ਐਪਲ ਨੇ ਆਪਣੇ ਸਾਲਾਨਾ ਵੱਡੇ ਈਵੈਂਟ 2026 ਦੌਰਾਨ ਟੈਕਨਾਲੋਜੀ ਦੀ ਦੁਨੀਆ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਕੰਪਨੀ ਨੇ ਆਪਣੇ ਪ੍ਰਸ਼ੰਸਕਾਂ ਦਾ ਲੰਬਾ ਇੰਤਜ਼ਾਰ ਖ਼ਤਮ ਕਰਦਿਆਂ ਆਪਣਾ ਪਹਿਲਾ ਫੋਲਡੇਬਲ ਸਮਾਰਟਫੋਨ ਆਈਫੋਨ ਡੁਓ (iPhone Duo) ਪੇਸ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ ਐਪਲ ਨੇ ਆਪਣੀ ਨਵੀਂ ਫਲੈਗਸ਼ਿਪ ਸੀਰੀਜ਼ ਆਈਫੋਨ 18 ਪ੍ਰੋ (iPhone 18 Pro) ਅਤੇ ਆਈਫੋਨ 18 ਪ੍ਰੋ ਮੈਕਸ (iPhone 18 Pro Max) ਤੋਂ ਵੀ ਪਰਦਾ ਚੁੱਕਿਆ ਹੈ। ਐਪਲ ਦਾ ਇਹ ਪਹਿਲਾ ਫੋਲਡੇਬਲ ਫੋਨ 5.4-ਇੰਚ ਦੀ ਬਾਹਰੀ ਸਕ੍ਰੀਨ ਅਤੇ 7.6-ਇੰਚ ਦੀ ਅੰਦਰੂਨੀ ਫੋਲਡੇਬਲ ਡਿਸਪਲੇਅ ਨਾਲ ਆਉਂਦਾ ਹੈ। ਇਸ ਵਿੱਚ ਸੁਪਰ ਰੇਟਿਨਾ ਐਕਸਡੀਆਰ (Super Retina XDR) ਡਿਸਪਲੇਅ ਦਿੱਤੀ ਗਈ ਹੈ, ਜੋ ਕਿ ਫੋਲਡ ਹੋਣ ’ਤੇ ਵੀ ਬਹੁਤ ਪਤਲੀ ਅਤੇ ਮਜ਼ਬੂਤ ਲੱਗਦੀ ਹੈ। ਇਸ ਫੋਨ ਵਿੱਚ ਏ-20 ਪ੍ਰੋ (A20 Pro) ਚਿੱਪਸੈੱਟ, 48 ਮੈਗਾਪਿਕਸਲ ਦਾ ਫਿਊਜ਼ਨ ਕੈਮਰਾ ਸਿਸਟਮ ਅਤੇ ਨਵੀਂ ਸੀ-2 (C2) ਮੋਡੇਮ ਤਕਨਾਲੋਜੀ ਸ਼ਾਮਲ ਹੈ। ਆਈਫੋਨ ਡੁਓ ਦੀ ਸ਼ੁਰੂਆਤੀ ਕੀਮਤ $1,999 ਅਮਰੀਕੀ ਡਾਲਰ ਰੱਖੀ ਗਈ ਹੈ।
ਐਪਲ ਨੇ ਲਾਂਚ ਕੀਤਾ ਪਹਿਲਾ ਫੋਲਡੇਬਲ iPhone Duo
Real Estate





















