15 ਮਰੀਜ਼ਾਂ ਦਾ ਕਤ/ਲ ਕਰਨ ਵਾਲੇ ਡਾਕਟਰ ਨੂੰ ਉਮਰ ਕੈਦ

ਜਰਮਨੀ ਦੇ ਇੱਕ ਡਾਕਟਰ ਨੂੰ ਆਪਣੇ 15 ਮਰੀਜ਼ਾਂ ਨੂੰ ਮਾਰਨ ਦੇ ਇਲਜ਼ਾਮ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਬਰਲਿਨ ਦੀ ਅਦਾਲਤ ਨੂੰ ਪਤਾ ਲੱਗਿਆ ਕਿ 41 ਸਾਲਾ ਜੋਹੈਨਸ ਐਮ (ਜਰਮਨੀ ਦੇ ਨਿੱਜਤਾ ਨਿਯਮਾਂ ਤਹਿਤ ਕੀਤੀ ਗਈ ਪਛਾਣ) ਨੇ ਸਤੰਬਰ 2021 ਤੋਂ ਜੁਲਾਈ 2024 ਦਰਮਿਆਨ 12 ਔਰਤਾਂ ਅਤੇ 3 ਮਰਦਾਂ ਦੇ ਕਤਲ ਦਾ ਕਤਲ ਕੀਤਾ ਹੈ।ਅਧਿਕਾਰੀਆਂ ਨੂੰ ਲਗਦਾ ਹੈ ਕਿ ਇਹ ਮੌਤਾਂ ਇੱਕ ਵੱਡੀ ਸਾਜ਼ਿਸ਼ ਦਾ ਛੋਟਾ ਜਿਹਾ ਹਿੱਸਾ ਹੋ ਸਕਦੀਆਂ ਹਨ। ਸਰਕਾਰੀ ਵਕੀਲ ਡਾਕਟਰ ਨਾਲ ਸਬੰਧਤ ਅਜਿਹੀਆਂ ਦਰਜਨਾਂ ਹੋਰ ਘਟਨਾਵਾਂ ਦੀ ਜਾਂਚ ਕਰ ਰਹੇ ਹਨ।ਉਸ ਦੇ ਪੀੜਤ 25 ਤੋਂ 94 ਸਾਲ ਦੀ ਉਮਰ ਤੱਕ ਦੇ ਸਨ। ਮੁਕੱਦਮੇ ਦੌਰਾਨ ਦੱਸਿਆ ਗਿਆ ਕਿ ਉਹ ਸਾਰੇ ਗੰਭੀਰ ਰੂਪ ਵਿੱਚ ਬਿਮਾਰ ਸਨ ਪਰ ਉਨ੍ਹਾਂ ਦੀ ਤੁਰੰਤ ਮੌਤ ਹੋਣ ਵਾਲੀ ਨਹੀਂ ਸੀ।ਸਰਕਾਰੀ ਪੱਖ ਨੇ ਕਿਹਾ ਕਿ ਘਰਾਂ ਦੇ ਦੌਰਿਆਂ ਦੌਰਾਨ ਡਾਕਟਰ ਮਰੀਜ਼ ਦੀ ਸਹਿਮਤੀ ਤੋਂ ਬਿਨ੍ਹਾਂ ਵੱਖ ਵੱਖ ਦਵਾਈਆਂ ਦੇ ਜਾਨਲੇਵਾ ਮਿਸ਼ਰਨ ਦਿੰਦਾ ਸੀ।ਕਈ ਵਾਰ ਆਪਣੇ ਅਪਰਾਧਾਂ ਨੂੰ ਲੁਕਾਉਣ ਲਈ ਉਸ ਨੇ ਅੱਗ ਵੀ ਲਗਾਈ।ਸਰਕਾਰੀ ਪੱਖ ਨੇ ਦੱਸਿਆ ਕਿ ਜੁਲਾਈ 2024 ਵਿੱਚ ਉਸ ਦੀ ਗ੍ਰਿਫਤਾਰੀ ਤੋਂ ਕੁਝ ਕ ਸਮਾਂ ਪਹਿਲਾਂ, ਉਸ ਨੇ ਇੱਕੋ ਦਿਨ ਵਿੱਚ ਦੋ ਮਰੀਜ਼ ਮਾਰ ਦਿੱਤੇ, ਸੈਂਟਰਲ ਬਰਲਿਨ ਵਿੱਚ ਰਹਿਣ ਵਾਲਾ ਇੱਕ 75 ਸਾਲਾ ਬਜ਼ੁਰਗ ਅਤੇ ਕੁਝ ਘੰਟਿਆਂ ਬਾਅਦ ਗੁਆਂਢੀ ਜ਼ਿਲ੍ਹੇ ਦੀ 76 ਸਾਲਾ ਬਜ਼ੁਰਗ ਔਰਤ।

Total Views: 1 ,
Real Estate