ਗੁਰਦਾਸ ਮਾਨ ਨੇ ਹਿੰਦੀ ਦਾ ਗੁਣਗਾਨ ਕਰਕੇ ਸਹੇੜੀ ਕੈਨੇਡਾ ‘ਚ ਨਵੀਂ ਮੁਸ਼ਕਿਲ , ਸਰੀ ‘ਚ ਪੰਜਾਬੀਆਂ ਨੇ ਸੱਦਿਆ ਇਕੱਠ

ਪੰਜਾਬੀ ਜਗਤ ਵਿੱਚ ਪੰਜਾਬੀ ਗੀਤ ਗਾ ਕੇ ਸੋ਼ਹਰਤ ਦਾ ਐਵਰੈਸਟ ਸਰ ਕਰੀ ਬੈਠੇ ਗਾਇਕ ਗੁਰਦਾਸ ਮਾਨ ਨੇ ਬ੍ਰਿਟਿਸ਼ ਕੰਲੋਬੀਆ ਦੇ ਇੱਕ ਬਹੁਚਰਚਿਤ ਰੇਡੀਓ ਪ੍ਰੋਗਰਾਮ ‘ਚ ਭਾਜਪਾ ਦੇ ਏਜੰਡੇ ‘ਇੱਕ ਦੇਸ਼ ਇੱਕ ਬੋਲੀ’ ਦੀ ਹਮਾਇਤ ਕਰਕੇ ਨਵੀਂ ਮੁਸ਼ਕਿਲ ਸਹੇੜ ਲਈ ਹੈ। ਜਿੱਥੇ ਸੋਸ਼ਲ ਮੀਡੀਆ ਦੇ ਗੁਰਦਾਸ ਦਾ ਵਿਰੋਧ ਹੋ ਰਿਹਾ ਹੈ ਉੱਥੇ ਕੈਨੇਡਾ ‘ਚ ਪੰਜਾਬੀ ਨੂੰ ਪਿਆਰ ਕਰਨ ਵਾਲੇ ਗੁਰਦਾਸ ਮਾਨ ਸਮੇਤ ਉਹਨਾ ਸਾਰੇ ਲੋਕਾਂ ਖਿਲਾਫ਼ ਲਾਮਬੰਦ ਹੋ ਰਹੇ ਹਨ ਜਿਹੜੇ ਪੰਜਾਬੀ ਨੂੰ ਛਟਿਆ ਕੇ ਹਿੰਦੀ ਬੋਲੀ / ਭਾਸ਼ਾ ਦੀ ਹਮਾਇਤ ਕਰ ਰਹੇ ਹਨ।
ਪੰਜਾਬੀ ਮਾਂ ਬੋਲੀ ਦੀ ਪਿੱਠ ‘ਚ ਛੁਰਾ ਮਾਰਨ ਵਾਲਿਆਂ ਨੂੰ
ਕੈਨੇਡਾ ਦੇ ਪੰਜਾਬੀਆਂ ਵਲੋਂ ਠੋਕਵਾਂ ਜਵਾਬ ਦੇਣ ਲਈ ਇਕੱਠ
************************************************
ਗੁਰਦਾਸ ਮਾਨ ਦੇ ਇੱਕ ਬੋਲੀ ਇੱਕ ਦੇਸ਼ ਦੇ ਫਾਸ਼ੀਵਾਦੀ ਏਜੰਡੇ, ਹੁਕਮ ਚੰਦ ਰਾਜਪਾਲ ਦੀ ਪੰਜਾਬੀ ਬੋਲੀ ਨੂੰ 2 ਸਾਲ ‘ਚ ਖਤਮ ਕਰਨ ਦੀ ਧਮਕੀ ਅਤੇ ਸਰਦਾਰ ਪੰਛੀ ਵਲੋਂ ਮਾਂ ਬੋਲੀ ਨੂੰ ਲੜਾਕਿਆਂ ਅਤੇ ਲੜਾਈ ਦੀ ਜ਼ੁਬਾਨ ਦੱਸਣਾ ਪੰਜਾਬੀ ਮਾਂ ਬੋਲੀ ਦੀਆਂ ਮੁੱਢ ਬਹਿ ਕੇ ਜੜ੍ਹਾਂ ਟੁੱਕਣਾ ਹੈ।

ਇਸ ਹਮਲੇ ਦਾ ਢੁਕਵਾਂ ਜਵਾਬ ਦੇਣ ਲਈ ਕੈਨੇਡੀਅਨ ਪੰਜਾਬੀ ਲੇਖਕ-ਚਿੰਤਕ ਅੱਗੇ ਲੱਗੇ ਹਨ ਤੇ ਇਸਦਾ ਜਵਾਬ ਦੇਣ ਲਈ ਇੱਕ ਸਮਾਗਮ ਉਲੀਕਿਆ ਹੈ। ਆਪ ਸਭ ਨੂੰ ਪੁੱਜਣ ਦੀ ਅਪੀਲ ਹੈ ਤਾਂ ਕਿ ਕੈਨੇਡਾ ਦੀ ਧਰਤੀ ਤੋਂ ਇੱਕ ਸਖਤ ਸੁਨੇਹਾ ਜਾਵੇ ਕਿ ਪੰਜਾਬੀ ਮਾਂ ਬੋਲੀ ਦੇ ਪੁੱਤ-ਧੀਆਂ ਹਾਲੇ ਜਿਓਂਦੇ ਹਨ।

ਇਸ ਵਿਚਾਰ ਚਰਚਾ ਤੋਂ ਬਾਅਦ ਸਾਰੇ ਰਲ਼ ਕੇ ਫੈਸਲਾ ਕਰਨਗੇ ਕਿ ਅਗਾਂਹ ਇਸ ਵਧਦੇ ਕੋਹੜ ਨੂੰ ਕਿਵੇਂ ਰੋਕਣਾ।

ਸਮਾਂ: ਐਤਵਾਰ 22 ਸਤੰਬਰ ਬਾਅਦ ਦੁਪਿਹਰ 3:00 ਵਜੇ
ਸਥਾਨ: ਗਰੈਂਡ ਤਾਜ ਬੈਂਕੁਇਟ ਹਾਲ, 84 ਐਵੇਨਿਊ ਅਤੇ 128 ਸਟਰੀਟ, ਸਰੀ

ਜਾਰੀ ਕਰਤਾ:
– ਜੀਵੇ ਪੰਜਾਬੀ ਆਲਮੀ ਸੰਗਤ ਕੈਨੇਡਾ/ ਭੁਪਿੰਦਰ ਸਿੰਘ ਮੱਲ੍ਹੀ 604-765-3063
– ਤਰਕਸ਼ੀਲ ਸੁਸਾਇਟੀ ਕੈਨੇਡਾ/ਅਵਤਾਰ ਗਿੱਲ 604-728-7011
– ਲੋਕ ਲਿਖਾਰੀ ਪੰਜਾਬੀ ਸਾਹਿਤ ਸਭਾ/ਸੁਖਵਿੰਦਰ ਕੌਰ 604-501-2039
– ਪੰਜਾਬੀ ਸਾਹਿਤ ਸਭਾ ਸਰੀ/ਇੰਦਰਜੀਤ ਧਾਮੀ 604-537-8951
– ਸਿੱਖ ਵਿਚਾਰ ਮੰਚ ਸਰੀ/ਕੇਸਰ ਸਿੰਘ ਕੂਨਰ 778-882-9094
– ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ/ਬਲਵੰਤ ਸੰਘੇੜਾ 604-836-8976
– ਪੰਜਾਬੀ ਸੱਭਿਆਚਾਰਕ ਵਿਚਾਰ ਮੰਚ/ਅਮਰਜੀਤ ਚਾਹਲ 604-825-9240
– ਪੰਜਾਬੀ ਸਾਹਿਤ ਸਭਾ (ਰਜਿ) ਐਬਟਸਫੋਰਡ/ਪਵਨ ਗਿੱਲਾਂ ਵਾਲਾ 604-615-9877
– ਆਲਮੀ ਪੰਜਾਬੀ ਸੰਗਤ ਕੈਨੇਡਾ/ਗੁਰਮੁਖ ਦਿਓਲ/ 604-834-9500
– ਇੰਡੀਅਨ ਅਬਰੌਡ ਫਾਰ ਪਲੂਰਿਸਟ ਇੰਡਿਆ/ਪ੍ਰਸ਼ੋਤਮ ਦੁਸਾਂਝ/ 604-512-8371
– ਨਾਰਥ ਅਮੈਰੀਕਨ ਸਿੱਖ ਐਕਟੀਵਿਸਟ/ਧਰਮ ਸਿੰਘ/ 604-307-0725
– ਵਿਰਾਸਤ ਫਾਊਨਡੇਸ਼ਨ ਅਤੇ ਸਾਊਥ ਏਸ਼ੀਅਨ ਰੀਵਿਊ/ਸੁੱਚਾ ਦੀਪਕ/ 250-561-1681
– ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ) ਐਬਟਸਫੋਰਡ/ਡਾ। ਗੁਰਵਿੰਦਰ ਸਿੰਘ/604-825-1550

Total Views: 23 ,
Real Estate