ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿੱਚ ਚਾਕੂ ਨਾਲ ਇੱਕ ਔਰਤ ਨੇ ਦੋ ਲੋਕਾਂ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਇੱਕ ਦੀ ਮੌਤ ਹੋ ਗਈ ਹੈ ਅਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਹਮਲਾਵਰ ਔਰਤ ਨੂੰ ਗੋਲੀ ਮਾਰ ਦਿੱਤੀ। ਪੁਲਿਸ ਅਨੁਸਾਰ ਇਹ ਘਟਨਾ ਸ਼ਾਮ ਲਗਭਗ 4 ਵਜੇ ਟਾਈਮਜ਼ ਸਕੁਏਅਰ ਦੇ ਸਭ ਤੋਂ ਭੀੜ-ਭੜੱਕੇ ਵਾਲੇ ਇਲਾਕੇ ’ਚ ਵਾਪਰੀ ਅਤੇ ਉਸ ਸਮੇਂ ਹਜ਼ਾਰਾਂ ਲੋਕ ਅਤੇ ਯਾਤਰੂ ਅਤੇ ਪਰਿਵਾਰ ਉਥੇ ਮੌਜੂਦ ਸਨ। ਸਿਰਫ 20 ਸਕਿੰਟਾਂ ’ਚ ਮਹਿਲਾ ਨੇ ਦੋ ਵਿਅਕਤੀਆਂ ’ਤੇ ਚਾਕੂ ਨਾਲ ਹਮਲਾ ਕੀਤਾ।ਨਿਊਯਾਰਕ ਪੁਲਿਸ ਵਿਭਾਗ ਨੇ ਹਮਲਾਵਰ ਦੀ ਪਹਿਚਾਣ 49 ਸਾਲ ਦੀ ਪਾਮੇਲਾ ਸਿਨੇਰੋਸ ਦੇ ਰੂਪ ’ਚ ਕੀਤੀ ਹੈ, ਉਸ ਨੇ 32 ਸਾਲ ਦੀ ਇਕ ਮਹਿਲਾ ਅਤੇ 68 ਸਾਲ ਦੇ ਇਕ ਪੁਰਸ਼ ’ਤੇ ਹਮਲਾ ਕੀਤਾ। ਪੀੜਤ ਮਹਿਲਾ ਦੇ ਪੇਟ ’ਚ ਚਾਕੂ ਲੱਗਿਆ ਅਤੇ ਉਸ ਨੇ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ ਜਦਕਿ ਪੀੜਤ ਪੁਰਸ਼ ਦੇ ਵੀ ਪੇਟ ’ਚ ਚਾਕੂ ਲੱਗਿਆ ਸੀ। ਪਹਿਲਾਂ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ ਪਰ ਬਾਅਦ ’ਚ ਉਸ ਦੀ ਹਾਲਤ ਸਥਿਰ ਹੋ ਗਈ।
Total Views: 1 ,
Real Estate





















