ਭਾਰਤ ਸਰਕਾਰ ਨੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ ਕਾਰਡ ਦੇ ਨਿਯਮਾਂ ਵਿੱਚ ਸੋਧ ਕੀਤੀ ਹੈ । ਐਨ.ਆਰ.ਆਈਜ਼ ਨੂੰ ਹੁਣ OCI ਕਾਰਡ ਲਈ ਅਰਜ਼ੀ ਦੇਣ ਲਈ ਭਾਰਤ ਵਿੱਚ ਛੇ ਮਹੀਨਿਆਂ ਦੀ ਰਿਹਾਇਸ਼ ਦੀ ਮਿਆਦ ਪੂਰੀ ਕਰਨ ਦੀ ਲੋੜ ਨਹੀਂ ਹੈ । ਨਵੇਂ ਨਿਯਮਾਂ ਦੇ ਤਹਿਤ, ਇੱਕ NRI ਭਾਰਤ ਪਹੁੰਚਣ ‘ਤੇ ਤੁਰੰਤ OCI ਕਾਰਡ ਲਈ ਅਰਜ਼ੀ ਦੇ ਸਕਦਾ ਹੈ।ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਵਿਦੇਸ਼ੀ ਮੂਲ ਦੇ ਜੀਵਨ ਸਾਥੀ ਨੂੰ OCI ਕਾਰਡ ਜਾਰੀ ਕਰਨ ਸਬੰਧੀ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ । ਵਿਦੇਸ਼ੀ ਮੂਲ ਦੇ ਜੀਵਨ ਸਾਥੀ ਨੂੰ ਹੁਣ ਆਪਣੇ ਪਾਸਪੋਰਟਾਂ ਦੇ ਨਵੀਨੀਕਰਨ ਸਮੇਂ ਇਹ ਐਲਾਨ ਕਰਨ ਦੀ ਲੋੜ ਹੈ ਕਿ ਉਹ ਇਸ ਸਮੇਂ ਆਪਣੇ ਭਾਰਤੀ ਮੂਲ ਦੇ ਜੀਵਨ ਸਾਥੀ ਨਾਲ ਭਾਰਤ ਵਿੱਚ ਰਹਿ ਰਹੇ ਹਨ। ਤਲਾਕ ਦੀ ਸਥਿਤੀ ਵਿੱਚ ਵਿਦੇਸ਼ੀ ਮੂਲ ਦੇ ਜੀਵਨ ਸਾਥੀ ਕੋਲ ਮੌਜੂਦ OCI ਕਾਰਡ ਨੂੰ ਰੱਦ ਮੰਨਿਆ ਜਾਵੇਗਾ; ਉਸ ਤੋਂ ਬਾਅਦ ਭਾਰਤ ਵਿੱਚ ਰਹਿਣ ਦਾ ਉਨ੍ਹਾਂ ਦਾ ਅਧਿਕਾਰ ਉਨ੍ਹਾਂ ਦੇ ਵੀਜ਼ੇ ਦੀ ਸਮਾਂ ਮਿਆਦ ਤੱਕ ਸੀਮਤ ਰਹੇਗਾ।ਭਾਰਤੀ ਮੂਲ ਦੇ ਮਾਪਿਆਂ ਨੂੰ ਆਪਣੇ ਬੱਚੇ ਦੇ OCI ਕਾਰਡ ਲਈ ਅਰਜ਼ੀ ਦੇਣ ਲਈ ਹੁਣ ਇੱਕ ਜਨਮ ਸਰਟੀਫਿਕੇਟ ਜਮ੍ਹਾਂ ਕਰਨਾ ਜ਼ਰੂਰੀ ਹੈ ਜੋ ਸਬੰਧਤ ਜਨਮ ਦੇਸ਼ ਦੀ ਸਰਕਾਰ ਦੁਆਰਾ ਤਸਦੀਕ ਕੀਤਾ ਗਿਆ ਹੋਵੇ ।
ਭਾਰਤ ਪਹੁੰਚਦੇ ਹੀ NRI’s ਬਣਵਾ ਸਕਣਗੇ OCI ਕਾਰਡ
Total Views: 1 ,
Real Estate





















