ਆਇਤੁੱਲਾ ਖ਼ਮੇਨੇਈ ਮਸ਼ਹਦ ’ਚ ਸਪੁਰਦ-ਏ-ਖ਼ਾਕ

ਇਰਾਨ ਨੇ ਵੀਰਵਾਰ ਨੂੰ ਆਪਣੇ ਮਰਹੂਮ ਸੁਪਰੀਮ ਆਗੂ ਆਇਤੁੱਲਾ ਅਲੀ ਖ਼ਮੇਨੇਈ ਨੂੰ ਮਸ਼ਹਦ ’ਚ ਦੇਸ਼ ਦੇ ਸਭ ਤੋਂ ਪਵਿੱਤਰ ਅਸਥਾਨ ਇਮਾਮ ਰਜ਼ਾ ਵਿਖੇ ਸਪੁਰਦ-ਏ-ਖ਼ਾਕ ਕਰ ਦਿੱਤਾ। ਬੀਤੀ 28 ਫਰਵਰੀ ਨੂੰ ਅਮਰੀਕੀ ਹਮਲੇ ਵਿੱਚ ਮਾਰੇ ਗਏ ਖ਼ਮੇਨੇਈ ਦਾ ਪਿਛਲੇ ਹਫ਼ਤੇ ਤੋਂ ਇਰਾਨ ਅਤੇ ਇਰਾਕ ਵਿੱਚ ਜਨਾਜ਼ਾ ਕੱਢ ਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਸਨ। ਪੂਰੇ ਸਰਕਾਰੀ ਸਨਮਾਨਾਂ ਨਾਲ ਖ਼ਮੇਨੇਈ ਨੂੰ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਦੇ ਉੱਤਰਾਧਿਕਾਰੀ ਅਤੇ ਪੁੱਤਰ ਮੁਜਤਬਾ ਖ਼ਮੇਨੇਈ, ਜਿਨ੍ਹਾਂ ਨੂੰ ਹਮਲੇ ਦੇ ਇੱਕ ਹਫ਼ਤੇ ਬਾਅਦ ਨਵਾਂ ਸੁਪਰੀਮ ਆਗੂ ਐਲਾਨਿਆ ਗਿਆ ਸੀ, ਹਾਲੇ ਤੱਕ ਜਨਤਕ ਤੌਰ ’ਤੇ ਸਾਹਮਣੇ ਨਹੀਂ ਆਏ ਹਨ। ਮੁਜਤਬਾ ਵੀ ਹਮਲੇ ’ਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਦਾ ਚਿਹਰਾ ਵਿਗੜ ਗਿਆ ਹੈ। ਸੁਰੱਖਿਆ ਕਾਰਨਾਂ ਅਤੇ ਇਲਾਜ ਅਧੀਨ ਹੋਣ ਕਰ ਕੇ ਉਨ੍ਹਾਂ ਦੀ ਕੋਈ ਵੀ ਨਵੀਂ ਤਸਵੀਰ ਜਾਂ ਵੀਡੀਓ ਜਾਰੀ ਨਹੀਂ ਕੀਤੀ ਗਈ ਹੈ।

Total Views: 1 ,
Real Estate