ਜਸਵੰਤ ਸਿੰਘ ਖਾਲੜਾ ਦੇ ਕਾਤਲ ਉਮਰ ਕੈਦੀ ਡੀ ਐਸ ਪੀ ਜਸਪਾਲ ਸਿੰਘ ਦੀ ਜ਼ਮਾਨਤ ‘ਤੇ ਰਿਹਾਈ ਉੱਪਰ ਹੁਣ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਪਰਿਵਾਰ ਵੀ ਸਵਾਲ ਚੁੱਕ ਰਿਹਾ ਹੈ।ਭਗਤ ਸਿੰਘ ਦੇ ਇੱਕ ਰਿਸ਼ਤੇਦਾਰ ਕੁਲਜੀਤ ਸਿੰਘ ਢੱਠ ਨੂੰ ਮਾਰਨ ਦੀ ਮਨਸ਼ਾ ਨਾਲ ਅਗਵਾ ਕਰਨ ਦੇ ਦੋਸ਼ ਵਿਚ ਵੀ ਜਸਪਾਲ ਸਿੰਘ ਅਤੇ ਦੋ ਹੋਰ ਪੁਲੀਸ ਅਧਿਕਾਰੀਆਂ ਨੂੰ ਹੁਸ਼ਿਆਰਪੁਰ ਜ਼ਿਲ੍ਹਾ ਅਦਾਲਤ ਵੱਲੋਂ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ। ਹੁਣ ਪਰਿਵਾਰ ਦੇ ਵਕੀਲ ਨੇ ਏਡੀਜੀਪੀ ਜੇਲ੍ਹਾਂ, ਐਡਵੋਕੇਟ ਜਨਰਲ, ਮੁੱਖ ਮੰਤਰੀ ਦਫਤਰ ਨੂੰ ਪੱਤਰ ਲਿਖਦੇ ਹੋਏ ਕੁਝ ਸਵਾਲਾਂ ਦੇ ਜਵਾਬ ਮੰਗੇ ਹਨ। ਉਨ੍ਹਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਜਸਪਾਲ ਸਿੰਘ ਨੂੰ ਉਕਤ ਪੰਜ ਸਾਲ ਦੀ ਸਜ਼ਾ ਕਟਵਾਏ ਬਿਨਾਂ ਹੀ ਰਿਹਾਅ ਕੀਤਾ ਗਿਆ ਜਦਕਿ ਉਸ ਨੂੰ ਜ਼ਮਾਨਤ ਸਿਰਫ ਖਾਲੜਾ ਕੇਸ ‘ਚ ਮਿਲੀ ਸੀ।ਕੁਲਜੀਤ ਸਿੰਘ ਢੱਠ ਨੂੰ 1989 ਵਿਚ ਪੁਲੀਸ ਨੇ ਅਗਵਾ ਕੀਤਾ ਸੀ ਪਰ ਉਸ ਤੋਂ ਬਾਅਦ ਉਹ ਕਦੀ ਆਪਣੇ ਪਰਿਵਾਰ ਨੂੰ ਨਾ ਮਿਲਿਆ। ਉਸ ਸਮੇਂ ਪੁਲੀਸ ਦਾ ਦਾਅਵਾ ਸੀ ਕਿ ਉਹ ਹਿਰਾਸਤ ਵਿਚੋਂ ਭੱਜ ਗਿਆ ਸੀ ਪਰ ਉਸ ਦਾ ਹੁਣ ਤਕ ਕੋਈ ਥਹੁ ਪਤਾ ਨਾ ਲੱਗਿਆ।ਉਮਰ ਕੈਦ ਦੀ ਸਜ਼ਾ ਮੁਆਫੀ ਦਾ ਪ੍ਰਸਤਾਵ ਪੈਂਡਿੰਗ ਹੋਣ ਕਾਰਨ ਮਈ 2023 ਵਿਚ ਜਸਪਾਲ ਸਿੰਘ ਨੂੰ ਖਾਲੜਾ ਕੇਸ ‘ਚ ਜ਼ਮਾਨਤ ਮਿਲ ਗਈ ਪਰ ਐਡਵੋਕੇਟ ਸਰਬਜੋਤ ਸਿੰਘ ਚੀਮਾ ਨੇ ਕਿਹਾ ਕਿ ਉਸ ਨੂੰ ਦੂਜੇ ਕੇਸ ਵਿਚ ਅੰਦਰ ਰੱਖਣਾ ਬਣਦਾ ਸੀ ਕਿਉਂਕਿ ਦੋ ਵੱਖ ਵੱਖ ਅਦਾਲਤਾਂ ਵੱਲੋਂ ਕੀਤੀਆਂ ਸਜ਼ਾਵਾਂ ਇਕੱਠੀਆਂ ਨਹੀਂ ਚੱਲ ਸਕਦੀਆਂ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਦਾ 2016 ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ ਜੇਕਰ ਸਿਰਫ ਉਮਰ ਕੈਦ ਵਿਚ ਮੁਆਫੀ ਮਿਲ ਜਾਵੇ ਤਾਂ ਹੋਰ ਕੇਸਾਂ ਦੀਆਂ ਛੋਟੀਆਂ ਸਜ਼ਾਵਾਂ ਕੱਟਣੀਆਂ ਪੈਣਗੀਆਂ।
ਸ਼ਹੀਦ ਭਗਤ ਸਿੰਘ ਦੇ ਪਰਿਵਾਰ ਵੱਲੋਂ ਡੀ ਐੱਸ ਪੀ ਜਸਪਾਲ ਸਿੰਘ ਦੀ ਰਿਹਾਈ ’ਤੇ ਸਵਾਲ
Total Views: 2 ,
Real Estate





















