ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ਉੱਤੇ ਇਰਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ‘ਸਭ ਤੋਂ ਵੱਡਾ ਹਮਲਾ’ ਹਾਲੇ ਹੋਣਾ ਬਾਕੀ ਹੈ। ਅਮਰੀਕੀ ਫ਼ੌਜ ਨੇ ਦੱਸਿਆ ਹੈ ਕਿ ਹਰਮੁਜ਼ ਜਲ ਮਾਰਗ (Strait of Hormuz) ਵਿੱਚ ਵਪਾਰਕ ਜਹਾਜ਼ਾਂ ਅਤੇ ਮੱਧ ਪੂਰਬ ਵਿੱਚ ਤਾਇਨਾਤ ਅਮਰੀਕੀ ਫ਼ੌਜੀਆਂ ਉੱਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਵੱਲੋਂ ਕੀਤੇ ਗਏ ਹਮਲੇ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੇ ਇਰਾਨ ਉੱਤੇ ਹਮਲੇ ਸ਼ੁਰੂ ਕਰ ਦਿੱਤੇ ਹਨ।ਜਾਣਕਾਰੀ ਅਨੁਸਾਰ ਅਮਰੀਕਾ ਨੇ ਮੰਗਲਵਾਰ ਨੂੰ ਇਰਾਨੀ ਟਿਕਾਣਿਆਂ ‘ਤੇ ਨਵੇਂ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ। ਜੁਲਾਈ ਤੋਂ ਬਾਅਦ ਪਹਿਲੀ ਵਾਰ ਹੋਏ ਸਿੱਧੇ ਹਮਲਿਆਂ ਅਤੇ ਹਰਮੁਜ਼ ਜਲ ਮਾਰਗ (Strait of Hormuz) ਤੋਂ ਲੰਘ ਰਹੇ ਦੋ ਤੇਲ ਟੈਂਕਰਾਂ ਨੂੰ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਪਹਿਲਾਂ ਹੀ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲ ਚੁੱਕਾ ਹੈ। ਦੱਸ ਦੇਈਏ ਕਿ ਇਰਾਨ ਨੇ ਇਸ ਗਲੋਬਲ ਤੇਲ ਸਪਲਾਈ ਜਲ ਮਾਰਗ ਨੂੰ ਸ਼ਿਪਿੰਗ ਲਈ ਬੰਦ ਕੀਤਾ ਹੋਇਆ ਹੈ।
ਅਮਰੀਕਾ ਵੱਲੋਂ ਇਰਾਨ ’ਤੇ ਹਵਾਈ ਹਮਲੇ
Total Views: 2 ,
Real Estate





















