ਕਰੋਨਾ ਦੇ ਡਰ ‘ਚ ਰਾਹਤ ਭਰੀ ਖ਼ਬਰ – ਪੀਜੀਆਈ ‘ਚ ਵੈਕਸੀਨ ਦਾ ਸਫ਼ਲ ਪ੍ਰੀਖਣ

ਚੰਡੀਗੜ੍ਹ -ਕਰੋਨਾ ਵਾਇਰਸ ਫੈਲਣ ਮਗਰੋਂ ਦੁਨੀਆਂ ਭਰ ਦੇ ਸਿਹਤ ਵਿਗਿਆਨੀ ਇਸ ਸਬੰਧੀ ਕੋਈ ਵੈਕਸੀਨ ਬਣਾਉਣ ਅਤੇ ਅਜ਼ਮਾਉਣ ‘ਚ ਲੱਗੇ ਹੋਏ ਹਨ। ਇਸ ਦੌਰਾਨ ਪੀਜੀਆਈ ਚੰਡੀਗੜ੍ਹ ਤੋਂ ਚੰਗੀ ਖ਼ਬਰ ਆ ਰਹੀ ਹੈ ਕਿ ਇੱਥੇ ਐਮ ਡਬਲਿਊ ਦਾ ਟਰਾਇਲ ਕੀਤਾ ਗਿਆ ਕਿ ਸਫ਼ਲ ਰਿਹਾ ।ਇਹ ਟੈਸਟ ਕਰੋਨਾ ਪੀੜਤ ਤਿੰਨ ਮਰੀਜ਼ਾਂ ‘ਤੇ ਸਫਲ ਰਿਹਾ ।
ਜਾਂਚ ਤੋਂ ਬਾਅਦ ਪੀੜਤਾਂ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ। ਤਿੰਨ ਮਰੀਜ਼ਾਂ ਨੂੰ ਆਕਸੀਜਨ ‘ਤੇ ਰੱਖਿਆ ਗਿਆ ਸੀ।ਹਾਲਾਂਕਿ ਪੀਜੀਆਈ ਪ੍ਰਬੰਧਨ ਦਾ ਕਹਿਣਾ ਹੈ ਕਿ ਇਹ ਦੂਜੇ ਮਰੀਜ਼ਾਂ ‘ਤੇ ਵੀ ਟੈਸਟ ਕੀਤਾ ਜਾਵੇਗਾ, ਉਸ ਤੋਂ ਬਾਅਦ ਕੁਝ ਕਹਿਣਾ ਸਹੀ ਹੋਵੇਗਾ । ਐਮ।ਡਬਲਯੂ ਟੀਕਾ ਆਮ ਤੌਰ ਤੇ ਕੋੜ੍ਹ ਦੇ ਮਰੀਜ਼ਾਂ ਨੂੰ ਦਿੱਤਾ ਜਾਂਦਾ ਹੈ ।

Total Views: 86 ,
Real Estate