ਆਜ਼ਾਦ ਭਾਰਤ ਦੇ ਪਹਿਲੇ ਕੁੰਭ ਮੌਕੇ 500 ਤੋਂ ਵੱਧ ਮੌਤਾਂ

ਸੁਖਨੈਬ ਸਿੰਘ ਸਿੱਧੂ / ਦੈਨਿਕ ਭਾਸਕਰ ਤੋਂ ਅਨੁਵਾਦ ।
ਸੀਨੀਅਰ ਫੋਟੋ ਪੱਤਰਕਾਰ ਐਨ ਐਨ ਮੁਖਰਜੀ 1954 ਦੇ ਕੁੰਭ ਵਿੱਚ ਮੌਜੂਦ ਸਨ । 1989 ਵਿੱਚ ਮੁਖਰਜੀ ਦੀ ਅੱਖੀਂ ਦੇਖੀ ਰਿਪੋਰਟ ‘ ਛਾਇਆਕ੍ਰਿਤੀ ‘ ਨਾਂਮ ਦੀ ਹਿੰਦੀ ਮੈਗਜੀਨ ਵਿੱਚ ਛਪੀ । ਮੁਖਰਜੀ ਲਿਖਦੇ ਹਨ , ‘ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਰਾਸ਼ਟਰਪਤੀ ਰਾਜੇਂਦਰ ਪ੍ਰਸ਼ਾਦ ਇੱਕ ਹੀ ਦਿਨ ਇਸ਼ਨਾਨ ਕਰਨ ਦੇ ਲਈ ਸੰਗਮ ਤੇ ਪਹੁੰਚ ਗਏ । ਜਿ਼ਆਦਾਤਰ ਪੁਲਿਸ ਅਤੇ ਅਫਸਰ ਉਹਨਾਂ ਦੀ ਸੁਰੱਖਿਆ ‘ਚ ਲਗਾਏ ਗਏ ।
ਮੈਂ ਸੰਗਮ ਚੌਕੀ ਦੇ ਕੋਲ ਇੱਕ ਟਾਵਰ ਤੇ ਖੜ੍ਹਾ ਹੋਇਆ ਸੀ । ਕਰੀਬ 10:20 ਵਜੇ ਦੀ ਗੱਲ ਹੈ । ਇਸਨਾਨ ਵਾਲੇ ਘਾਟ ਤੇ ਬੈਰੀਕੇਡ ਲਗਾ ਕੇ ਹਜ਼ਾਰਾਂ ਲੋਕਾਂ ਨੰ ਰੋਕਿਆ ਗਿਆ ਸੀ । ਆਮ ਲੋਕਾਂ ਦੇ ਨਾਲ -ਨਾਲ ਹਜ਼ਾਰਾਂ ਨਾਗਾ ਸਾਧੂ , ਘੋੜਾ ਗੱਡੀ , ਹਾਥੀ ਅਤੇ ਊਠ ਸਭ ਘੰਟਿਆਂ ਤੱਕ ਇੰਤਜ਼ਾਰ ਕਰਦੇ ਰਹੇ । ਦੋਵੇਂ ਪਾਸੇ ਭੀੜ ਇਕੱਤਰ ਹੋ ਗਈ ।
ਇਸ ਦੌਰਾਨ ਨਹਿਰੂ ਅਤੇ ਰਾਜੇਂਦਰ ਪ੍ਰਸ਼ਾਦ ਦੀ ਕਾਰ ਤ੍ਰਿਵੇਣੀ ਵਾਲੇ ਪਾਸਿਓ ਆਈ ਅਤੇ ਕਿਲਾ ਘਾਟ ਵੱਲ ਨਿਕਲ ਗਈ । ਜਦੋਂ ਨਹਿਰੂ ਅਤੇ ਬਾਕੀ ਵੀਵੀਆਈਪੀ ਲੋਕਾਂ ਦੀਆਂ ਗੱਡੀਆਂ ਨਿਕਲ ਗਈਆਂ , ਤਾਂ ਬਿਨਾ ਕਿਸੇ ਯੋਜਨਾ ਦੇ ਭੀੜ ਨੂੰ ਛੱਡ ਦਿੱਤਾ ਗਿਆ ।
ਭੀੜ ਬੈਰੀਕੇਡ ਤੋੜ ਕੇ ਘਾਟ ਵੱਲ ਜਾਣ ਲੱਗੀ । ਉਸ ਸੜਕ ਦੇ ਦੂਜੇ ਸਾਧੂਆਂ ਦਾ ਜਲੂਸ ਨਿਕਲ ਰਿਹਾ ਸੀ । ਭੀੜ ਅਤੇ ਸਾਧੂ ਸੰਤ ਆਮਣੇ-ਸਾਹਮਣੇ ਆ ਗਏ । ਜਲੂਸ ਖਿਲਰ ਗਿਆ । ਬੈਰੀਕੇਡ ਦੀ ਢਲਾਨ ਤੋਂ ਲੋਕ ਇਸ ਤਰ੍ਹਾਂ ਡਿੱਗਣ ਲੱਗੇ ਜਿਵੇਂ ਤੂਫਾਨ ‘ਚ ਖੜ੍ਹੀਆਂ ਫਸਲਾਂ ਡਿੱਗਦੀਆਂ ਹਨ।
ਜੋ ਡਿੱਗਿਆ ਉਹ ਡਿੱਗਿਆ ਹੀ ਰਹਿ ਗਿਆ , ਕੋਈ ਉੱਠ ਨਹੀਂ ਸਕਿਆ। ਚਾਰੇ ਪਾਸੇ ‘ ਮੈਨੂੰ ਬਚਾਓ, ਮੈਨੂੰ ਬਚਾਓ’ ਦੀਆਂ ਚੀਕਾਂ ਸੁਣਾਈ ਦਿੰਦੀਆਂ ਸਨ । ਕਈ ਲੋਕ ਗਹਿਰੇ ਖੂਹ ‘ਚ ਡਿੱਗ ਪਏ ।
ਮੁਖਰਜ਼ੀ ਦੱਸਦੇ ਹਨ , ‘ ਮੈਂ ਦੇਖਿਆ ਕੋਈ ਤਿੰਨ ਸਾਲ ਦੇ ਬੱਚੇ ਨੂੰ ਕੁਚਲਦਾ ਜਾ ਰਿਹਾ ਸੀ । ਕੋਈ ਬਿਜਲੀ ਦੀਆਂ ਤਾਰਾਂ ਨਾਲ ਝੂਲ ਕੇ ਖੁਦ ਨੂੰ ਬਚਾ ਰਿਹਾ ਸੀ । ਉਨ੍ਹਾਂ ਦੀ ਤਸਵੀਰ ਖਿੱਚਣ ਦੇ ਚੱਕਰ ਵਿੱਚ ਮੈਂ ਭਾਜੜ ਵਿੱਚ ਡਿੱਗੇ ਹੋਏ ਲੋਕਾਂ ਦੇ ਉਪਰ ਡਿੱਗ ਪਿਆ ।
ਮੇਰੇ ਅਖ਼ਬਾਰ ਦੇ ਸਾਥੀ ਡਰੇ ਹੋਏ ਸਨ ਕਿ ਮੈਂ ਵੀ ਹਾਦਸੇ ਦਾ ਸਿ਼ਕਾਰ ਤਾਂ ਨਹੀਂ ਹੋ ਗਿਆ । ਦੁਪਹਿਰ ਕਰੀਬ 1 ਵਜੇ ਮੈਂ ਦਫਤਰ ਪਹੁੰਚਿਆ ਤਾਂ ਅਖ਼ਬਾਰ ਦੇ ਮਾਲਿਕ ਨੇ ਮੈਨੂੰ ਗੋਦੀ ‘ਚ ਚੁੱਕ ਲਿਆ। ਉਹ ਜੋਸ਼ ਨਾਲ ਚੀਖ ਪਏ ‘ ਨੀਪੂ ਹੈਜ ਕਮ ਬੈਕ ਅਲਾਈਵ’ । ਉਦੋਂ ਮੈਂ ਉਹਨਾ ਨੂੰ ਕਿਹਾ ਕਿ ਮੈਂ ਹਾਦਸੇ ਦੇ ਫੋਟੋਗਰਾਫਸ ਵੀ ਲੈ ਕੇ ਆਇਆ ਹਾਂ।
ਸਰਕਾਰ ਨੇ ਕਿਹਾ ਕਿ ਹਾਦਸੇ ਵਿੱਚ ਕੁਝ ਭਿਖਾਰੀ ਹੀ ਮਰੇ ਹਨ। ਸੈਕੜੇ ਲੋਕਾਂ ਦੇ ਮਰਨ ਦੀ ਖ਼ਬਰ ਗਲਤ ਹੈ। ਮੈ ਅਧਿਕਾਰੀਆਂ ਨੂੰ ਹਾਦਸੇ ਦੀਆਂ ਤਸਵੀਰਾਂ ਦਿਖਾਈਆਂ , ਜਿੰਨ੍ਹਾਂ ਵਿੱਚ ਮਹਿੰਗੇ ਗਹਿਣੇ ਪਾਉਣ ਵਾਲੀਆਂ ਔਰਤਾਂ ਵੀ ਸੀ । ਜੋ ਇਸ ਗੱਲ ਦੀ ਤਸਦੀਕ ਕਰ ਰਹੀਆਂ ਸਨ ਕਿ ਚੰਗੇ ਬੈਕਗਰਾਊਂਡ ਵਾਲੇ ਲੋਕ ਵੀ ਕੁਚਲ ਕੇ ਮਰੇ ਹਨ।’
ਪ੍ਰਯਾਗ ਦੇ ਸੀਨੀਅਰ ਪੱਤਰਕਾਰ ਸਨੇਹ ਮਧੁਰ ਦੱਸਦੇ ਹਨ ‘ ਅੱਸੀ ਦੇ ਦਹਾਕੇ ਵਿੱਚ ਦਾਦਾ ਮੁਖਰਜੀ ਨੇ ਮੈਨੂੰ 1954 ਕੁੰਭ ‘ਚ ਪਈ ਭਾਜੜ ਦਾ ਕਿੱਸਾ ਸੁਣਾਇਆ ਸੀ । ਇਸ ਵਿੱਚ ਸੈਕੜੇ ਲੋਕ ਮਾਰੇ ਗਏ ਸਨ । ਆਜ਼ਾਦੀ ਤੋਂ ਬਾਅਦ ਇਹ ਪਹਿਲਾ ਕੁੰਭ ਸੀ , ਇਸ ਲਈ ਸਰਕਾਰ ਦੇ ਲਈ ਇਹ ਸ਼ਾਖ ਦਾ ਵੀ ਸਵਾਲ ਸੀ । 4 ਫਰਵਰੀ 1954 ਨੂੰ ਅਮ੍ਰਿਤ ਬਜ਼ਾਰ ਪੱਤਰਿਕਾ ਨਾਂਮ ਦੇ ਅਖਬਾਰ ਵਿੱਚ ਹਾਦਸੇ ਦੀ ਖ਼ਬਰ ਛਪੀ । ਇੱਕ ਪਾਸੇ ਭਾਜੜ ‘ਚ ਮਾਰੇ ਜਾਣ ਦੀ ਖ਼ਬਰ ਅਤੇ ਦੂਜੇ ਪਾਸੇ ਰਾਜਭਵਨ ਵਿੱਚ ਰਾਸ਼ਟਰਪਤੀ ਦੇ ਸਵਾਗਤ ਲਈ ਰੱਖੀ ਗਈ ਪਾਰਟੀ ਦੀ ਤਸਵੀਰ ਛਪੀ । ਯੂਪੀ ਸਰਕਾਰ ਨੇ ਕਿਹਾ ਅਜਿਹਾ ਕੁਝ ਹੋਇਆ ਹੀ ਨਹੀਂ। ਅਖ਼ਬਾਰ ਵਿੱਚ ਗਲਤ ਖ਼ਬਰ ਛਪੀ ਹੈ। ਇਸਦਾ ਖੰਡਨ ਛਪਣਾ ਚਾਹੀਦਾ ।
ਸਨੇਹ ਮਧੁਰ ਦੱਸਦੇ ਹਨ ‘ ਐਨਐਨ ਮੁਖਰਜੀ ਨੇ ਹਾਦਸੇ ਦੀ ਖ਼ਬਰ ਤਾਂ ਛਾਪ ਦਿੱਤੀ ਸੀ , ਪਰ ਸਰਕਾਰ ਦਾ ਦਬਾਅ ਸੀ ਕਿ ਕੁਝ ਹੋਇਆ ਹੀ ਨਹੀ । ਇੱਕ ਪੱਤਰਕਾਰ ਦੇ ਨਾਤੇ ਉਹਨਾਂ ਨੇ ਇਸਦਾ ਸਬੂਤ ਪੇਸ਼ ਕਰਨਾ ਸੀ । ਅਗਲੇ ਦਿਨ ਉਹ ਫਿਰ ਤੋਂ ਮੇਲੇ ‘ਚ ਗਏ । ਮੁਖਰਜੀ ਨੇ ਦੇਖਿਆ ਪ੍ਰਸਾਸ਼ਨ ਲਾਸ਼ਾਂ ਦੇ ਢੇਰ ਬਣਾ ਕੇ ਉਸਨੂੰ ਅੱਖ ਲਗਾ ਰਿਹਾ ਹੈ। ਕਿਸੇ ਵੀ ਫੋਟੋਗਰਾਫਰ ਜਾਂ ਪੱਤਰਕਾਰ ਨੂੰ ਉੱਥੇ ਜਾਣ ਦੀ ਇਜ਼ਾਜਤ ਨਹੀਂ ਸੀ । ਚਾਰੇ ਪਾਸੇ ਵੱਡੀ ਸੰਖਿਆ ‘ਚ ਪੁਲਿਸ ਮੌਜੂਦ ਸੀ ।
ਬਾਰਿਸ਼ ਹੋ ਰਹੀ ਸੀ । ਐਨਐਨ ਮੁਖਰਜੀ, ਪੇਂਡੂ ਵਿਅਕਤੀ ਦਾ ਭੇਸ ਵਟਾ ਕੇ ਛੱਤਰੀ ਲੈ ਕੇ ਉੱਥੇ ਪਹੁੰਚੇ । ਉਹਦੇ ਹੱਥ ‘ਚ ਖਾਦੀ ਦਾ ਝੋਲਾ ਸੀ , ਇਸ ਵਿੱਚ ਉਸਨੇ ਛੋਟਾ ਜਿਹਾ ਕੈਮਰਾ ਲੁਕੋਇਆ ਸੀ । ਝੋਲੇ ‘ਚ ਇੱਕ ਮੋਰੀ ਕਰ ਰੱਖੀ ਸੀ ਤਾਂ ਕਿ ਕੈਮਰੇ ਦਾ ਲੈੱਜ ਨਾ ਢਕਿਆ ਜਾਵੇ ।
ਫੋਟੋਗਰਾਫਰ ਐਨਐਨ ਮੁਖਰਜੀ ਨੇ ਪੁਲਿਸ ਵਾਲਿਆਂ ਨੂੰ ਰੋਂਦੇ ਹੋਏ ਕਿਹਾ ਕਿ ਮੈਂ ਆਖ਼ਰੀ ਵਾਰ ਆਪਣੀ ਦਾਦੀ ਨੂੰ ਦੇਖਣਾ ਹੈ। ਉਹ ਸਿਪਾਹੀਆਂ ਦੇ ਪੈਰਾਂ ‘ਚ ਡਿੱਗ ਪਏ । ਉਹਨਾਂ ਦੀਆਂ ਮਿੰਨਤਾਂ ਕਰਨ ਲੱਗੇ ਕਿ ਆਖਰੀ ਵਾਰ ਮੈਨੂੰ ਦਾਦੀ ਨੰ ਦੇਖ ਲੈਣ ਦਿਓ ।
ਇੱਕ ਪੁਲਿਸ ਅਧਿਕਾਰੀ ਨੇ ਉਸਨੂੰ ਇਸ ਸ਼ਰਤ ਤੇ ਲਾਸ਼ਾਂ ਕੋਲ ਜਾਣ ਦੀ ਆਗਿਆ ਦੇ ਦਿੱਤੀ ਕਿ ਉਹ ਜਲਦੀ ਵਾਪਸ ਆ ਜਾਵੇ । ਉਹ ਤੇਜ਼ੀ ਨਾਲ ਲਾਸਾਂ ਵੱਲ ਭੱਜੇ । ਆਪਣੀ ਦਾਦੀ ਨੂੰ ਭਾਲਣ ਦਾ ਯਤਨ ਕਰਨ ਲੱਗੇ । ਇਸ ਦੌਰਾਨ ਉਸ ਨੇ ਡਿੱਗਦੇ- ਸੰਭਲਦੇ ਜਲਦੀਆਂ ਹੋਈਆਂ ਲਾਸ਼ਾਂ ਦੀਆਂ ਫੋਟੋਆਂ ਖਿੱਚ ਲਈਆਂ ।
ਅਗਲੇ ਦਿਨ ਅਖ਼ਬਾਰ ਵਿੱਚ ਜਲਦੀ ਹੋਈਆਂ ਲਾਸ਼ਾਂ ਦੀਆਂ ਫੋਟੋਆਂ ਛਪੀਆਂ । ਖ਼ਬਰ ਪੜ੍ਹ ਕੇ ਯੂਪੀ ਦੇ ਮੁੱਖ ਮੰਤਰੀ ਗੋਵਿੰਦ ਬੱਲਬ ਪੰਤ ਗੁੱਸੇ ‘ਚ ਲਾਲ ਹੋ ਗਏ । ਉਹਨਾਂ ਨੇ ਪੱਤਰਕਾਰ ਨੂੰ ਦਿੰਦੇ ਹੋਏ ਕਿਹਾ ਸੀ ‘ ਕਿੱਥੇ ਹੈ ਉਹ ਹ—- ਫੋਟੋਗਰਾਫ਼ਰ ।

Total Views: 4 ,
Real Estate