3300 ਕਰੋੜ ਤੋਂ ਵੱਧ ਦੀ ਜਾਇਦਾਦ ਵਾਲਾ ਭਾਜਪਾ ਵਿਧਾਇਕ ਕਿਉਂ ਬਣਿਆ ਭਿਖਾਰੀ

ਮੁੰਬਈ ਦੇ ਘਾਟਕੋਪਰ ਪੂਰਬ ਤੋਂ ਭਾਜਪਾ ਵਿਧਾਇਕ ਪਰਾਗ ਸ਼ਾਹ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਭਿਖਾਰੀ ਦੇ ਭੇਸ ਵਿਚ ਘਾਟਕੋਪਰ ਦੀਆਂ ਸੜਕਾਂ ‘ਤੇ ਘੁੰਮਦੇ ਅਤੇ ਲੋਕਾਂ ਤੋਂ ਮਦਦ ਲੈਂਦੇ ਨਜ਼ਰ ਆ ਰਹੇ ਹਨ। ਵਿਧਾਇਕ ਪਰਾਗ ਸ਼ਾਹ ਦੇ ਅਨੁਸਾਰ ਉਨ੍ਹਾਂ ਨੇ ਇਹ ਪ੍ਰਯੋਗ ਕਿਸੇ ਸਿਆਸੀ ਪ੍ਰੋਗਰਾਮ ਜਾਂ ਪ੍ਰਚਾਰ ਲਈ ਨਹੀਂ ਕੀਤਾ। ਜੈਨ ਧਰਮਗੁਰੂ ਰਾਸ਼ਟਰਸੰਤ ਨਮ੍ਰਮੁਨੀ ਮਹਾਰਾਜ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਕੁਝ ਸਮੇਂ ਲਈ ਆਪਣੀ ਪਛਾਣ ਬਦਲੀ । ਜਾਇਦਾਦ ਤੋਂ ਦੂਰੀ ਬਣਾ ਕੇ ਲੋੜਵੰਦ ਵਿਅਕਤੀ ਦੇ ਜੀਵਨ ਦਾ ਅਨੁਭਵ ਕੀਤਾ। ਜ਼ਿਕਰਯੋਗ ਹੈ ਕਿ 2024 ਦੀਆਂ ਵਿਧਾਨ ਸਭਾ ਚੋਣਾਂ ਦੇ ਹਲਫ਼ਨਾਮੇ ਅਨੁਸਾਰ ਪਰਾਗ ਸ਼ਾਹ ਕੋਲ 3,383 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ। ਉਹ ਰੀਅਲ ਅਸਟੇਟ ਦੇ ਕਾਰੋਬਾਰੀ ਹਨ।

Real Estate