ਲਾਂਘੇ ਰਾਹੀ ਤਿੰਨ ਦਿਨਾਂ ‘ਚ 897 ਸਿੱਖ ਸ਼ਰਧਾਲੂ ਹੀ ਗਏ ਕਰਤਰਪੁਰ ਸਾਹਿਬ

ਕਰਤਾਰਪੁਰ ਸਾਹਿਬ ਲਾਂਘਾ ਸ਼ੁਰੂ ਹੋਣ ਤੋਂ ਬਾਅਦ ਪਹਿਲੇ ਤਿੰਨ ਦਿਨਾਂ ’ਚ ਗੁਰਦੁਆਰਾ ਦਰਬਾਰ ਸਾਹਿਬ ਤੱਕ ਸਿਰਫ਼ 897 ਸਿੱਖ ਸ਼ਰਧਾਲੂ ਹੀ ਗਏ ਹਨ। ਮੰਨਇਆ ਜਾ ਰਿਹਾ ਹੈ ਕਿ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦੀ ਘਾਟ, ਪਾਸਪੋਰਟ ਦੀ ਜ਼ਰੂਰਤ ਤੇ ਸਰਵਿਸ ਫ਼ੀਸ ਇਸ ਲਈ ਜ਼ਿੰਮੇਵਾਰ ਹਨ। ਕਈ ਲੋਕ ਪਾਕਿਸਾਨ ਜਾਣ ਤੋਂ ਬਾਅਦ ਅਮਰੀਕਾ ਤੇ ਹੋਰ ਦੇਸ਼ਾਂ ਦਾ ਵੀਜ਼ਾ ਨਾ ਮਿਲਣ ਦੇ ਡਰ ਕਾਰਨ ਵੀ ਲੋਕ ਤੇ ਖ਼ਾਸ ਤੌਰ ’ਤੇ ਨੌਜਵਾਨ ਉੱਥੇ ਵੱਡੀ ਗਿਣਤੀ ’ਚ ਨਹੀਂ ਜਾ ਰਹੇ ਹਨ। ਇੰਟੈਗਰੇਟਡ ਚੈੱਕ ਪੋਸਟ ਅਧਿਕਾਰੀ ਅਨੁਸਾਰ 10, 11 ਅਤੇ 12 ਨਵੰਬਰ ਨੂੰ ਕ੍ਰਮਵਾਰ 229, 122 ਅਤੇ 546 ਸ਼ਰਧਾਲੂ ਕਰਤਾਰਪੁਰ ਸਾਹਿਬ ਗਏ ਹਨ। ਇਹ ਗਿਣਤੀ ਉਸ ਅੰਕੜੇ ਤੋਂ ਕਾਫ਼ੀ ਘੱਟ ਹੈ, ਜਿਸ ਲਈ ਭਾਰਤ ਤੇ ਪਾਕਿਸਤਾਨ ਸਹਿਮਤ ਹੋਏ ਸਨ। ਦੋਵੇਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ ਸੀ ਕਿ ਰੋਜ਼ਾਨਾ 5,000 ਸ਼ਰਧਾਲੂ ਇਤਿਹਾਸਕ ਗੁਰੂਘਰ ਵਿੱਚ ਮੱਥਾ ਟੇਕਣ ਲਈ ਸਰਹੱਦ ਪਾਰ ਕਰ ਸਕਦੇ ਹਨ।

Total Views: 157 ,
Real Estate