11ਵੀਂ ਤੋਂ ਬਾਅਦ ਨਹੀਂ ਬਦਲ ਸਕੇਗੀ ਸਟਰੀਮ ਤੇ ਵਿਸ਼ਾ

ਪੰਜਾਬ ਸਕੂਲ ਸਿਖਿਆ ਬੋਰਡ ਨੇ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਵਿਸ਼ਾ, ਗਰੁੱਪ ਜਾਂ ਸਟਰੀਮ ਬਦਲਣ ਸਬੰਧੀ ਨਿਯਮਾਂ ਵਿਚ ਅਹਿਮ ਸੋਧ ਕੀਤੀ ਹੈ। ਨਵੇਂ ਨਿਯਮਾਂ ਤਹਿਤ ਵਿਦਿਆਰਥੀਆਂ ਨੂੰ 11ਵੀਂ ਜਮਾਤ ਦੌਰਾਨ ਹੀ ਅਪਣੀ ਵਿਸ਼ਾ ਚੋਣ ਜਾਂ ਸਟਰੀਮ ਵਿਚ ਤਬਦੀਲੀ ਕਰਨ ਦਾ ਮੌਕਾ ਮਿਲੇਗਾ, ਜਦਕਿ 11ਵੀਂ ਜਮਾਤ ਪਾਸ ਕਰਨ ਤੋਂ ਬਾਅਦ 12ਵੀਂ ਵਿਚ ਅਜਿਹਾ ਬਦਲਾਅ ਨਹੀਂ ਕੀਤਾ ਜਾ ਸਕੇਗਾ।ਬੋਰਡ ਨੇ ਇਸ ਸਬੰਧੀ ਸੋਧੇ ਹੋਏ ਨਿਯਮ ਜਾਰੀ ਕਰ ਦਿਤੇ ਹਨ। ਇਹ ਫ਼ੈਸਲਾ ਬੋਰਡ ਦੀ 6 ਅਗੱਸਤ 2026 ਨੂੰ ਹੋਈ ਬੋਰਡ ਆਫ਼ ਡਾਇਰੈਟਰਜ਼ ਦੀ ਬੈਠਕ ਦੌਰਾਨ ਲਿਆ ਗਿਆ ਹੈ। ਬੋਰਡ ਦੀਆਂ ਨਵੀਆਂ ਹਦਾਇਤਾਂ ਮੁਤਾਬਕ 11ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਕੋਈ ਵੀ ਉਮੀਦਵਾਰ ਅਪਣਾ ਗਰੁੱਪ ਨਹੀਂ ਬਦਲ ਸਕੇਗਾ।ਇਸੇ ਤਰ੍ਹਾਂ ਉਸੇ ਗਰੁੱਪ ਵਿਚ ਵਿਸ਼ਾ ਬਦਲਣ ਦੀ ਵੀ ਇਜਾਜ਼ਤ ਨਹੀਂ ਹੋਵੇਗੀ। 12ਵੀਂ ਜਮਾਤ ਵਿਚ ਦਾਖ਼ਲੇ ਤੋਂ ਬਾਅਦ ਸਟਰੀਮ ਬਦਲਣ ਦੀ ਗੁੰਜਾਇਸ਼ ਵੀ ਨਹੀਂ ਰਹੇਗੀ। ਵੇਰਵਿਆਂ ਅਨੁਸਾਰ ਅਕਾਦਮਕ ਸਾਲ 2026-27 ਤੋਂ ਹੀ ਲਾਗੂ ਹੋਵੇਗਾ ਜਿਸ ਵਿਚ 11ਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀਆਂ ਲਈ, ਗਰੁੱਪ ਜਾਂ ਸਟਰੀਮ ਬਦਲਣ ਦੀ ਆਖਰੀ ਤਾਰੀਖ 30 ਸਤੰਬਰ ਨਿਰਧਾਰਤ ਕੀਤੀ ਹੈ।

Real Estate