ਪਾਕਿਸਤਾਨ ਦੇ ਸਾਬਕਾ ਜਨਰਲ ਪਰਵੇਜ਼ ਮੁਸ਼ੱਰਫ ਦੇ ਰਿਸ਼ਤੇਦਾਰ ਅਸਦ ਨੇ ਆਪਣੀ ਬੇਟੀ ਸੇਲੀਨਾ ਦੇ ਮਹਿੰਦੀ ਪ੍ਰੋਗਰਾਮ ਵਿੱਚ ‘ਮੀਕਾ ਸਿੰਘ ਨਾਈਟ’ ਦਾ ਆਯੋਜਨ ਕੀਤਾ ਸੀ। ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਕਰਾਚੀ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਪਰਫਾਰਮ ਕੀਤਾ ਸੀ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਇੱਕ ਪਾਸੇ ਉਸ ਨੂੰ ਦੇਸ਼ ਭਰ ਤੋਂ ਸੋਸ਼ਲ ਮੀਡੀਆ ‘ਤੇ ਵਿਰੋਧ ਤੇ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਉਸ ਦੇ ਖਿਲਾਫ ਸਖਤ ਕਦਮ ਚੁੱਕਿਆ ਗਿਆ ਹੈ। ਆਲ ਇੰਡੀਆ ਸਿਨੇ ਵਰਕਰ ਐਸੋਸੀਏਸ਼ਨ ਨੇ ਇਸ ਪ੍ਰਦਰਸ਼ਨ ਕਾਰਨ ਮੀਕਾ ਸਿੰਘ ‘ਤੇ ਬੈਨ ਲਾ ਦਿੱਤਾ ਹੈ। ਸਿਨੇ ਐਸੋਸੀਏਸ਼ਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਕੋਈ ਇਸ ਬੈਨ ਦੇ ਵਿਰੁੱਧ ਜਾਂਦਾ ਹੈ ਤੇ ਮੀਕਾ ਨਾਲ ਕੰਮ ਕਰਦਾ ਹੈ ਤਾਂ ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮੀਕਾ ਸਿੰਘ ਨੇ 8 ਅਗਸਤ ਦੀ ਰਾਤ ਨੂੰ ਕਰਾਚੀ ਦੇ ਇੱਕ ਮਹਿਲਨੁਮਾ ਬੰਗਲੇ ਵਿੱਚ ਪਰਫਾਰਮ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਪਾਰਟੀ ਵਿੱਚ ਆਈਐਸਆਈ ਦੇ ਚੋਟੀ ਦੇ ਅਧਿਕਾਰੀ ਤੇ ਭਾਰਤ ਦੇ ਮੋਸਟ ਵਾਂਟੇਡ ਦਾਊਦ ਇਬਰਾਹਿਮ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਸਨ।
ਪਾਕਿਸਤਾਨ ਜਾ ਫਸਿਆ ਮੀਕਾ, ਭਾਰਤ ਦੀ ਸਿਨੇ ਵਰਕਰ ਐਸੋਸੀਏਸ਼ਨ ਨੇ ਕੀਤਾ ਬੈਨ
Total Views: 153 ,
Real Estate



















