ਫੋਕੀ ਪਬਲੀਸਿਟੀ ਦੇ ਚੱਕਰ ‘ਚ ਇੱਕ ਨੇ ਤਾਂ ਲਵਾ ਲਿਆ ਲੱਖ ਰੁਪਏ ਨੂੰ ਥੁੱਕ ,ਹੁਣ ਦੂਜੇ ਦੀ ਵਾਰੀ !

ਪੰਜਾਬੀ ਗਾਇਕ ਜੋ ਪਬਲੀਸਿਟੀ ਲਈ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਧਮਕੀਆਂ ਦੇਣ ਜਾਂ ਗਾਲਾਂ ਕੱਢਣ ਦਾ ਨਾਟਕ ਕਰਦੇ ਸਨ ਉਹ ਹੁਣ ਲਗਦਾ ਪੰਜਾਬ ਪੁਲਿਸ ਦੇ ਧੱਕੇ ਚੜ੍ਹਨ ਮਗਰੋਂ ਸੁਧਰ ਜਾਣਗੇ। ਕਿਉਂ ਕਿ ਅਜਿਹੇ ਹੀ ਇੱਕ ਮਾਮਲੇ ‘ਚ ਸੋਸ਼ਲ ਮੀਡੀਆ ‘ਤੇ ਗਾਇਕ ਰੰਮੀ ਰੰਧਾਵਾ ਨਾਲ ਵਿਵਾਦ ਨੂੰ ਲੈ ਕੇ ਗਾਇਕ ਐਲੀ ਮਾਂਗਟ ਨੂੰ ਗ੍ਰਿਫ਼ਤਾਰ ਕਰਨ ਲਈ ਮੁਹਾਲੀ ਪੁਲਿਸ ਦੀ ਇੱਕ ਟੀਮ ਦਿੱਲੀ ਹਵਾਈ ਅੱਡੇ ‘ਤੇ ਪਹੁੰਚ ਚੁੱਕੀ ਹੈ। ਐਲੀ ਅੱਜ ਹੀ ਕੈਨੇਡਾ ਤੋਂ ਦਿੱਲੀ ਪਹੁੰਚਿਆ ਹੈ। ਇਸ ਦੀ ਪੁਸ਼ਟੀ ਥਾਣਾ ਸੋਹਾਣਾ ਦੇ ਮੁਖੀ ਰਾਜੇਸ਼ ਹਸਤੀਰ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗਾਇਕ ਰੰਮੀ ਰੰਧਾਵਾ ਨੂੰ 1 ਲੱਖ ਰੁਪਏ ਦੇ ਮੁਚੱਲਕੇ ਅਤੇ ਜ਼ਮਾਨਤ ‘ਤੇ ਛੱਡ ਦਿੱਤਾ ਗਿਆ ਹੈ, ਜਦਕਿ ਪੂਰਬ ਅਪਾਰਟਮੈਂਟ ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਐਮੀ ਮਾਂਗਟ ਅਤੇ ਰੰਮੀ ਰੰਧਾਵਾ ਨੇ ਸੋਸ਼ਲ ਮੀਡੀਆ ‘ਤੇ ਇਕ ਦੂਜੇ ਨੂੰ ਧਮਕੀਆਂ ਦਿੰਦੇ ਹੋਏ 11 ਸਤੰਬਰ ਦੀ ਤਰੀਕ ਮਿੱਥ ਕੇ ਸੈਕਟਰ-82 ‘ਚ ਇਕ ਦੂਜੇ ਨੂੰ ਦੇਖ ਲੈਣ ਲਈ ਕਿਹਾ ਸੀ। ਇਹ ਮਾਮਲਾ ਇਕ ਗਾਣੇ ਨੂੰ ਲੈ ਕੇ ਗਰਮਾਇਆ ਸੀ, ਜਿਸ ‘ਚ ਇਕ ਗਾਇਕ ਵਲੋਂ ਦੂਜੇ ਗਾਇਕ ਨੂੰ ਗਲਤ ਗਾਣਾ ਗਾਉਣ ਲਈ ਵਰਜਿਆ ਸੀ।
ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦਾ ਮੀਡੀਆ ਇਹਨਾਂ ਦੇ ਮਗਰ-ਮਗਰ ਸੀ ਤੇ ਰੱਜ ਕੇ ਕਲਿੱਕਾਂ ਵੀ ਵਸੂਲੀਆਂ । ਰੰਮੀ ਰੰਧਾਵਾ ਨੇ ਤਾਂ ਇੱਕ ਲੱਖ ਨੂੰ ਥੁੱਕ ਲਗਵਾ ਲਿਆ ਹੈ ਹੁਣ ਦੇਖਣਯੋਗ ਹੋਵੇਗਾ ਕਿ ਐਲੀ ਮਾਂਗਟ ਤੋਂ ਕਿੰਨੇ ਝੜਦੇ ਆ ।

Total Views: 50 ,
Real Estate