ਦੱਖਣੀ ਥਾਈਲੈਂਡ ’ਚ ਲੰਘੀ ਰਾਤ ਰਿਹਾਇਸ਼ੀ ਇਮਾਰਤ ’ਚ ਅੱਗ ਲੱਗਣ ਕਾਰਨ 11 ਜਣਿਆਂ ਦੀ ਮੌਤ ਹੋ ਗਈ। ਸਥਾਨਕ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੁਕੇਤ ਸਥਿਤ ਇਸ ਇਮਾਰਤ ’ਚ ਲੰਘੀ ਦੇਰ ਰਾਤ ਤਕਰੀਬਨ ਦੋ ਵਜੇ ਅੱਗ ਲੱਗੀ। ਇਮਾਰਤ ਦੀ ਜ਼ਮੀਨੀ ਮੰਜ਼ਿਲ ’ਤੇ ਮੋਟਰਸਾਈਕਲ ਕਿਰਾਏ ’ਤੇ ਦੇਣ ਦੀ ਦੁਕਾਨ ਸੀ ਅਤੇ ਉੱਪਰਲੀਆਂ ਮੰਜ਼ਿਲਾਂ ’ਤੇ ਰਿਹਾਇਸ਼ੀ ਮਕਾਨ ਸਨ। ਫਾਇਰ ਬ੍ਰਿਗੇਡ ਨੂੰ ਅੱਗ ’ਤੇ ਕਾਬੂ ਪਾਉਣ ਲਈ ਤਕਰੀਬਨ ਇੱਕ ਘੰਟੇ ਦਾ ਸਮਾਂ ਲੱਗਾ।ਇਸ ਘਟਨਾ ’ਚ 17 ਹੋਰ ਸ਼ਖ਼ਸ ਮਾਮੂਲੀ ਜ਼ਖ਼ਮੀ ਹੋ ਗਏ ਹਨ। ਫੁਕੇਤ ਪੁਲੀਸ ਕਮਾਂਡਰ ਸੁਰਾਚਾਈ ਸੂਕਸਾਈ ਨੇ ਦੱਸਿਆ ਕਿ ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਪਰ ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਅੱਗ ਲੱਗਣ ਤੋਂ ਕੁਝ ਹੀ ਸਮਾਂ ਪਹਿਲਾਂ ਇਮਾਰਤ ਨੇੜੇ ਬਿਜਲੀ ਦੇ ਟਰਾਂਸਫਾਰਮਰ ’ਚ ਧਮਾਕਾ ਹੋਇਆ ਸੀ।
Total Views: 6 ,
Real Estate


















