ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਨੇ ਬੋਸਟਨ ਵਿੱਚ ਇੱਕ ਨੈਸ਼ਨਲ ਹਾਈਵੇਅ ’ਤੇ ਹਿਲਸਬਰੋਅ ਵਿਚ ਕਮਰਸ਼ੀਅਲ ਵਾਹਨ ਜਾਂਚ ਸਟੇਸ਼ਨ ‘ਤੇ ਚਲਾਈ ਗਈ ਖਾਸ ਮੁਹਿੰਮ ਦੌਰਾਨ ਪੰਜਾਬੀ ਮੂਲ ਦੇ ਭਾਰਤੀ ਟਰੱਕ ਡਰਾਈਵਰ ਸਤਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਿਊ ਜਰਸੀ ਵਿੱਚ ਰਹਿਣ ਵਾਲੇ ਅਤੇ ਅੰਤਰ-ਰਾਜ ਟਰੱਕਿੰਗ ਦਾ ਕੰਮ ਕਰਨ ਵਾਲੇ ਸਤਵੀਰ ਸਿੰਘ ਨੂੰ 11 ਸਤੰਬਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਸਾਂਝੀ ਕਰਦਿਆਂ ਆਈ.ਸੀ.ਈ. ਨੇ ਕਿਹਾ ਕਿ ਸਤਵੀਰ ਸਿੰਘ 2017 ਵਿੱਚ ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ ਪਰ ਅੱਠ ਸਾਲਾਂ ਤੋਂ ਵੱਧ ਸਮੇਂ ਤੱਕ ਗੈਰ-ਕਾਨੂੰਨੀ ਤੌਰ ‘ਤੇ ਦੇਸ਼ ਵਿੱਚ ਰਹਿ ਕੇ ਉਸ ਨੇ ਆਪਣੇ ਦਾਖਲੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ।
Total Views: 1 ,
Real Estate




















