੇ ਸੋਹਣੇ ਦੇਸ਼ ਪੰਜਾਬ ਤੇ
ਜਿੱਥੇ ਤੰਦ ਚਰਖੇ ‘ਤੇ ਪੀਹਣ ਪਰਾਗੇ ਪਾਏ ਜਾਂਦੇ ਆ
ਦਰੀਆਂ ਵਾਲੇ ਅੱਡੇ , ਖੇਸਾਂ ਵਾਲੇ ਖੱਡੇ ਜਿੱਥੇ ਲਾਏ ਜਾਂਦੇ ਆ
ਮੈਂ ਵਾਸੀ ਉਸ ਪੰਜਾਬ ਦਾ ਹਾਂ
ਜਿੱਥੇ ਹਰ ਮੇਲੇ ਤਿਉਹਾਰ ਮਨਾਏ ਜਾਂਦੇ ਆ

Total Views: 5 ,
Real Estate