ਦਲਜੀਤ ਸਿੰਘ ਇੰਡਿਆਨਾ –
ਲੰਘੇ ਅਪ੍ਰੈਲ ਮਹੀਨੇ ਵਿਚ ਅਮਰੀਕਾ ਦੇ ਸਿਨਸਨਾਟੀ ਦੇ ਨੇੜਲੇ ਇਕ ਸ਼ਹਿਰ ਵੇਸਟ ਚੈਸਟਰ ਵਿਚ ਇਕ ਪਰਿਵਾਰ ਦੇ ਚਾਰ ਮੈਬਰਾਂ ਦਾ ਕਤਲ ਕੋਇਆ ਸੀ ਜਿਸ ਦੇ ਸਬੰਧ ਵਿਚ ਇਸ ਪਰਿਵਾਰ ਦੇ ਜਵਾਈ ਗੁਰਪ੍ਰੀਤ ਸਿੰਘ ਨੂੰ ਹੁਣ ਕਨੈਟੀਕੱਟ ਦੇ ਸ਼ਹਿਰ ਨਿਊ ਹੇਵਨ ਵਿਚੋਂ ਗਿਰਫਤਾਰ ਕਰ ਲਿਆ ਹੈ । ਇਸ ਘਟਨਾ ਵਿਚ ਕੁੱਲ 18 ਗੋਲੀਆਂ ਚੱਲੀਆਂ ਸਨ ਜਿਸ ਵਿਚ 8 ਗੋਲੀਆਂ ਗੁਰਪ੍ਰੀਤ ਸਿਘ ਦੇ ਸਹੁਰੇ ਹਰਕੀਰਤ ਸਿੰਘ ਪਨਾੰਗ ਨੂੰ ਲੱਗੀਆਂ ਸਨ। ਗੁਰਪ੍ਰੀਤ ਦੀ ਸੱਸ ਪਰਮਜੀਤ ਕੌਰ ਨੂ 4 ਗੋਲੀਆਂ ਲੱਗੀਆਂ ।ਪਤਨੀ ਸਲਿੰਦਰ ਕੌਰ ਨੂ 3 ਅਤੇ ਪਤਨੀ ਦੀ ਮਾਸੀ ਅਮਰਜੀਤ ਕੌਰ ਨੂੰ ਦੋ ਗੋਲੀਆਂ ਲੱਗੀਆਂ ਸਨ।
ਇਹ ਕਤਲ ਕਰਨ ਤੋਂ ਬਾਹਦ ਗੁਰਪ੍ਰੀਤ ਸਿੰਘ ਨੇ ਪੁਲਿਸ ਨੂੰ ਫੋਨ ਕਰਕੇ ਕਿਹਾ ਕਿਸੇ ਨੇ ਮੇਰੇ ਪਰਿਵਾਰਕ ਮੈਬਰਾਂ ਦਾ ਕਤਲ ਕਰ ਦਿੱਤਾ ਹੈ । ਆਪ ਮ੍ਰਿਤਕਾਂ ਦੇ ਕੋਲ ਬੈਠ ਕੇ ਰੋਂਦਾ ਰਿਹਾ ਮੋਮਬੱਤੀ ਮਾਰਚ ਵਿਚ ਇਨਸਾਫ਼ ਵਾਸਤੇ ਤੁਰਿਆ ਫਿਰਦਾ ਰਿਹਾ।
ਦੂਜੇ ਪਾਸੇ ਸਿੱਖ ਭਾਈਚਾਰੇ ਵਿਚ ਰੋਸ ਸੀ ਵੀ ਕਿਸੇ ਨੇ ਨਸਲੀ ਨਫਰਤ ਕਰਕੇ ਕਤਲ ਕੀਤੇ ਹਨ ਪਰ ਪੁਲਿਸ ਚੁੱਪ ਚਪੀਤੇ ਆਪਣੀ ਕਾਰਵਾਈ ਕਰਦੀ ਰਹੀ ਅਤੇ ਹੁਣ ਗੁਰਪ੍ਰੀਤ ਨੂੰ ਗਿਰਫਤਾਰ ਕਰ ਲਿਆ ਹੈ । ਓਹਾਇਓ ਕਾਨੂਨ ਮੁਤਾਬਕ ਇਕ ਤੋਂ ਜਿਆਦਾ ਕਤਲ ਵਾਸਤੇ ਫਾਂਸੀ ਦਿਤੀ ਜਾ ਸਕਦੀ ਹੈ ਅਤੇ ਸੂਬੇ ਦੇ ਅਟਾਰਨੀ ਜਨਰਲ ਨੇ ਵੀ ਫਾਂਸੀ ਦੀ ਮੰਗ ਰੱਖੀ ਹੈ ।
ਹੁਣ ਕੀ ਖੱਟਿਆ ਇਸ ਬੰਦੇ ਨੇ ?? ਛੋਟੇ ਛੋਟੇ ਬੱਚਿਆਂ ਨੂੰ ਅਨਾਥ ਕਰ ਦਿੱਤਾ ਹੈ ਇਹ ਅਮਰੀਕਾ ਹੈ ਇੰਡੀਆ ਨਹੀ ਵੀ ਬਹੁਤ ਕੁਝ ਕਰਕੇ ਵੀ ਕਈ ਵਾਰੀ ਦੋਸੀ ਸਾਫ਼ ਬਚ ਨਿਕਲਦਾ ਹੈ ਪਰ ਇਥੇ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੰਦੇ ਨੇ ਅਗਲੇ ਬੇਸ਼ਕ ਬਹੁਤ ਸਾਰੇ ਪਰਿਵਾਰਾਂ ਵਿਚ ਪਤੀ ਪਤਨੀ ਦੇ ਰਿਸ਼ਤਿਆਂ ਵਿਚ ਖਟਾਸ ਆ ਜਾਂਦੀ ਹੈ । ਤਲਾਕ ਦੇ ਦੇਵੋ ਇਕ ਦੂਜੇ ਨੂ ਅਲੱਗ ਹੋ ਜਾਵੋ ਪਰ ਆਹ ਕਿਹੜਾ ਤਰੀਕਾ ਹੋਇਆ ਵੀ ਕਿਸੇ ਤੋਂ ਜਿੰਦਗੀ ਹੀ ਖੋਹ ਲਵੋ
ਜਿਹੜੇ ਮਰਨ ਵਾਲੇ ਤਾਂ ਮਰ ਗਏ ਪਰ ਇਹ ਵੀ ਅੱਜ ਤੋਂ ਮਰ ਗਿਆ ਹੁਣ ਪੰਦਰਾਂ ਵੀਹ ਸਾਲ ਜੇਲ ਵਿਚ ਸਾੜਨਗੇ ਫੇਰ ਫਾਂਸੀ ਦੇ ਦੇਣਗੇ ।