ਦਿੱਲੀ ਚੋਣਾ ਅੰਦਰ ਆਮ ਆਦਮੀ ਪਾਰਟੀ ਨੂੰ ਮਿਲ ਰਹੀ ਧਮਾਕੇਦਾਰ ਜਿੱਤ ਨਾਲ ਦਿੱਲੀ ਸਮੇਤ ਪੰਜਾਬ ਭਰ ਅੰਦਰ ਜਸ਼ਨ ਦਾ ਮਾਹੌਲ ਹੈ । ਪੰਜਾਬ ’ਚ ਵੀ ਆਮ ਆਦਮੀ ਪਾਰਟੀ ਦੇ ਦਫ਼ਤਰਾਂ ’ਚ ਜਸ਼ਨ ਸ਼ੁਰੂ ਹੋ ਗਏ ਹਨ। ਸੂਬੇ ਭਰ ਅੰਦਰ ਲੋਕ ਲੱਡੂ ਵੰਡ ਕੇ ਜਸ਼ਨ ਮਨਾ ਰਹੇ ਹਨ । ਪਾਰਟੀ ਦੀ ਦਿੱਲੀ ਵਿਖੇ ਹੋ ਰਹੀ ਸ਼ਾਨਦਾਰ ਜਿੱਤ ‘ਤੇ ਬਾਘਾ ਪੁਰਾਣਾ ਵਿਚ ਪਾਰਟੀ ਵਰਕਰਾਂ ਨੇ ਪਟਾਕੇ ਚਲਾਏ ਤੇ ਲੱਡੂ ਵੰਡੇ।ਖ਼ਬਰ ਏਜੰਸੀ ਏਐੱਨਆਈ (ੳਂੀ) ਨੇ ਕੁਝ ਚਿਰ ਪਹਿਲਾਂ ਅੰਮ੍ਰਿਤਸਰ ’ਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਕਾਰਕੁੰਨਾਂ ’ਚ ਖ਼ੁਸ਼ੀ ਦੀ ਲਹਿਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
Total Views: 205 ,
Real Estate



















