ਕੇਂਦਰ ਵੱਲੋਂ 7 IAS ਅਫਸਰਾਂ ਦੇ ਤਬਾਦਲੇ, ਸਿੱਖਿਆ ਸਕੱਤਰ ਨੂੰ ਹਟਾਇਆ

Building of the Cabinet Secretariat – Seva Teerth

ਜੰਤਰ-ਮੰਤਰ ‘ਤੇ ਵਿਦਿਆਰਥੀ ਅੰਦੋਲਨ ਦੇ ਵਿਚਕਾਰ ਸਰਕਾਰ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਕਈ ਮਨਜ਼ੂਰੀਆਂ ਦਿੱਤੀਆਂ ਹਨ। ਵਿਨੀਤ ਜੋਸ਼ੀ ਨੂੰ ਸਿੱਖਿਆ ਮੰਤਰਾਲੇ ਤੋਂ ਹਟਾਇਆ ਗਿਆ ਹੈ। ਵਿਨੀਤ ਜੋਸ਼ੀ ਉੱਚ ਸਿੱਖਿਆ ਵਿਭਾਗ ਵਿਚ ਸਕੱਤਰ ਸਨ। ਰਾਜਸਥਾਨ ਕੇਡਰ ਦੇ ਨਰੇਸ਼ ਪਾਲ ਗੰਗਵਾਰ ਉੱਚ ਸਿੱਖਿਆ ਵਿਭਾਗ ਦੇ ਨਵੇਂ ਸਕੱਤਰ ਹੋਣਗੇ।ਕੇਰਲ ਕੇਡਰ ਦੇ ਟੀ. ਕੇ. ਅਨਿਲ ਕੁਮਾਰ ਨੂੰ ਸਕੂਲ ਸਿੱਖਿਆ ਵਿਭਾਗ ਦਾ ਸਕੱਤਰ ਬਣਾਇਆ ਗਿਆ ਹੈ। ਇਸ ਨੂੰ ਸਿੱਖਿਆ ਮੰਤਰਾਲੇ ਦੇ ਉਚੱਲੇ ਪੱਧਰ ‘ਤੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਿਹਾ ਜਾ ਸਕਦਾ ਹੈ।ਨਰੇਸ਼ ਪਾਲ ਗੰਗਵਾਰ 1994 ਬੈਚ ਦੇ ਆਈ.ਏ.ਐਸ. ਹਨ। ਉੱਥੇ ਹੀ, ਵਿਨੀਤ ਜੋਸ਼ੀ ਜੋ 1992 ਦੇ ਆਈ.ਏ.ਐਸ. ਹਨ, ਉਨ੍ਹਾਂ ਨੂੰ ਉੱਚ ਸਿੱਖਿਆ ਵਿਭਾਗ ਦੇ ਸਕੱਤਰ ਅਹੁਦੇ ਤੋਂ ਹਟਾ ਕੇ ਪੰਚਾਇਤੀ ਰਾਜ ਮੰਤਰਾਲੇ ਦਾ ਸਕੱਤਰ ਬਣਾਇਆ ਗਿਆ ਹੈ। 1995 ਦੇ ਆਈ.ਏ.ਐਸ. ਟੀ. ਕੇ. ਅਨਿਲ ਕੁਮਾਰ ਨੂੰ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ (Department of School Education & Literacy) ਦਾ ਨਵਾਂ ਸਕੱਤਰ ਬਣਾਇਆ ਗਿਆ ਹੈ। ਸਿੱਖਿਆ ਮੰਤਰਾਲੇ ਦੇ ਦੋਵੇਂ ਵਿਭਾਗਾਂ ਵਿਚ ਨਵੇਂ ਸਕੱਤਰ ਆਏ ਹਨ।

Total Views: 2 ,
Real Estate