MP ਹਰਸਿਮਰਤ ਕੌਰ ਬਾਦਲ ਵੱਲੋਂ ਰਾਮਪੁਰਾ ਫੂਲ ਤੇ ਨਥਾਣਾ ਤੋਂ ਸੂਬੇ ਭਰ ਵਿਚ ਨਸ਼ਾ ਵਿਰੋਧੀ ਮਹਿਲਾ ਮੁਹਿੰਮ ਦੀ ਸ਼ੁਰੂਆਤ

ਬਠਿੰਡਾ, (ਪਰਮਿੰਦਰ ਸਿੰਘ ਸਿੱਧੂ )- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੀਆਂ ਮਾਵਾਂ ਧੀਆਂ ਜਿਹਨਾਂ ਨੇ ਨਸ਼ਿਆਂ ਦੇ ਪਸਾਰ ਦਾ ਸੰਤਾਪ ਹੰਢਾਇਆ ਲਈ ਨਿਆਂ ਹਾਸਲ ਕਰਨ ਵਾਸਤੇ ਮੁਹਿੰਮ ਦੀ ਸ਼ੁਰੂਆਤ ਕੀਤੀ । ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਰਾਮਪੁਰਾ ਫੂਲ ਤੇ ਨਥਾਣਾ ਵਿਖੇ ਵਿਸ਼ਾਲ ਮਹਿਲਾ ਇਕੱਠਾਂ ਨੂੰ ਸੰਬੋਧਨ ਕੀਤਾ, ਨੇ‌ ਕਿਹਾ ਕਿ ਮਾਵਾਂ ਤੇ ਧੀਆਂ ਹੁਣ ਉਠ ਖਲੋਤੀਆਂ ਹਨ ਤੇ ਉਹ ਆਪ ਆਗੂਆਂ ਤੇ ਪੁਲਿਸ ਦੀ ਗੰਢ ਤੁੱਪ ਤੋੜ ਕੇ ਹਟਣਗੀਆਂ ਜਿਸਨੇ ਉਹਨਾਂ ਦੇ ਪੁੱਤਰ ਤੇ ਪਿਓ ਖਾ ਲਏ ਹਨ। ਉਹਨਾਂ ਕਿਹਾ ਕਿ ਹੁਣ ਮਾਈ ਭਾਗੋ ਦੀਆਂ ਵਾਰਸਾਂ ਨੇ ਆਪ ਕਮਾਂਡ ਸੰਭਾਲ ਲਈ ਹੈ ਤੇ ਉਹ ਪਿੰਡ-ਪਿੰਡ ਜਾ ਕੇ ਮੌਤ ਦੇ ਸੌਦਾਗਰਾਂ ਨਾਲ ਆਪ ਨਜਿੱਠਣਗੀਆਂ।ਰਾਮਪੁਰਾ ਫੂਲ ਤੇ ਨਥਾਣਾ ਦੋਵਾਂ ਥਾਵਾਂ ’ਤੇ ਵਿਸ਼ਾਲ ਮਾਰਚ ਕੱਢੇ ਗਏ ਤੇ ਸੂਬੇ ਦੇ ਰਾਜਪਾਲ ਦੇ ਨਾਮ ’ਤੇ ਮੰਗ ਪੱਤਰ ਸੌਂਪੇ ਗਏ। ਮੰਗ ਪੱਤਰਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਦੇ ਕਥਿਤ ਤੌਰ ਤੇ 5 ਕਰੋੜ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਅਤੇ ਨਸ਼ਿਆਂ ਕਾਰਨ ਪ੍ਰਭਾਵਤ ਹੋਏ ਪਰਿਵਾਰਾਂ ਵਾਸਤੇ ਨਿਆਂ ਤੇ ਉਹਨਾਂ ਦੇ ਮੁੜ ਵਸੇਬੇ ਦੀ ਮੰਗ ਕੀਤੀ ਗਈ। ਇਸ ਵਿਚ ਇਹ ਵੀ ਮੰਗ ਕੀਤੀ ਗਈ ਕਿ ਮੋਹਣਜੀਤ ਸਿੰਘ ’ਤੇ ਹੋਏ ਤਸ਼ੱਦਦ ਤੇ ਗੁਲਜ਼ਾਰ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਸਮੇਤ ਪੁਲਿਸ ਤਸ਼ੱਦਦ ਦੇ ਸਾਰੇ ਕੇਸਾਂ ਵਿਚ ਨਿਆਂ ਮਿਲੇ।ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਉਹਨਾਂ ਕੋਲ ਆ ਕੇ ਮਹਿਲਾਵਾਂ ਦੱਸ ਰਹੀਆਂ ਹਨ ਕਿ ਕਿਵੇਂ ਉਹਨਾਂ ਦੇ ਪੁੱਤਰ ਨਸ਼ਿਆਂ ਦੇ ਪਸਾਰ ਦਾ ਸ਼ਿਕਾਰ ਹੋਏ ਹਨ ਕਿਉਂਕਿ ਪੰਜਾਬ ਵਿਚ ਨਸ਼ਾ ਘਰ-ਘਰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਸਾਡੇ ਕੋਲ ਅਜਿਹੀ ਸਰਕਾਰ ਹੈ ਜਿਸਦੇ ਰਾਜ ਵਿਚ ਨਸ਼ਾ ਤਸਕਰੀ ਸਿਖ਼ਰਾਂ ’ਤੇ ਹੈ। ਉਹਨਾਂ ਕਿਹਾ ਕਿ ਰੋਜ਼ਾਨਾ ਨੌਜਵਾਨ ਮਰ ਰਹੇ ਹਨ ਪਰ ਮੁੱਖ ਮੰਤਰੀ ਭਗਵੰਤ ਮਾਨ ਕੁਝ ਕਰਨ ਦੀ ਥਾਂ ’ਤੇ ਝੁਠ ਬੋਲਣ ਅਤੇ ਰੋਜ਼ਾਨਾ ਆਧਾਰ ’ਤੇ ਬਹੁ ਕਰੋੜੀ ਇਸ਼ਤਿਹਾਰ ਦੇ ਕੇ ਆਪਣਾ ਪ੍ਰਾਪੇਗੰਡਾ ਕਰਨ ’ਤੇ ਲੱਗੇ ਹਨ।

Total Views: 1 ,
Real Estate