ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੋਮਵਾਰ ਤੋਂ

ਪੰਜਾਬ ਵਿਧਾਨ ਸਭਾ ਦਾ ਸੋਮਵਾਰ ਸਵੇਰੇ 11ਵਜੇ ਤੋਂ ਦੋ ਦਿਨਾਂ ਵਿਸ਼ੇਸ਼ ਇਜਲਾਸ ਸ਼ੁਰੂ ਹੋਵੇਗਾ । ਪਹਿਲੀ ਬੈਠਕ ’ਚ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾ.ਮਨਮੋਹਨ ਸਿੰਘ ਨੂੰ ਸ਼ਰਧਾਂਜਲੀਆਂ ਦਿਤੀਆਂ ਜਾਣਗੀਆਂ। ਸੋਮਵਾਰ ਨੂੰ ਪੇਸ਼ ਕੀਤੀ ਜਾਣ ਵਾਲੀ ਸ਼ਰਧਾਂਜਲੀ ਲਿਸਟ ’ਚ ਡਾ.ਮਨਮੋਹਨ ਸਿੰਘ ਤੋਂ ਇਲਾਵਾ, ਅਕਾਲ ਚਲਾਣਾ ਕਰ ਗਏ ਐਮ.ਪੀ. ਤੇ ਕਾਂਗਰਸ ਪ੍ਰਧਾਨ ਰਹੇ ਹਰਵਿੰਦਰ ਸਿੰਘ ਹੰਸਪਾਲ, ਇਕ ਹੋਰ ਐਮ.ਪੀ. ਧਰਮਪਾਲ ਸੱਭਰਵਾਲ, ਵਿਧਾਇਕ ਗੁਰਪ੍ਰੀਤ ਗੋਗੀ, ਮੋਗਾ ਤੋਂ ਵਿਧਾਇਕ ਰਹੇ ਦਵਿੰਦਰ ਪਾਲ ਜੈਨ, ਤਰਨ ਤਾਰਨ ਤੋਂ ਵਿਧਾਇਕ ਰਹੇ ਸੁਵਿੰਦਰ ਸਿੰਘ ਬੁੱਟਰ, ਰੋਪੜ ਤੋਂ ਸਾਬਕਾ ਐਲ.ਐਮ.ਏ ਭਾਗ ਸਿੰਘ ਅਤੇ ਅਕਾਲੀ ਦਲ ਦੇ ਵਿਧਾਇਕ ਰਹੇ ਅਜੈਬ ਸਿੰਘ ਮੁਖਮੈਲਪੁਰ ਸ਼ਾਮਲ ਹਨ।
ਇਸ ਵਿਸ਼ੇਸ਼ ਇਜਲਾਸ ਦੌਰਾਨ ਨਾ ਤਾਂ ਰਾਜਪਾਲ ਦਾ ਭਾਸ਼ਣ ਹੋਵੇਗਾ ਅਤੇ ਨਾ ਹੀ ਸਾਲ 2025-26 ਲਈ ਬਜਟ ਪ੍ਰਸਤਾਵ ਪੇਸ਼ ਹੋਣਗੇ। 3 ਸਤੰਬਰ 2024 ਨੂੰ ਖ਼ਤਮ ਹੋਏ 3 ਦਿਨਾਂ ਇਜਲਾਸ ਨੂੰ ਵਿਧੀਵਤ ਰੂਪ ’ਚ ਨਹੀਂ ਉਠਾਇਆ ਗਿਆ ਸੀ ।

Total Views: 3 ,
Real Estate