ਗੀਤ: ਗਫ਼ਲਤ ਦੀ ਨੀਂਦੇ ਸੌਂ ਕੇ ਸੋਚਿਆ ਐਸ਼ ਉਡਾ ਲੇ’ ਨੇ….

ਕੁਲਦੀਪ ਸਿੰਘ ਘੁਮਾਣ
ਗਫ਼ਲਤ ਦੀ ਨੀਂਦੇ ਸੌਂ ਕੇ ਸੋਚਿਆ ਐਸ਼ ਉਡਾ ਲੇ’ ਨੇ,
ਹੁਣ ਪਤਾ ਲੱਗਿਆ ਬੜੇ ਕੀਮਤੀ ਸਾਲ ਗਵਾ ਲਏ ਨੇ।

ਜ਼ਿੰਦਗੀ ਦਾ ਸਰਮਾਇਆ ਉਹ ਜੋ ਸਮਾਂ ਸੁਨਹਿਰੀ ਸੀ,
ਭੰਗ ਦੇ ਭਾੜੇ ਗਿਆ ਗਵਾਚ ਜੋ ਖਿੜੀ ਦੁਪਹਿਰੀ ਸੀ।
ਸੌਂ ਕੇ ਲਿਆ ਗੁਜ਼ਾਰ ਕੀਮਤੀ ਵਕਤ ਵਿਹਾ ਲੇ’ ਨੇ/-
ਹੁਣ ਪਤਾ ਲੱਗਿਆ ਬੜੇ ਕੀਮਤੀ…….।

ਮਿਹਨਤ ਕਰ ਲੈ ਕਹਿੰਦਾ ਕਹਿੰਦਾ ਬਾਪੂ ਮਰ ਗਿਆ ਸੀ,
ਅਸੀਂ ਸੋਚਿਆ ਚਲੋ ਖੈਰ ਹੁਣ ਊਂ ਈ ਸਰ ਗਿਆ ਸੀ।
ਬੁਝਣ ਲੱਗੇ ਚੁੱਲ੍ਹੇ ਨੇ ਤਾਰੇ ਦਿਨੇ ਵਿਖਾ
ਲਏ ਨੇ/-
ਹੁਣ ਪਤਾ ਲੱਗਿਆ ਬੜੇ……..।

ਤੁਰੇ ਹੀ ਨਾ ਜੇ ਘਰੋਂ ਤਾਂ ਮੰਜ਼ਿਲ ਪਾਉਂਣੀ ਕਿੱਥੋਂ ਸੀ,
ਅਕਲ ਤਾਂ ਭੈੜੀ ਗੱਲ ਲੱਗਦੀ ਸੀ,ਆਉਂਣੀ ਕਿੱਥੋਂ ਸੀ।
ਹੁਣ ਚਾਹੁੰਦੇ ਹਾਂ ਅਕਲਾਂ,ਅਕਲਾਂ ਮੂੰਹ ਭਵਾ ਲਏ ਨੇ/-
ਹੁਣ ਪਤਾ ਲੱਗਿਆ ਬੜੇ……..।

ਹਾੜੇ ਹਾੜੇ ਮੰਨ ਲਓ ਮੁੰਡਿਓ ਮਿੱਤਰੋ ਹਾਣ ਦਿਓ,
ਮੇਰੇ ਵਾਂਗੂੰ ਗਲੀਆਂ ਦੀਆਂ ਓਏ ਖਾਕਾਂ ਛਾਣ ਦਿਓ।
ਸਮਾਂ ਜੇ ਲਿਆ ਸੰਭਾਲ ਤਾਂ ਸਮਝੋ ਨਫ਼ੇ ਕਮਾ ਲੇ’ ਨੇ/-
ਹੁਣ ਪਤਾ ਲੱਗਿਆ ਬੜੇ……।

ਚੜ੍ਹਦੀ ਉਮਰਾ ਐਟੀਚਿਊਡ ਤੇ ਫੁਕਰੀਆਂ ਮਾਰ ਲਿਆ,
ਕੁਲਦੀਪ ਸਿਹੁੰ ਨੇ ਇਸੇ ਭਰਮ ‘ਚ ਵਕਤ ਗੁਜਾਰ ਲਿਆ।
ਹੁਣ ਆਈ ਐ ਸਮਝ ਘੁਮਾਣਾ ਵਣਜ ਵਿਹਾ ਲਏ ਨੇ /-
ਹੁਣ ਪਤਾ ਲੱਗਿਆ ਬੜੇ……..।
ਕੁਲਦੀਪ ਸਿੰਘ ਘੁਮਾਣ

Total Views: 356 ,
Real Estate