ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਭਾਰਤੀ ਮੂਲ ਦੀ 24 ਸਾਲਾ ਔਰਤ ਮਲਾਇਕਾ ਚਿਤ੍ਰੇ ਅਤੇ ਉਸ ਦੇ ਨੇਪਾਲੀ ਦੋਸਤ ਨਵਮ ਕੌਲ ਦੀ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਇਹ ਖ਼ੌਫ਼ਨਾਕ ਘਟਨਾ ਸਨਿਚਰਵਾਰ ਦੇਰ ਰਾਤ ਸਪ੍ਰਿੰਗ ਸਟਰੀਟ ਸਬਵੇਅ ਸਟੇਸ਼ਨ ’ਤੇ ਵਾਪਰੀ, ਜਿੱਥੇ ਦੋਵੇਂ ਸਬਵੇਅ ਰੇਲਵੇ ਟਰੈਕ ’ਤੇ ਬੈਠੇ ਹੋਏ ਸਨ।ਰੇਲਗੱਡੀ ਦੇ ਚਾਲਕ ਨੇ ਪੁਲਿਸ ਨੂੰ ਦਿਤੇ ਬਿਆਨ ਵਿਚ ਦਸਿਆ ਕਿ ਜਿਵੇਂ ਹੀ ਉਸ ਨੇ ਟਰੈਕ ’ਤੇ ਦੋਹਾਂ ਨੂੰ ਬੈਠੇ ਵੇਖਿਆ, ਉਸ ਨੇ ਤੁਰਤ ਐਮਰਜੈਂਸੀ ਬ੍ਰੇਕ ਲਗਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪ੍ਰੰਤੂ ਤੇਜ਼ ਰਫ਼ਤਾਰ ਕਾਰਨ ਰੇਲਗੱਡੀ ਨੂੰ ਮੌਕੇ ’ਤੇ ਰੋਕਿਆ ਨਹੀਂ ਜਾ ਸਕਿਆ। ਹਾਦਸੇ ਤੋਂ ਬਾਅਦ ਰੇਲਗੱਡੀ ਵਿਚ ਸਵਾਰ ਲਗਭਗ 100 ਯਾਤਰੀਆਂ ਨੂੰ ਰੇਲਵੇ ਅਧਿਕਾਰੀਆਂ ਵਲੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਪੁਲਿਸ ਅਧਿਕਾਰੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਕਿ ਦੋਵੇਂ ਅੱਧੀ ਰਾਤ ਨੂੰ ਖ਼ਤਰਨਾਕ ਤਰੀਕੇ ਨਾਲ ਟਰੈਕ ’ਤੇ ਕਿਉਂ ਬੈਠੇ ਸਨ।
Total Views: 1 ,
Real Estate





















