ਪੂਰਬੀ ਕਾਂਗੋ ਦੇ ਬੁਕਾਵੁ ਸ਼ਹਿਰ ਵਿੱਚ ਵੀਰਵਾਰ ਨੂੰ ਅੱਗ ਲੱਗਣ ਦੀ ਇੱਕ ਘਟਨਾ ਵਿੱਚ 24 ਵਿਦਿਆਰਥੀਆਂ ਦੀ ਮੌਤ ਹੋ ਗਈ। ਸ਼ਹਿਰ ਉੱਤੇ ਕੰਟਰੋਲ ਰੱਖਣ ਵਾਲੇ ਇੱਕ ਬਾਗੀ ਸਮੂਹ ਨੇ ਇਹ ਜਾਣਕਾਰੀ ਦਿੱਤੀ।‘ਐੱਮ23’ (M23) ਬਾਗੀ ਸਮੂਹ ਦੇ ਬੁਲਾਰੇ ਲਾਰੈਂਸ ਕਾਨੁਕਾ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 19 ਲੜਕੀਆਂ ਅਤੇ ਪੰਜ ਲੜਕੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 29 ਹੋਰ ਲੋਕ ਸਥਾਨਕ ਸਿਹਤ ਕੇਂਦਰਾਂ ਵਿੱਚ ਜ਼ੇਰੇ ਇਲਾਜ ਹਨ।ਸਥਾਨਕ ਪ੍ਰਸ਼ਾਸਕ ਮੋਇਜ਼ ਲੁਬਾਲਾ ਨੇ ‘ਦ ਐਸੋਸੀਏਟਡ ਪ੍ਰੈੱਸ’ (ਏ ਪੀ) ਨੂੰ ਦੱਸਿਆ ਕਿ ਅੱਗ ਪਹਿਲਾਂ ਇੱਕ ਘਰ ਵਿੱਚ ਲੱਗੀ ਅਤੇ ਫਿਰ ਨੇੜੇ ਦੇ ਦੋ ਸਕੂਲਾਂ ਵਿੱਚ ਫੈਲ ਗਈ।
Real Estate





















