ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ‘ਤੇ ਵਿਚਾਰ ਗੋਸ਼ਠੀ ਦਾ ਆਯੋਜਨ

ਸ੍ਰੀਗੰਗਾਨਗਰ- ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਗੁਰੂ ਹਰਗੋਬਿੰਦ ਸਾਹਿਬ ਪੀ.ਜੀ.ਕਾਲਜ, ਸੀ.ਸੀ ਹੈੱਡ ਵਿਖੇ ਰਾਜਸਥਾਨ ਪੰਜਾਬੀ ਐਸੋਸੀਏਸ਼ਨ ਸੰ. ਦੀ ਸਰਪ੍ਰਸਤੀ ਹੇਠ ਇੱਕ ਵਿਚਾਰ ਗੋਸ਼ਠੀ ਦਾ ਆਯੋਜਨ ਕਰਵਾਇਆ ਗਿਆ, ਇਸ ਵਿਚਾਰ ਗੋਸ਼ਠੀ ਦੀ ਪ੍ਰਧਾਨਗੀ ਬੀ.ਐੱਡ ਕਾਲਜ ਦੇ ਪ੍ਰਿੰਸੀਪਲ ਡਾ.ਲਖਵਿੰਦਰ ਸਿੰਘ ਨੇ ਕੀਤੀ ਅਤੇ ਮੁੱਖ ਬੁਲਾਰੇ ਵਜੋਂ ਰਾਜਸਥਾਨ ਪੰਜਾਬੀ ਐਸੋਸੀਏਸ਼ਨ ਸੰ. ਦੇ ਪ੍ਰਧਾਨ, ਪੰਜਾਬੀ ਦੇ ਯੂਨਿਵਰਸਿਟੀ ਕਨਵੀਨਰ ਅਤੇ ਪ੍ਰਿੰਸੀਪਲ ਡਾ: ਸੰਦੀਪ ਸਿੰਘ ਮੁੰਡੇ ਨੇ ਸ਼ਿਰਕਤ ਕੀਤੀ। ਡਾ: ਸੰਦੀਪ ਸਿੰਘ ਮੁੰਡੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਂ-ਬੋਲੀ ਹੀ ਸਾਡੇ ਸੱਭਿਆਚਾਰ ਦੀ ਪਛਾਣ ਅਤੇ ਇਤਿਹਾਸ ਦੀ ਸੰਚਾਲਕ ਹੁੰਦੀ ਹੈ, ਇਸ ਲਈ ਹਰ ਕਿਸੇ ਨੂੰ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਹੋਣਾ ਚਾਹੀਦਾ ਹੈ। ਸਾਡੀ ਮਾਂ ਬੋਲੀ ਪੰਜਾਬੀ ਦਾ ਵਿਰਸਾ ਬਹੁਤ ਅਮੀਰ ਹੈ। ਪੰਜਾਬੀ ਭਾਸਾ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਰਜ ਹੈ ਅਤੇ ਬਹੁਤ ਸਾਰਾ ਸਾਹਿਤ ਪੰਜਾਬੀ ਵਿੱਚ ਰਚਿਆ ਗਿਆ ਹੈ। ਅੱਜ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪੰਜਾਬੀ ਭਾਸ਼ਾ ਨੂੰ ਬੋਲਣ ਅਤੇ ਪਿਆਰ ਕਰਨ ਵਾਲੇ ਲੋਕ ਮੌਜੂਦ ਹਨ। ਡਾ.ਲਖਵਿੰਦਰ ਸਿੰਘ ਨੇ ਸਿੱਖਿਆ ਵਿੱਚ ਮਾਤ ਭਾਸ਼ਾ ਦੀ ਭਾਸ਼ਾਈ ਵਿਭਿੰਨਤਾ ਦੀ ਮਹੱਤਤਾ ਬਾਰੇ ਦੱਸਿਆ। ਪ੍ਰੋ. ਸਵਰਨਜੀਤ ਸਿੰਘ ਨੇ ਡਿਜੀਟਲ ਯੁੱਗ ਵਿੱਚ ਭਾਸ਼ਾ ਪ੍ਰਤੀਨਿਧਤਾ ਦੀ ਅਸਮਾਨਤਾ ਦੀ ਚੁਣੌਤੀ ਨੂੰ ਉਜਾਗਰ ਕੀਤਾ। ਇਸ ਮੌਕੇ ਹਾਜ਼ਰ ਬੁਲਾਰਿਆਂ ਵਿੱਚ ਪ੍ਰੋ. ਦਰਸ਼ਨ ਸਿੰਘ, ਸ੍ਰੀਮਤੀ ਸੰਤੋਸ਼ ਬਾਲਾ, ਸ੍ਰੀਮਤੀ ਚੰਦਰਕਾਂਤਾ, ਪ੍ਰੋ. ਪ੍ਰਦੀਪ ਕੁਮਾਰ, ਪ੍ਰੋ. ਅਰਵਿੰਦਰ ਸਿੰਘ ਨੇ ਮਾਂ-ਬੋਲੀ ਦੀ ਸੰਭਾਲ ਅਤੇ ਪਹਿਚਾਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ |

Total Views: 3 ,
Real Estate