ਗਜ਼ਲ -ਘੜੀ ਪਲ ਹੀ ਸਹੀ -ਵਾਹਿਦ
ਵਾਹਿਦ
ਘੜੀ ਪਲ ਹੀ ਸਹੀ ਪਰ ਦਿਲ 'ਚ ਤੇਰੇ ਧੜਕਿਆ ਤਾਂ ਹਾਂ।
ਮੈਂ ਆਪਣੇ ਲਕਸ਼ ਦੇ ਨਜ਼ਦੀਕ ਆਖ਼ਿਰ ਪਹੁੰਚਿਆ ਤਾਂ ਹਾਂ।
ਤੂੰ ਉਂਝ ਬੇਗਾਨਿਆਂ ਵਾਂਗੂੰ ਲਿਆ ਹੈ...
ਗਿੱਧਾ ਭੂਤਾਂ ਦਾ
ਪਿੰਡ ਤੋਂ ਕਾਲਿਆਂਵਾਲੀ ਨੂੰ ਜਾਂਦੇ ਕੱਚੇ ਰਸਤੇ ਤੇ ਦੋ ਕੁ ਫਰਲਾਂਗ ਦੂਰ ਇੱਕ ਛੋਟੀ ਜਿਹੀ ਛੱਪੜੀ ਹੈ, ਜਿਸਨੂੰ ਬਾਬਾ ਦਾਨੇ ਦੀ ਛੱਪੜੀ ਕਹਿੰਦੇ ਹਨ।...
ਤੁਸੀਂ ਵੀ ਸਾਡੇ ਵਰਗੇ ਹੀ ਨਿਕਲੇ -ਫਹਿਮੀਦਾ ਰਿਆਜ਼
ਤੁਸੀਂ ਵੀ ਸਾਡੇ ਵਰਗੇ ਹੀ ਨਿਕਲੇ...
ਤੁਸੀਂ ਵੀ ਬਿਲਕੁਲ ਸਾਡੇ ਵਰਗੇ ਨਿਕਲੇ...
ਹੁਣ ਤੱਕ ਕਿਥੇ ਲੁਕੇ ਸੀ ਭਾਈ?
ਉਹ ਮੂਰਖਤਾ, ਉਹ ਘਮੰਡ
ਜਿਸ ‘ਚ ਆਪਾਂ ਸਦੀ ਗੁਆਈ
ਆਖਿਰ ਪਹੁੰਚੀ ਦੁਆਰ ਅਸਾਡੇ
ਬਈ ਵਧਾਈ ਓ ਵਧਾਈ।
ਭੂਤ ਧਰਮ ਦਾ ਨੱਚ ਰਿਹਾ ਹੈ
ਕਾਇਮ ਹਿੰਦੂ ਰਾਜ ਕਰੋਗੇ?
ਸਾਰੇ ਉਲਟੇ ਕਾਜ ਕਰੋਗੇ?
ਆਪਣਾ ਚਮਨ ਨਾਰਾਜ਼ ਕਰੋਗੇ?
ਤੁਸੀਂ ਵੀ ਬੈਠ ਕਰੋਗੇ ਸੋਚਾਂ
ਪੂਰੀ ਹੈ ਉਹੀ ਤਿਆਰੀ।
ਕੌਣ ਹੈ ਹਿੰਦੂ, ਕੌਣ ਨਹੀਂ ਹੈ
ਤੁਸੀਂ ਵੀ ਕਰੋਗੇ ਫਤਵੇ ਜਾਰੀ
ਉਥੇ ਵੀ ਮੁਸ਼ਕਿਲ ਹੋਊ ਜਿਉਣਾ
ਦੰਦੀਂ ਵੀ ਆ ਜਾਊ ਪਸੀਨਾ
ਜੈਸੇ ਤੈਸੇ ਕੱਟਿਆ ਕਰੇਗੀ।
ਉਥੇ ਵੀ ਸਭ ਦਾ ਸਾਹ ਘੁਟੇਗਾ
ਮੱਥੇ ‘ਤੇ ਸੰਧੂਰ ਦੀ ਰੇਖਾ
ਕੁਝ ਵੀ ਨਹੀਂ ਗੁਆਂਢ ਤੋਂ ਸਿੱਖਿਆ!
ਕੀ ਹੈ ਅਸੀਂ ਦੂਰਦਸ਼ਾ ਬਣਾਈ
ਕੁਝ ਵੀ ਤੁਹਾਨੂੰ ਨਜ਼ਰ ਨਾ ਆਈ?
ਖੂਹ ‘ਚ ਪਵੇ ਇਹ ਸਿੱਖਿਆ-ਸੁੱਖਿਆ
ਜਾਹਲਪਣੇ ਦੇ ਗੁਣ ਹੁਣ ਗਾਓ
ਅਗਾਂਹ ਟੋਆ ਹੈ ਇਹ ਨਾ ਦੇਖੋ
ਵਾਪਸ ਲਿਆਓ ਗਿਆ ਜ਼ਮਾਨਾ।
ਜਿਸ ਕਰ ਕੇ ਅਸੀਂ ਰੋਂਦੇ ਹੁੰਦੇ ਸਾਂ
ਤੁਸੀਂ ਵੀ ਉਹੀ ਗੱਲ ਹੁਣ ਕੀਤੀ
ਬਹੁਤ ਮਲਾਲ ਹੈ ਸਾਨੂੰ, ਲੇਕਿਨ
ਹਾ ਹਾ ਹਾ ਹਾ ਹੋ ਹੋ ਹੀ ਹੀ
ਦੁੱਖ ਨਾਲ ਸੋਚਦੀ ਹੁੰਦੀ ਸੀ।
ਸੋਚ ਸੋਚ ਹਾਸੀ ਅੱਜ ਆਈ
ਤੁਸੀਂ ਬਿਲਕੁਲ ਸਾਡੇ ਵਰਗੇ ਨਿਕਲੇ
ਅਸੀਂ ਦੋ ਕੌਮ ਨਹੀਂ ਸੀ ਭਾਈ
ਮਸ਼ਕ ਕਰੋ ਤੁਸੀਂ, ਆ ਜਾਵੇਗਾ
ਉਲਟੇ ਪੈਰ ਤੁਰਦੇ ਹੀ ਜਾਣਾ
ਦੂਜਾ ਧਿਆਨ ਨਾ ਮਨ ਵਿਚ ਆਵੇ।
ਬਸ ਪਿਛੇ ਹੀ ਨਜ਼ਰ ਲਗਾਇਓ
ਜਾਪ ਜਿਹਾ ਬੱਸ ਕਰਦੇ ਜਾਓ,
ਵਾਰ ਵਾਰ ਇਹੀ ਦੁਹਰਾਓ
ਕਿੰਨਾ ਵੀਰ ਮਹਾਨ ਸੀ ਭਾਰਤ!
ਕੈਸਾ ਆਲੀਸ਼ਾਨ ਸੀ ਭਾਰਤ!
ਫਿਰ ਤੁਸੀਂ ਲੋਕ ਪਹੁੰਚ ਜਾਓਗੇ
ਬੱਸ ਪਰਲੋਕ ਪਹੁੰਚ ਜਾਓਗੇ!
ਅਸੀਂ ਤਾਂ ਹਾਂ ਪਹਿਲੇ ਹੀ ਉਥੇ
ਤੁਸੀਂ ਵੀ ਸਮਾਂ ਬੱਸ ਕੱਢਦੇ ਰਹਿਣਾ।
ਹੁਣ ਜਿਸ ਨਰਕ ‘ਚ ਵੀ ਜਾਓ,
ਉਥੋਂ ਚਿੱਠੀਆਂ ਛੱਡਦੇ ਰਹਿਣਾ।
ਜਿੰਮੇਵਾਰੀ : ਰੁਪਿੰਦਰ ਸੰਧੂ ਮੋਗਾ
ਰੁਪਿੰਦਰ ਸੰਧੂ ਮੋਗਾ
ਦਰਵਾਜ਼ੇ ਦੀ ਘੰਟੀ ਵੱਜਦੀ ਹੈ।
"ਲੰਘ ਆਓ ਭੈਣ ਜੀ।ਦਰਵਾਜ਼ਾ ਖੁੱਲ੍ਹਾ ਏ ਆ"
"ਇਕ ਮਿੰਟ ਘਰ ਆਇਓ ਭੈਣ"
"ਸੁੱਖ ਆ?"
"ਦਸੋ ਤਾਂ ਸਹੀ।ਕੀ ਹੋਇਆ"
ਅੱਗੇ ਪਿੱਛੇ ਤੁਰਦੀਆਂ ਗਵਾਂਢੀ...
ਮਿੰਨੀ ਕਹਾਣੀ : ‘ਦਾਗ’
ਬਲਵਿੰਦਰ ਸਿੰਘ ਭੁੱਲਰ
ਚੋਣਾਂ ਸਿਰ ਤੇ ਆ ਗਈਆਂ ਸਨ, ਸਾਰੀਆਂ ਪਾਰਟੀਆਂ ਉਮੀਦਵਾਰਾਂ ਦੀ ਤਲਾਸ ਕਰਨ ਵਿੱਚ ਰੁਝੀਆਂ ਹੋਈਆਂ ਸਨ। ਧਾਰਮਿਕ ਖਿਆਲਾਂ ਦੇ ਆਧਾਰ ਤੇ ਕੰਮ...
ਬੇਖ਼ਬਰੀ ਦਾ ਫਾਇਦਾ
ਘੋੜਾ ਦੱਬਿਆ ਪਿਸਤੌਲ ਵਿੱਚੋਂ ਝੁੰਝਲਾ ਕੇ ਗੋਲ਼ੀ ਬਾਹਰ ਨਿੱਕਲ਼ੀ। ਖਿੜਕੀ ਵਿੱਚੋਂ ਬਾਹਰ ਨਿੱਕਲਣ ਵਾਲ਼ਾ ਆਦਮੀ ਉੱਥੇ ਹੀ ਦੂਹਰਾ ਹੋ ਗਿਆ।
ਘੋੜਾ ਥੋੜ੍ਹੀ ਦੇਰ ਬਾਅਦ ਫਿਰ...
ਮਾਂ ਰੁੱਸ ਜੇ ਤਾਂ-ਅਮਨਜੀਤ ਕੌਰ ਸ਼ਰਮਾ
ਅਮਨਜੀਤ ਕੌਰ ਸ਼ਰਮਾ
ਮਾਂ ਰੁੱਸ ਜੇ ਤਾਂ ਖੁੱਸ ਜਾਂਦੀ ਏ ਠੰਢੀ ਮਿੱਠੀ ਛਾਂ
ਦੁਨੀਆਂ ਦਾ ਹਰ ਕੋਨਾ ਲੱਭਿਆ ਲੱਭੀ ਕਿਤੋ ਨਾ ਮਾਂ
ਇੱਕ ਅੱਖਰਾ ਇਹ ਨਾਂ ਏ...
ਅੱਜ ਮਈ ਦਿਵਸ ਤੇ ਵਿਸ਼ੇਸ਼: ‘ਸੁਪਨਾ’
-ਮਨਦੀਪ ਕੌਰ ਭੰਮਰਾ
ਮੈਂ ਕੋਈ ਮਈ ਦਿਵਸ ਨਹੀਂ ਜੇ ਜਾਣਦਾ
ਮੈਂ ਤਾਂ ਮਹੀਨਿਆਂ ਦੇ ਨਾਂ ਵੀ ਨਹੀਂ ਜਾਣਦਾ
ਮੈਂ ਤਾਂ ਸਿਰਫ਼ ਮਜਦੂਰੀ ਕਰਨੀ ਜਾਣਦਾ
ਮਾਂ ਨੇ ਉਂਗਲ਼ ਫੜ...
ਗੀਤ: ਗਫ਼ਲਤ ਦੀ ਨੀਂਦੇ ਸੌਂ ਕੇ ਸੋਚਿਆ ਐਸ਼ ਉਡਾ ਲੇ’ ਨੇ….
ਕੁਲਦੀਪ ਸਿੰਘ ਘੁਮਾਣ
ਗਫ਼ਲਤ ਦੀ ਨੀਂਦੇ ਸੌਂ ਕੇ ਸੋਚਿਆ ਐਸ਼ ਉਡਾ ਲੇ' ਨੇ,
ਹੁਣ ਪਤਾ ਲੱਗਿਆ ਬੜੇ ਕੀਮਤੀ ਸਾਲ ਗਵਾ ਲਏ ਨੇ।
ਜ਼ਿੰਦਗੀ ਦਾ ਸਰਮਾਇਆ ਉਹ ਜੋ...
ਗੀਤ : 1984 ਸਿੱਖ ਕਤਲੇਆਮ ਦੇ ਜ਼ਖਮਾਂ ਦੀ ਪੀੜ
ਦਿੱਲੀਏ ਨੀ ਦਗੇਬਾਜੇ,ਲਹੂ ਦੀ ਪਿਆਸੀਏ ਨੀ,
ਖੋਲ ਜ਼ਰਾ ਪਾਪਾਂ ਦੀ ਕਿਤਾਬ।
ਕਿੰਨੇ ਹੀ ਬੇਦੋਸ਼ੇ,ਗਲੀਆਂ ਟਾਇਰ ਪਾ ਪਾ ਸਾੜੇ,
ਤੈਥੋਂ ਗਿਣ ਗਿਣ ਪੁੱਛਣੇ ਹਿਸਾਬ।
ਦਿੱਲੀਏ ਨੀ ਦਗੇਬਾਜੇ.......।
ਕਿਨੀਆਂ ਹੀ ਮਾਵਾਂ...



























