ਕੀ ਹੈ ਛਤਰਪਤੀ ਦੇ ਕਤਲ ਦਾ ਮਾਮਲਾ

ਪੰਚਕੂਲਾ ਦੀ ਵਿਸੇ਼ਸ਼ ਸੀਬੀਆਈ ਅਦਾਲਤ ਨੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਹੱਤਿਆ ਮਾਮਲੇ ‘ਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਹੈ। ਰਾਮ ਰਹੀਮ ਦੇ ਨਾਲ ਹੀ ਤਿੰਨ ਹੋਰ ਵਿਅਕਤੀਆਂ ਕੁਲਦੀਪ ਸਿੰਘ , ਨਿਰਮਲ ਸਿੰਘ ਅਤੇ ਕ੍ਰਿਸ਼ਨ ਲਾਲ ਨੂੰ ਵੀ ਦੋਸ਼ੀ ਠਹਿਰਾਇਆ ਗਿਆ । ਸਜਾ ਦਾ ਐਲਾਨ 17 ਜਨਵਰੀ ਨੂੰ ਕੀਤਾ ਜਾਵੇਗਾ। ‘ਪੂਰਾ ਸੱਚ’ ਦੇ ਸੰਪਾਦਕ  ਦੀ ਹੱਤਿਆ 2002 ਵਿੱਚ ਹੋਈ ਸੀ ।
ਅਗਸਤ 2017 ਵਿੱਚ ਇਹੀ ਅਦਾਲਤ ਰਾਮ ਰਹੀਮ ਨੂੰ ਬਲਾਤਕੇਸ ਦਾ ਦੋਸ਼ੀ ਕਰਾਰ ਦਿੱਤਾ ਸੀ। ਪੱਤਰਕਾਰ ਰਾਮ ਚੰਦਰ ਛਤਰਪਤੀ ਨੇ ਵੀ ਸਾਲ 2002 ਵਿੱਚ ਇਸ ਬਲਾਤਕਾਰ ਜਾਣਕਾਰੀ ਪਹਿਲੀ ਵਾਰ ਸਾਂਝੀ ਕੀਤੀ ਸੀ ।
ਬਲਾਤਕਾਰ ਦੇ ਉਸ ਮਾਮਲੇ ‘ਚ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਜਗਦੀਪ ਸਿੰਘ ਨੇ ਵੀ ਇਸ ਮਾਮਲੇ ਦਾ ਫੈਸਲਾ ਸੁਣਾਇਆ।
ਰਾਮ ਚੰਦਰ ਛਤਰਪਤੀ ਸਿਰਸਾ ਦੇ ਸ਼ਾਮ ਦੇ ਅਖ਼ਬਾਰ ‘ ਪੂਰਾ ਸੱਚ’ ਦੇ ਸੰਪਾਦਕ ਸਨ। ਸਾਧਵੀ ਨਾਲ ਹੋਏ ਬਲਾਤਕਾਰ ਦੀ ਖ਼ਬਰ ਪ੍ਰਕਾਸਿ਼ਤ ਕਰਨ ਦੇ 6 ਮਹੀਨੇ ਬਾਅਦ ਅਕਤੂਬਰ 2002 ਵਿੱਚ ਛਤਰਪਤੀ ਨੂੰ ਗੋਲੀ ਮਾਰ ਦਿੱਤੀ ਗਈ ਸੀ।
ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਪੱਤਰਕਾਰ ਛਤਰਪਤੀ ਦੀ ਬਾਦ ਵਿੱਚ ਮੌਤ ਹੋ ਗਈ ਸੀ ਅਤੇ 2003 ਵਿੱਚ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ । 2006 ‘ਚ ਇਹ ਕੇਸ ਸੀਬੀਆਈ ਨੂੰ ਸੌਂਪਿਆ ਗਿਆ ਸੀ ।
ਪੱਤਰਕਾਰ ਪ੍ਰਭ ਦਿਆਲ ਮੁਤਾਬਿਕ
ਸਾਲ 2002 ਵਿੱਚ ‘ਚ ਸਿਰਸਾ ‘ਚ ਛਤਰਪਤੀ ਨੇ ਵਕਾਲਤ ਛੱਡ ਕੇ ‘ਪੂਰਾ ਸੱਚ ‘ ਨਾਮ ਦੇ ਅਖ਼ਬਾਰ ਨਾਲ ਕੰਮ ਸੁਰੂ ਕੀਤਾ ਸੀ । 2002 ਵਿੱਚ ਹੀ ਉਸਨੂੰ ਇੱਕ ਗੁੰਮਨਾਮ ਚਿੱਠੀ ਮਿਲੀ ਜਿਸ ਵਿੱਚ ਡੇਰੇ ‘ਚ ਸਾਧਵੀਆਂ ਦੇ ਯੋਨ ਸ਼ੋਸਣ ਬਾਰੇ ਦੋਸ਼ ਲਾਏ ਗਏ ਸਨ । ਛਤਰਪਤੀ ਨੇ ਅਖਬਾਰ ਵਿੱਚ ਚਿੱਠੀ ਨੂੰ ਛਾਪ ਦਿੱਤਾ ਜਿਸ ਮਗਰੋਂ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ।
ਆਖਿਰ 24 ਅਕਤੂਬਰ ਦੀ ਰਾਤ ਨੂੰ ਛੱਤਰਪਤੀ ਦੇ ਅੱਗੇ ਹੀ ਗੋਲੀ ਮਾਰ ਦਿੱਤੀ ਗਈ । 21 ਨਵੰਬਰ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ ।
ਹਸਪਤਾਲ ਵਿੱਚ ਛਤਰਪਤੀ ਜਦੋਂ ਹੋਸ਼ ਵਿੱਚ ਆਏ ਤਾਂ ਰਾਜਨੀਤਕ ਦਬਾਅ ਕਾਰਨ ਪੁਲੀਸ ਨੇ ਉਹਨਾਂ ਦੇ ਬਿਆਨ ਤੱਕ ਦਰਜ ਨਹੀਂ ਕੀਤੇ ਸਨ । ਜਿਸ ਕਾਰਨ ਉਹਨਾਂ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਅਦਾਲਤ ਵਿੱਚ ਅਪੀਲ ਦਾਇਰ ਕਰਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ।
ਅੰਸੁਲ ਛਤਰਪਤੀ ਦੱਸਦੇ ਹਨ , ‘ਉਸ ਦਿਨ ਕਰਵਾ ਚੌਥ ਦਾ ਦਿਨ ਸੀ , ਮੇਰੇ ਮਾਂ ਨੂੰ ਅਚਾਨਕ ਆਪਣੇ ਪੇਕੇ ਘਰ ਕਿਸੇ ਮੌਤ ਦਾ ਦੁੱਖ ਪ੍ਰਗਟ ਜਾਣਾ ਪਿਆ ਸੀ । ਮੇਰੇ ਬਾਪ ਅਖ਼ਬਾਰ ਦਾ ਕੰਮ ਕਰਨ ਤੋਂ ਬਾਅਦ ਘਰ ਵਿੱਚ ਲੇਟ ਆਉਂਦੇ ਸਨ। ਮੇਰੀ ਮਾਂ ਦੇ ਘਰ ਨਾ ਹੋਣ ਕਾਰਨ ਉਸ ਦਿਨ ਮੇਰੀ ਛੋਟੀ ਭੈਣ ਅਤੇ ਭਾਈ ਮੈਨੂੰ ਘਰ ਜਲਦੀ ਆਉਣ ਲਈ ਕਿਹਾ ਇਸ ਲਈ ਮੈਂ ਘਰ ਵਿੱਚ ਸੀ । ਮੇਰੇ ਪਿਤਾ ਜੀ ਕਰਥਾ ਚੌਥ ਹੋ ਕਾਰਨ ਘਰ ਜਲਦੀ ਆ ਗਏ ਸਨ ।’
24 ਅਕਤੂਬਰ 2002 ਦੀ ਘਟਨਾ ਨੂੰ ਯਾਦ ਕਰਦੇ ਹੋਏ ਅੰਸ਼ਲ ਦੱਸਦੇ ਹਨ , ” ਮੇਰੇ ਪਿਤਾ ਜੀ ਮੋਟਰ ਸਾਈਕਲ ਵਿਹੜੇ ‘ਚ ਖੜ੍ਹਾ ਕਰਕੇ ਅੰਦਰ ਹੀ ਆਏ ਸਨ ਕਿ ਕਿਸੇ ਨੇ ਆਵਾਜ਼ ਦੇ ਕੇ ਉਹਨਾਂ ਨੂੰ ਬਾਹਰ ਬੁਲਾ ਲਿਆ । ਜਿਵੇਂ ਹੀ ਉਹ ਬਾਹਰ ਗਏ । ਅਚਾਨਕ ਸਕੂਟਰ ‘ਤੇ ਆਏ ਦੋ ਨੌਜਵਾਨਾਂ ਵਿੱਚੋਂ ਇੱਕ ਨੇ ਦੂਜੇ ਨੂੰ ਕਿਹਾ ,’ ਮਾਰ ਗੋਲੀ ‘ ਅਤੇ ਉਨ੍ਹਾਂ ਨੇ ਮੇਰੇ ਪਿਤਾ ਉਪਰ ਤਾਬੜਤੋੜ ਗੋਲੀ ਬਰਸਾ ਦਿੱਤੀਆਂ ”
ਅਸੀਂ ਤਿੰਨੇ ਭੈਣ ਭਾਈ ਜਿੰਨੀ ਦੇਰ ਇਹ ਸਮਝ ਸਕਦੇ ਕਿ ਕੀ ਹੋਇਆ ਉਦੋਂ ਤੱਕ ਨੌਜਵਾਨ ਦੌੜ ਗਏ ਸਨ ।
ਅੰਸ਼ਲ ਦੱਸਦੇ ਹਨ ਕਿ ਅਸੀਂ ਤਿੰਨਾਂ ਨੇ ਰੌਲਾ ਪਾਇਆ ਅਤੇ ਪਿਤਾ ਜੀ ਨੂੰ ਸੰਭਾਲਣ ਦੀ ਕੋਸਿ਼ਸ਼ ਕੀਤੀ । ਪਿਤਾ ਜੀ ਗਲੀ ‘ਚੋਂ ਉੱਠ ਕੇ ਘਰ ਦੇ ਦਰਵਾਜੇ ਤੱਕ ਆ ਗਏ ਸਨ ਫਿਰ ਅਚਾਨਕ ਡਿੱਗ ਪਏ। ਸਾਡਾ ਰੌਲਾ ਸੁਣ ਕੇ ਗੋਲੀ ਚਲਾ ਕੇ ਭੱਜੇ ਇੱਕ ਨੌਜਵਾਨ ਨੂੰ ਘਰ ਤੋਂ ਥੋੜੀ ਦੂਰ ਇੱਕ ਪੁਲੀਸ ਚੌਕੀ ਵਿੱਚ ਤਾਇਨਾਤ ਸਿਪਾਹੀ ਨੇ ਫੜ ਲਿਆ, ਇਸ ਦੀ ਬਾਦ ਵਿੱਚ ਪੁਲੀਸ ਨੇ ਸ਼ਨਾਖਤ ਵੀ ਕਰ ਲਈ ।
ਉਦੋਂ ਤੱਕ ਲੋਕ ਇਕੱਠੇ ਹੋ ਗਏ ਸਨ। ਅਸੀਂ ਗੁਆਢੀਆਂ ਦੀ ਕਾਰ ਮੰਗੀ ਅਤੇ ਸਰਕਾਰੀ ਹਸਪਤਾਲ ਲੈ ਗਏ । ਗੋਲੀ ਮਾਰੇ ਜਾਣ ਦੀ ਖ਼ਬਰ ਅੱਗ ਵਾਂਗ ਫੈਲੀ ਅਤੇ ਰਿਸ਼ਤੇਦਾਰਾਂ ਸਮੇਤ ਕਾਫੀ ਲੋਕ ਹਸਪਤਾਲ ਵਿੱਚ ਆ ਗਏ।
ਹਾਲਾਤ ਕਾਫੀ ਖਰਾਬ ਸੀ ਇਸ ਲਈ ਉਹਨਾਂ ਨੂੰ ਰੋਹਤਕ ਮੈਡੀਕਲ ਕਾਲਜ ਭੇਜ ਦਿੱਤਾ ਗਿਆ । ਉੱਥੇ ਉਹਨਾਂ ਦੀ ਹਾਲਤ ‘ਚ ਕੁਝ ਸੁਧਾਰ ਹੋਇਆ ਫਿਰ ਜਦੋਂ ਸਿਹਤ ਖ਼ਰਾਬ ਹੋ ਲੱਗੀ ਤਾਂ ਦਿੱਲੀ ਦੇ ਇੱਕ ਨਿੱਜੀ ਹਸਪਤਾਲ ‘ਚ ਭਰਤੀ ਕਰਾ ਦਿੱਤਾ ਗਿਆ । ਜਿੱਥੇ ਉਹਨਾਂ ਦੀ ਮੌਤ ਹੋ ਗਈ ।
ਅੰਸ਼ਲ ਨੇ ਦੋਸ਼ ਲਾਇਆ ਕਿ ਉਸਦੇ ਪਿਤਾ ਜੀ ਬਿਆਨ ਦੇਣ ਦੀ ਸਥਿਤੀ ਵਿੱਚ ਸਨ ਪਰ ਪੁਲੀੰ ਨੇ ਉਸਦੇ ਬਿਆਨ ਮੈਜਿਸਟ੍ਰੇਟ ਦੇ ਸਾਹਮਣੇ ਦਰਜ ਨਹੀਂ ਕਰਵਾਏ।
ਉਹ ਦੱਸਦੇ ਹਨ ਕਿ ਸਾਡੇ ਉਪਰ ਕਈ ਨੇਤਾਵਾਂ ਨੇ ਜ਼ੋਰ ਪਾਇਆ ਕਿ ਅਸੀਂ ਇਸ ਮਾਮਲੇ ਵਿੱਚ ਪਿੱਛੇ ਹੱਟ ਜਾਈਏ ।ਸਾਡੇ ਲਈ ਡੇਰੇ ਵਰਗੀ ਵੱਡੀ ਤਾਕਤ ਨਾਲ ਲੜਨਾ ਬਹੁਤ ਮੁਸ਼ਕਿਲ ਸੀ । ਉਦੋਂ ਮੇਰੀ ਉਮਰ ਸਿਰਫ਼ 22 ਸਾਲ ਸੀ ਅਤੇ ਮੈਂ ਬੀਏ ਪਹਿਲੇ ਸਾਲ ਦਾ ਵਿਦਿਆਰਥੀ ਸੀ ।

Total Views: 115 ,
Real Estate