ਸਪੇਨ ਨੇ ਪੁਰਤਗਾਲ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਇਸ ਹਾਰ ਦੇ ਨਾਲ ਹੀ ਪੁਰਤਗਾਲ ਦੇ ਮਹਾਨ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਅਤੇ ਸਫ਼ਰ ਹਮੇਸ਼ਾ ਲਈ ਖ਼ਤਮ ਹੋ ਗਿਆ।41 ਸਾਲ ਦੇ ਰੋਨਾਲਡੋ ਦਾ ਇਹ ਛੇਵਾਂ ਅਤੇ ਆਖਰੀ ਵਿਸ਼ਵ ਕੱਪ ਸੀ। ਮੈਚ ਦਾ ਇਕਲੌਤਾ ਅਤੇ ਨਿਰਣਾਇਕ ਗੋਲ ਸਪੇਨ ਦੇ ਬਦਲਵੇਂ ਖਿਡਾਰੀ ਮਿਕੇਲ ਮੇਰੀਨੋ ਨੇ ਦੂਜੇ ਹਾਫ਼ ਦੇ ਸਟੋਪੇਜ ਟਾਈਮ (91ਵੇਂ ਮਿੰਟ) ਵਿਚ ਕੀਤਾ।ਅਪਣੇ ਆਖਰੀ ਮੈਚ ਬਾਰੇ ਗੱਲ ਕਰਦਿਆਂ ਰੋਨਾਲਡੋ ਨੇ ਭਾਵੁਕ ਪਰ ਦਿ੍ਰੜ ਸ਼ਬਦਾਂ ਵਿਚ ਕਿਹਾ, ‘‘ਮੈਂ ਕੱਲ੍ਹ ਉਸੇ ਤਰ੍ਹਾਂ ਜਾਗਾਂਗਾ ਜਿਵੇਂ ਅੱਜ ਜਾਗਿਆ ਹਾਂ, ਇਕ ਸਾਫ਼ ਜ਼ਮੀਰ ਨਾਲ। ਮੈਂ ਅਪਣਾ ਸਰਵੋਤਮ ਦਿਤਾ।
Total Views: 30 ,
Real Estate



















