ਤੂੰ ਭੋਲਾ ਸੀ ਜਾਂ ਅਸੀਂ ਭੁੱਲ ਗਏ ਹਾਂ ?

ਤੂੰ ਭੋਲਾ ਸੀ ਜਾਂ ਅਸੀਂ ਭੁੱਲ ਗਏ ਹਾਂ ?

ਬਾਬਾ,
ਤੂੰ ਇਨਕਲਾਬੀ,
ਰਹਿਬਰ ਸੀ ,
ਜਾਂ ਭੋਲਾ ਸੀ।।।।?
ਲੰਘਾ ਦਿੱਤੇ ਬੇਸ਼ਕੀਮਤੀ ਵਰ੍ਹੇ,
ਚਾਰਾਂ ਉਦਾਸੀਆਂ ਵਿੱਚ।
ਜੋਗੀਆਂ ਤੇ ਸਿੱਧਾਂ ਨਾਲ,
ਗੋਸ਼ਟੀ ਕਰਦਿਆਂ।
‘ ਕਰਤਾਰਪੁਰ ਵੱਲ ਮੂੰਹ ਕਰ,
ਖੇਤ ਸਿੰਜਦਿਆਂ।’
ਬਾਬਰ ਨੂੰ,
ਜਾਬਰ ਕਹਿੰਦਿਆਂ।
ਵਲੀ ਕੰਧਾਰੀ ਦਾ,
ਹੰਕਾਰ ਮੋਮ ਬਣਾ ਦਿੱਤਾ।
ਸੱਜਣ ਠੱਗਾਂ ਨੂੰ,
ਸਿੱਧੇ ਰਾਹੇ ਪਾ ਦਿੱਤਾ।
ਕਿਰਤ ਕਰਨ ਦਾ,
ਵੱਲ ਸਿਖਾ ਦਿੱਤਾ।
ਵਹਿਮਾਂ,
ਭਰਮਾਂ,
ਤੇ ਪਾਖੰਡ ਦਾ,
ਪਾਜ ਉਘੇੜਿਆ।
ਪਰ,
ਇੱਕ ਵਾਰ ਵੀ,
ਸੁਲਤਾਨਪੁਰ ਲੋਧੀ ਨੂੰ,
ਕਲੀ ਨਹੀਂ ਕਰਵਾਇਆ।
‘ਅਸੀਂ ਤੇਰੇ ਫ਼ਲਸਫ਼ੇ ਦੇ ਵਾਰਸ ਹਾਂ।’
ਆ…,
ਵੇਖ ਆ ਕੇ,
ਅਸੀਂ,
ਸਾਰੇ ਸੁਲਤਾਨਪੁਰ ਲੋਧੀ ਨੂੰ,
ਕਲੀ ਕਰਵਾ ਕੇ,
ਚਾਰ ਚੁਫੇਰੇ,
ਪਸਰੇ ਹਨੇਰੇ,
ਦੂਰ ਭਜਾਉਣ ਲੱਗੇ ਆਂ,
ਤੇ ਰੁਸ਼ਨਾਉਣ ਲੱਗੇ ਆਂ,
ਅਸੀਂ ‘ਇਨਕਲਾਬੀ ਸੋਚ ਦੇ ਵਾਰਸ।’
ਸਾਢੇ ਪੰਜ ਸੌ ਸਾਲ,
ਕੋਈ ਥੋੜੇ ਨਹੀਂ ਹੁੰਦੇ….?
ਅਜੇ ਤੱਕ,
ਕਿਸੇ ਨੇ ,
ਕਲੀ ਨਹੀਂ ਸੀ ਕਰਵਾਇਆ।
ਤੂੰ ਭੋਲਾ ਸੀ ….?
ਜਾਂ ਅਸੀਂ ਭੁੱਲ ਗਏ ਆਂ ?
ਤੇਰੇ ਉਪਦੇਸ਼ਾਂ ਨੂੰ…?
——– ਕਲਦੀਪ ਸਿੰਘ ਘੁਮਾਣ—।

Total Views: 20 ,
Real Estate