ਕੈਨੇਡਾ ਵਿਚ ਇਕ ਹੋਰ ਪੰਜਾਬੀ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਬ੍ਰਹਮਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਸੋਢੀ ਵਾਸੀ ਟਾਂਡਾ ਵਜੋਂ ਹੋਈ ਹੈ। ਕੈਨੇਡਾ ਦੇ ਓਟਾਵਾ ਸ਼ਹਿਰ ‘ਚ 20 ਵਾਪਰੇ ਸੜਕ ਹਾਦਸੇ ‘ਚ ਬ੍ਰਹਮਜੋਤ ਦੀ ਮੌਤ ਹੋ ਗਈ। ਬ੍ਰਹਮਜੋਤ ਦੋ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ। ਬੁੱਧਵਾਰ-ਰਾਤ ਬ੍ਰਹਮਜੋਤ ਉੱਥੇ ਕਾਰ ‘ਚ ਕਿਤੇ ਜਾ ਰਿਹਾ ਸੀ।ਰਾਤ 12:45 ਵਜੇ ਓਲਡ ਰਿਚਮੰਡ ਰੋਡ ਨੇੜੇ ਫੈਲੋਫੀਲਡ ਰੋਡ ‘ਤੇ ਉਸ ਦੀ ਕਾਰ ਸਾਹਮਣੇ ਤੋਂ ਆ ਰਹੀ ਇਕ ਹੋਰ ਕਾਰ ਨਾਲ ਤਕਰਾਅ ਗਈ। ਟੱਕਰ ਏਨੀ ਜ਼ਬਰਦਸਤ ਕਿ ਦੋਵਾਂ ਕਾਰਾਂ ਨੂੰ ਅੱਗ ਲੱਗ ਗਈ। ਹਾਦਸੇ ‘ਚ ਬ੍ਰਹਮਜੋਤ ਦੀ ਮੌਕੇ ‘ਤੇ ਮੌਤ ਹੋ ਗਈ। ਜਦਕਿ ਦੂਜੀ ਗੱਡੀ ਚਲਾ ਰਿਹਾ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ, ਜਿਸਨੂੰ ਗੰਭੀਰ ਜ਼ਖ਼ਮੀ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ।
Real Estate





















