ਕੌਕਰੇਚ ਜਨਤਾ ਪਾਰਟੀ’ (CJP) ਤੋਂ ਬਾਅਦ ਹੁਣ E20 ਜਨਤਾ ਪਾਰਟੀ

ਕੌਕਰੇਚ ਜਨਤਾ ਪਾਰਟੀ’ (CJP) ਤੋਂ ਬਾਅਦ ਹੁਣ ਇੰਟਰਨੈੱਟ ’ਤੇ ‘E20 ਜਨਤਾ ਪਾਰਟੀ’ ਨੇ ਮੁਹਿੰਮ ਛੇੜ ਦਿੱਤੀ ਹੈ। ਇਹ ਪਾਰਟੀ ਸਰਕਾਰ ਤੋਂ ਮੰਗ ਕਰ ਰਹੀ ਹੈ ਕਿ ਪੈਟਰੋਲ ਪੰਪਾਂ ਨੂੰ E20 ਬਾਲਣ ਦੇ ਨਾਲ-ਨਾਲ 100 ਫੀਸਦੀ ਸ਼ੁੱਧ ਪੈਟਰੋਲ ਵੇਚਣ ਦੀ ਵੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਗਾਹਕਾਂ ਕੋਲ ਆਪਣੀ ਪਸੰਦ ਦਾ ਤੇਲ ਚੁਣਨ ਦਾ ਹੱਕ ਹੋਵੇ।ਇਹ ਪਾਰਟੀ ਫਿਊਲ (ਬਾਲਣ) ਨੂੰ ਲੈ ਕੇ ਚਰਚਾ ਵਿੱਚ ਹੈ। ਮਲੇਸ਼ੀਆ ਤੋਂ ਸੰਚਾਲਿਤ ਇਸ ਪਾਰਟੀ ਦਾ ਕਹਿਣਾ ਹੈ ਕਿ ਉਹ ਐਥਨੌਲ-ਮਿਕਸਡ ਬਾਲਣ ਖਿਲਾਫ ਨਹੀਂ ਹੈ, ਸਗੋਂ ਬਦਲਵੇਂ ਵਿਕਲਪਾਂ ਦੀ ਘਾਟ ਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਦੀ ਮੁੱਖ ਮੰਗ ਹੈ ਕਿ ਗਾਹਕਾਂ ਨੂੰ ਖੁਦ ਇਹ ਤੈਅ ਕਰਨ ਦਿੱਤਾ ਜਾਵੇ ਕਿ ਉਨ੍ਹਾਂ ਦੇ ਵਾਹਨਾਂ ਦੇ ਟੈਂਕ ਵਿੱਚ ਕੀ ਪੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹ ਮੁਹਿੰਮ ਪੈਟਰੋਲ ’ਤੇ ਸਪੱਸ਼ਟ ਲੇਬਲਿੰਗ ਲਗਾਉਣ, ਮਾਈਲੇਜ, ਇੰਜਣ ਦੀ ਕਾਰਗੁਜ਼ਾਰੀ ਅਤੇ ਰੱਖ-ਰਖਾਅ ਦੇ ਖਰਚਿਆਂ ਬਾਰੇ ਕੀਤੇ ਗਏ ਅਧਿਐਨਾਂ ਨੂੰ ਜਨਤਕ ਕਰਨ ਅਤੇ E20 ਬਾਲਣ ਦੇ ਲੰਬੇ ਸਮੇਂ ਦੇ ਪ੍ਰਭਾਵਾਂ ‘ਤੇ ਸੁਤੰਤਰ ਖੋਜ ਕਰਵਾਉਣ ਦੀ ਮੰਗ ਵੀ ਕਰ ਰਹੀ ਹੈ।

Total Views: 1 ,
Real Estate