ਫਰਿਜ਼ਨੋ (ਕੈਲੇਫੋਰਨੀਆੰ) ਨੀਟਾ ਮਾਛੀਕੇ/ ਕੁਲਵੰਤ ਧਾਲੀਆਂ– ਅਮਰੀਕਾ ਦੀ ਨਿਊ-ਮੈਕਸੀਕੋ ਸਟੇਟ ਦੇ ਸੋਹਣੇ ਸ਼ਹਿਰ ਐਲਬਾਕਰਕੀ ਵਿੱਚ 16 ਵੀਆਂ ਯੂਐਸਏ ਨੈਸ਼ਨਲ ਸੀਨੀਅਰ ਖੇਡਾਂ ਦਾ ਅਯੋਜਨ ਕੀਤਾ ਗਿਆ। ਇਹਨਾਂ ਖੇਡਾਂ ਵਿੱਚ ਪੂਰੇ ਅਮਰੀਕਾ ਤੋਂ ਸੀਨੀਅਰ ਖਿਡਾਰੀ ਭਾਗ ਲੈਣ ਵਾਸਤੇ ਪਹੁੰਚੇ ਹੋਏ ਸਨ।ਇਹ ਖੇਡਾਂ ਸਥਾਨਿਕ ਗਰਾਉਂਡਾ ਵਿੱਚ ਕਰਵਾਈਆਂ ਗਈਆਂ।ਇਹਨਾਂ ਖੇਡਾਂ ਵਿੱਚ ਫਰਿਜ਼ਨੋ ਸ਼ਹਿਰ ਦੇ ਪੰਜਾਬੀ ਸੀਨੀਅਰ ਗੱਭਰੂ ਗੁਰਬਖਸ਼ ਸਿੰਘ ਸਿੱਧੂ ਨੇ ਵੀ ਹਿੱਸਾ ਲਿਆ ਤੇ 41.33 ਮੀਟਰ ਹੈਂਮਰ ਥਰੋ ਕਰਕੇ ਸਿਲਵਰ ਮੈਡਲ ਆਪਣੇ ਨਾਮ ਕੀਤਾ । ਇੱਥੇ ਇਹ ਗੱਲ ਵੀ ਜਿਕਰਯੋਗ ਹੈ ਕਿ ਗੁਰਬਖਸ਼ ਸਿੱਧੂ ਪਿਛਲੇ ਲੰਮੇ ਸਮੇਂ ਤੋਂ ਆਪਣੇ ਖ਼ਰਚੇ ਤੇ ਪੂਰੇ ਅਮਰੀਕਾ ਭਰ ਵਿੱਚ ਸੀਨੀਅਰ ਗੇਮਾਂ ਵਿੱਚ ਹਿੱਸਾ ਲੈਕੇ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਕਰਦਾ ਆ ਰਿਹਾ ਹੈ।
Total Views: 234 ,
Real Estate