ਬਰੈਂਪਟਨ ਈਸਟ ਤੋਂ ਲਿਬਰਲ ਉਮੀਦਵਾਰ ਵਿੱਕੀ ਢਿੱਲੋਂ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ

ਬਰੈਂਪਟਨ (ਪਰਮਿੰਦਰ ਨਥਾਣਾ)- ਬੁੱਧਵਾਰ ਨੂੰ ਸੂਬਾਈ ਚੋਣਾਂ ਦਾ ਐਲਾਨ ਹੋਣ ਜਾ ਰਿਹਾ ਹੈ ।ਇਸ ਮੌਕੇ ਬਰੈਂਪਟਨ ਈਸਟ ਤੋਂ ਲਿਬਰਲ ਉਮੀਦਵਾਰ ਵਿੱਕੀ ਢਿੱਲੋਂ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ।ਅੱਜ ਭਾਈਚਾਰੇ ਦੀ ਨਾਮਵਿਰ ਸਖਸੀਅਤ ਬਿਲ ਬੜਿੰਗ (ਮਲਕ )ਨੇ ਵਿੱਕੀ ਢਿੱਲੋ ਨੂੰ ਕਾਬਲ ਉਮੀਦਵਾਰ ਵਜੋ ਇਡੋਂਰਸ ਕੀਤਾ । ਇੱਕ ਵੱਡੇ ਇਕੱਠ ਵਿੱਚ ਮਾਲਵਾ ਵੈਲਡਿੰਗ ਦੇ ਬਲਜੀਤ ਸਿੰਘ ਮਾਲਵਾ ਨੂੰ ਉਨ੍ਹਾਂ ਦੇ 60ਵੇਂ ਜਨਮਦਿਨ ਦੇ ਜਸ਼ਨ ਲਈ ਜਨਮਦਿਨ ਦੀਆਂ ਮੁਬਾਰਕਾਂ ਦੇਣ ਪੁੱਜੇ ਵਿੱਕੀ ਢਿੱਲੋਂ ਨੇ ਕਿਹਾ ਕਿ ਤੁਹਾਡੇ ਪਰਿਵਾਰ ਵੱਲੋਂ ਬਿਨਾਂ ਸ਼ਰਤ ਸਮਰਥਨ ਲਈ ਧੰਨਵਾਦ। ਉਹਨਾ ਕਿਹਾ ਕਿ ਸੂਬਾਈ ਕੰਸਰਵੇਟਿਵ ਸਰਕਾਰ ਵੱਲੋਂ ਸਮੇਂ ਤੌ ਪਹਿਲਾਂ ਚੋਣਾਂ ਕਰਾਕੇ ਇਸ ਠੰਡੇ ਮੌਸਮ ਵਿੱਚ ਲੋਕਾਂ ਤੇ ਚੋਣਾਂ ਦਾ ਨਾਜਾਇਜ਼ ਬੋਝ ਪਾਇਆ ਜਾ ਰਿਹਾ ਹੈ।ਉਹਨਾਂ ਓਨਟਾਰੀਓ ਲਿਬਰਲ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਜਿਸ ਨਾਲ ਬੌਨੀ ਕਰੌਂਬੀ ਦੀ ਅਗਵਾਈ ਵਿੱਚ ਸੂਬਾ ਲਿਬਰਲ ਸਰਕਾਰ ਬਣ ਸਕੇ ।

Total Views: 2 ,
Real Estate