ਹਰਮੁਜ਼ ਜਲ ਮਾਰਗ ਤੋਂ ਲੰਘਣ ਵਾਲੇ ਹਰ ਸਾਮਾਨ ’ਤੇ ਲੱਗੇਗਾ 20 ਫੀਸਦੀ ਟੈਕਸ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹਰਮੁਜ਼ ਜਲ ਮਾਰਗ (ਸਟਰੇਟ ਆਫ਼ ਹੋਰਮੁਜ਼) ਤੋਂ ਲੰਘਣ ਵਾਲੇ ਸਾਰੇ ਵਪਾਰਕ ਸਾਮਾਨ (ਕਾਰਗੋ) ‘ਤੇ 20 ਫ਼ੀਸਦੀ ਟੈਕਸ ਲਗਾਉਣ ਦੇ ਐਲਾਨ ਤੋਂ ਬਾਅਦ ਭਾਰਤ ਦੀ ਸਪਲਾਈ ਚੇਨ ਲਈ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸਪੈਸ਼ਲ ’ਤੇ ਪੋਸਟ ਕੀਤਾ ਕਿ ਹੁਣ ਤੋਂ ਅਮਰੀਕਾ ਨੂੰ ਹਰਮੁਜ਼ ਜਲ ਮਾਰਗ ਦਾ ਰੱਖਿਅਕ ਮੰਨਿਆ ਜਾਵੇਗਾ ਅਤੇ ਇਸ ਬੇਹੱਦ ਸੰਵੇਦਨਸ਼ੀਲ ਇਲਾਕੇ ਨੂੰ ਸੁਰੱਖਿਆ ਦੇਣ ਦੇ ਬਦਲੇ ਸਾਰੇ ਸਾਮਾਨ ’ਤੇ 20 ਫ਼ੀਸਦੀ ਦੀ ਦਰ ਨਾਲ ਫੀਸ ਵਸੂਲੀ ਜਾਵੇਗੀ, ਜਿਸ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਹੋ ਰਹੀ ਹੈ।ਉਨ੍ਹਾਂ ਸਪਸ਼ਟ ਕੀਤਾ ਕਿ ਇਹ ਜਲ ਮਾਰਗ ਖੁੱਲ੍ਹਾ ਰਹੇਗਾ ਪਰ ਇਰਾਨੀ ਜਹਾਜ਼ਾਂ ਦੀ ਆਵਾਜਾਈ ਨੂੰ ਰੋਕਣ ਲਈ ਅਮਰੀਕਾ ਦੁਬਾਰਾ ਨਾਕਾਬੰਦੀ (ਬਲਾਕੇਡ) ਸ਼ੁਰੂ ਕਰ ਰਿਹਾ ਹੈ, ਜਦੋਂ ਕਿ ਬਾਕੀ ਦੇਸ਼ ਇਸ ਰਸਤੇ ਦੀ ਵਰਤੋਂ ਕਰ ਸਕਣਗੇ। ਇਸ ਫੈਸਲੇ ਨਾਲ ਭਾਰਤ ਵਿੱਚ ਮਾਲ ਭਾੜਾ ਵਧੇਗਾ, ਕੱਚੇ ਤੇਲ ਦੀਆਂ ਕੀਮਤਾਂ ਉੱਪਰ ਜਾਣਗੀਆਂ ਅਤੇ ਖਾਦ ਤੇ ਐਲਐਨਜੀ (LNG) ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ।

Total Views: 2 ,
Real Estate