ਇਟਲੀ ‘ਚ ਸਿੱਖ ਸੇਵਾਦਾਰਾਂ ਦਾ ਕਤਲ ਕਰਨ ਵਾਲਾ ਨੌਜਵਾਨ UK ਤੋਂ ਗ੍ਰਿਫ਼ਤਾਰ

17 ਅਪ੍ਰੈਲ ਨੂੰ ਇਟਲੀ ਦੇ ਜ਼ਿਲ੍ਹਾ ਬੈਰਗਮੋ ਦੇ ਗੁਰਦੁਆਰਾ ਮਾਤਾ ਸਾਹਿਬ ਕੌਰ ਕੋਵੋ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਏ ਜਾ ਰਹੇ ਨਗਰ ਕੀਰਤਨ ਦੀਆਂ ਤਿਆਰੀਆਂ ਕਰ ਰਹੇ ਸਿੱਖ ਸੇਵਾਦਾਰਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਸੀ। ਉਸ ਡਬਲ ਕਤਲ ਕਾਂਡ ਦੇ ਕਥਿਤ ਦੋਸ਼ੀ 29 ਸਾਲਾਂ ਭਾਰਤੀ ਨੌਜਵਾਨ ਐਸ.ਜੇ. ਨੂੰ ਇੰਗਲੈਂਡ ਦੇ ਬਰਮਿੰਘਮ ਤੋਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਟਾਲੀਅਨ ਮੀਡੀਏ ਵਿਚ ਛਪੀ ਖ਼ਬਰ ਅਨੁਸਾਰ 29 ਸਾਲਾਂ ਇਹ ਨੌਜਵਾਨ ਘਟਨਾ ਦੇ ਤੁਰਤ ਬਾਅਦ ਇਟਲੀ ਛੱਡ ਪਹਿਲਾਂ ਫ਼ਰਾਂਸ ਅਤੇ ਬਾਅਦ ਵਿਚ ਯੂ.ਕੇ ਫ਼ਰਾਰ ਹੋ ਗਿਆ ਸੀ।22 ਜੁਲਾਈ ਨੂੰ ਇਟਾਲੀਆਂ ਜਾਂਚ ਏਜੰਸੀਆਂ ਅਤੇ ਇੰਗਲੈਂਡ ਦੀ ਪੁਲਿਸ ਦੇ ਸਾਂਝੇ ਯਤਨਾਂ ਸਦਕਾ ਇੰਗਲੈਂਡ ਦੇ ਬਰਮਿੰਘਮ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਕਿ ਫ਼ਿਲਹਾਲ ਹਾਲੇ ਇੰਗਲੈਂਡ ਦੀ ਪੁਲਿਸ ਦੀ ਹਿਰਾਸਤ ਵਿਚ ਹੈ।

Total Views: 1 ,
Real Estate