ਕਰੀਜ਼ ਨੇ ਆਸਟਰੇਲੀਅਨ ਓਪਨ ਦਾ ਮਹਿਲਾ ਖਿਤਾਬ ਜਿੱਤਿਆ

ਅਮਰੀਕਾ ਦੀ ਮੈਡੀਸਨ ਕੀਜ਼ ਨੇ ਅੱਜ ਆਸਟਰੇਲੀਅਨ ਓਪਨ ਦੇ ਮਹਿਲਾ ਸਿੰਗਲਜ਼ ਫਾਈਨਲ ਵਿੱਚ ਦੋ ਵਾਰ ਦੀ ਚੈਂਪੀਅਨ ਆਰਿਅਨਾ ਸਬਾਲੇਂਕਾ ਨੂੰ 6-3, 2-6, 7-5 ਨਾਲ ਹਰਾ ਕੇ ਆਪਣਾ ਪਹਿਲਾ ਗਰੈਂਡਸਲੈਮ ਖਿਤਾਬ ਜਿੱਤ ਲਿਆ ਹੈ। 29 ਸਾਲਾ ਖਿਡਾਰਨ ਨੇ ਫਾਈਨਲ ਵਿੱਚ ਸਿਖਰਲੇ ਦਰਜੇ ਦੀ ਖਿਡਾਰਨ ਨੂੰ ਹਰਾਉਣ ਤੋਂ ਪਹਿਲਾਂ ਸੈਮੀਫਾਈਨਲ ਵਿੱਚ ਦੂਜੇ ਦਰਜੇ ਦੀ ਇਗਾ ਸਵਿਆਤੇਕ ਨੂੰ ਹਰਾਇਆ ਸੀ। ਰੈਂਕਿੰਗ ਵਿੱਚ 14ਵੇਂ ਸਥਾਨ ’ਤੇ ਕਾਬਜ਼ ਕੀਜ਼ ਨੂੰ ਟੂਰਨਾਮੈਂਟ ਵਿੱਚ 19ਵਾਂ ਦਰਜਾ ਮਿਲਿਆ ਸੀ।

Total Views: 2 ,
Real Estate