ਬੁਲਾਰੇ ਬਲਦੇਵ ਸਿੰਘ ਮੁੱਟਾ ਦਾ ਫਰਿਜਨੋ ਵਿਚਲਾ ਸੈਮੀਨਰ ਸਫਲ ਹੋ ਨਬੜਿਆ

ਫਰਿਜਨੋ(ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਸ। ਬਲਦੇਵ ਸਿੰਘ ਮੁੱਟਾ ਜਿਹੜੇ ਪਿਛਲੇ ਲੰਮੇ ਅਰਸੇ ਤੋਂ ਕਨੇਡਾ ਵਿੱਚ ਰਹਿ ਰਹੇ ਹਨ ਅਤੇ ਪਿਛਲੇ 28 ਸਾਲ ਤੋਂ ਪ੍ਰਦੇਸ਼ਾਂ ਵਿੱਚ ਸਾਡੇ ਪਰਿਵਾਰਾਂ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਸਮਝਣ ਵਿੱਚ ਲੱਗੇ ਹੋਏ ਨੇ।ਬਲਦੇਵ ਸਿੰਘ ਮੁੱਟਾ ਜੀ ਸਾਡੇ ਕਮਿਉਂਨਟੀ ਨਾਲ ਸਬੰਧਤ ਮੁੱਦਿਆਂ ਉੱਤੇ ਬੜੀ ਬੇਬਾਕੀ ਨਾਲ ਆਪਣੇ ਵਿਚਾਰ ਰੱਖਦੇ ਰਹਿੰਦੇ ਨੇ ‘ਤੇ ਇਹਨਾ ਮੁੱਦਿਆਂ ਤੇ ਫਰਿਜਨੋ ਦੇ ਪੰਜਾਬੀ ਭਾਈਚਾਰੇ ਨੂੰ ਜਾਗੁਰਕ ਕਰਨ ਲਈ ਉਹਨਾਂ ਨੇ ਸਥਾਨਕ ਗੁਰਦਵਾਰਾ ਸਿੰਘ ਸਭਾ ਫਰਿਜਨੋ ਵਿਖੇ ਲੰਘੇ ਸ਼ਨੀਵਾਰ ਨੂੰ ਸੈਮੀਨਰ ਕੀਤਾ । ਇਹਨਾਂ ਸਮਾਗਮਾਂ ਦੌਰਾਨ ਪਹਿਲੇ ਵਿਸ਼ੇ ਵਿੱਚ ਪਰਿਵਾਰਾਂ ਨੂੰ ਅੱਜ ਦੀ ਤੇਜ਼ ਜ਼ਿੰਦਗੀ ਵਿੱਚ ਕਿਵੇਂ ਨਰੋਆ ਬਣਾਇਆਂ ਜਾਵੇ, ਅਤੇ ਦੂਸਰੇ ਵਿਸ਼ੇ ਦੌਰਾਨ ਬੱਚਿਆਂ ਦੀ ਸਾਂਭ ਸੰਭਾਲ਼ ਸਬੰਧੀ ਕਿ ਕਿਵੇਂ ਬੱਚਿਆਂ ਨੂੰ ਬੁਰੀ ਸੰਗਤ ਤੋਂ ਬਚਾਇਆ ਜਾਵੇ ਆਦਿ ਸਬੰਧੀ ਗੱਲ-ਬਾਤ ਹੋਈ। ਪੰਜਾਬੀਆਂ ਨੇ ਭਾਰਤ ਵਿੱਚੋਂ ਵਿਦੇਸ਼ਾਂ ਵਿੱਚ ਆਕੇ ਬਹੁਤ ਤਰੱਕੀਆਂ ਕੀਤੀਆਂ, ਵੱਡੇ ਘਰ ਬਣਾ ਲਏ, ਵੱਡੀਆਂ ਕਾਰਾਂ ਲੈ ਲਈਆ ‘ਲੇਕਿਨ ਕਿਤੇ ਨਾਂ ਕਿਤੇ ਹਰਕੋਈ ਕੁਛ ਖੋਇਆ ਖੋਇਆ ਮਹਿਸੂਸ ਕਰ ਰਿਹਾ ਹੈ, ਕਹਿਣ ਤੋਂ ਭਾਵ ਪੈਸਾ-ਕਾਰਾਂ ਗੱਡੀਆਂ ਹੋਣ ਜੇ ਬਾਵਜੂਦ ਵੀ ਅੰਦਰ ਖ਼ੁਸ਼ੀ ਨਹੀਂ ਉੱਪਜ ਰਹੀ। ਇਹ ਸਾਰੇ ਮਸਲਿਆਂ ਤੇ ਬਲਦੇਵ ਸਿੰਘ ਮੁੱਟਾ ਨੇ ਗੁਰਦਵਾਰਾ ਸਿੰਘ ਸਭ ਵਿਖੇ ਸੰਗਤ ਨਾਲ ਖਚਾ ਖਚ ਭਰੇ ਹਾਲ ਵਿੱਚ ਬੜੇ ਖੁਲ੍ਹਕੇ ਵਿਚਾਰ ਪੇਸ਼ ਕੀਤੇ। ਆਈ ਸੰਗਤ ਨੇ ਪ੍ਰੋਗਰਾਮ ਦੇ ਅਖੀਰ ਵਿੱਚ ਬਲਦੇਵ ਸਿੰਘ ਮੁੱਟਾ ਨੂੰ ਸਵਾਲ ਵੀ ਕੀਤੇ ਜਿਨ੍ਹਾਂ ਦੇ ਉਹਨਾਂ ਬੜੀ ਸ਼ਿੱਦਤ ਨਾਲ ਉੱਤਰ ਦਿੱਤੇ। ਅਖੀਰ ਵਿੱਚ ਡਾ। ਪਰਮਿੰਦਰ ਸਿੱਧੂ ਨੇ ਸਭਨਾਂ ਦਾ ਸ਼ੁਕਰੀਆ ਅਦਾ ਕੀਤਾ।

Total Views: 50 ,
Real Estate