ਅਮਰੀਕਾ ’ਚ ਕਈ ਵੱਡੇ ਬੈਂਕਾਂ ਦੀਆਂ ਸੇਵਾਵਾਂ ਠੱਪ

ਅਮਰੀਕਾ ਵਿੱਚ ਕਈ ਵੱਡੇ ਬੈਂਕਾਂ ਦੀਆਂ ਸੇਵਾਵਾਂ ਵਿੱਚ ਅੱਜ ਵਿਘਨ ਪਿਆ ਜਿਸ ਕਾਰਨ ਹਜ਼ਾਰਾਂ ਗਾਹਕ ਆਪਣੇ ਬੈਂਕ ਖਾਤੇ ਅਪਰੇਟ ਨਾ ਕਰ ਸਕੇ। ਜੇ ਪੀ ਮੋਰਗਨ, ਚੇਜ਼, ਬੈਂਕ ਆਫ ਅਮਰੀਕਾ, ਵੇਲਜ਼ ਫਾਰਗੋ ਅਤੇ ਯੂ ਐੱਸ ਬੈਂਕ ਦੇ ਗਾਹਕਾਂ ਨੇ ਬੈਂਕਿੰਗ ਸੇਵਾਵਾਂ ਵਿੱਚ ਦਿੱਕਤਾਂ ਦੀਆਂ ਸ਼ਿਕਾਇਤਾਂ ਕੀਤੀਆਂ।ਗਾਹਕਾਂ ਨੇ ਖ਼ਾਸ ਤੌਰ ’ਤੇ ਆਨਲਾਈਨ ਬੈਂਕਿੰਗ ਅਤੇ ਮੋਬਾਈਲ ਐਪ ਦੀ ਵਰਤੋਂ ਕਰਨ ਵਿੱਚ ਮੁਸ਼ਕਲ ਆਉਣ ਦੀ ਜਾਣਕਾਰੀ ਦਿੱਤੀ। ਚੇਜ਼ ਦੇ ਗਾਹਕਾਂ ਨੂੰ ਖਾਤਿਆਂ ਵਿੱਚ ਲੌਗਇਨ ਕਰਨ, ਬਕਾਇਆ ਰਾਸ਼ੀ ਦੇਖਣ, ਲੈਣ-ਦੇਣ ਦਾ ਵੇਰਵਾ ਹਾਸਲ ਕਰਨ ਅਤੇ ਪੈਸੇ ਟਰਾਂਸਫਰ ਕਰਨ ਵਿੱਚ ਦਿੱਕਤ ਆਈ।

Total Views: 8 ,
Real Estate