ਤਾਮਿਲਨਾਡੂ ਦੀਆਂ ਸਾਰੀਆਂ 234 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋ ਗਈ ਹੈ। ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸੂਬੇ ਵਿੱਚ ਇੱਕ ਨਵਾਂ ਇਤਿਹਾਸ ਲਿਖ ਦਿੱਤਾ ਹੈ। ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਅਗਵਾਈ ਵਾਲੀ ਪਾਰਟੀ ਤਾਮਿਲਗਾ ਵੇਟਰੀ ਕੜਗਮ (TVK) ਸੂਬੇ ਦੀਆਂ ਕੁੱਲ 234 ਸੀਟਾਂ ਵਿੱਚੋਂ ਬਹੁਮਤ ਦੇ ਜਾਦੂਈ ਅੰਕੜੇ (118 ਸੀਟਾਂ) ਦੇ ਬੇਹੱਦ ਕਰੀਬ ਪਹੁੰਚ ਗਈ ਹੈ। ਤਾਜ਼ਾ ਰੁਝਾਨਾਂ ਵਿੱਚ TVK ਘੱਟੋ-ਘੱਟ 108 ਸੀਟਾਂ ’ਤੇ ਮੋਹਰੀ ਹੈ, ਜਿਸ ਕਾਰਨ ਪੂਰੇ ਸੂਬੇ ਵਿੱਚ ਪਾਰਟੀ ਵਰਕਰਾਂ ਅਤੇ ਪ੍ਰਸ਼ੰਸਕਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਹਨ। ਚੇਨਈ ਦੇ ਨੇੜੇ ਪਨਈਯੂਰ ਸਥਿਤ ਪਾਰਟੀ ਹੈੱਡਕੁਆਰਟਰ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਵਰਕਰਾਂ ਨੇ ‘TVK’ ਅਤੇ ‘ਵਿਜੇ’ ਦੇ ਨਾਅਰਿਆਂ ਨਾਲ ਅਸਮਾਨ ਗੁੰਜਾ ਦਿੱਤਾ। ਫਿਲਮੀ ਦੁਨੀਆ ਵਿੱਚ ‘ਥਲਪਤੀ’ (ਕਮਾਂਡਰ) ਵਜੋਂ ਜਾਣੇ ਜਾਂਦੇ ਵਿਜੇ ਨੂੰ ਹੁਣ ਉਨ੍ਹਾਂ ਦੇ ਸਮਰਥਕ ‘ਮੁਥਲਾਮੈਚਰ ਵਿਜੇ’ (ਮੁੱਖ ਮੰਤਰੀ ਵਿਜੇ) ਕਹਿ ਕੇ ਵਡਿਆ ਰਹੇ ਹਨ। ਵਰਕਰਾਂ ਨੇ ਇੱਕ-ਦੂਜੇ ਨੂੰ ਮਿਠਾਈਆਂ ਵੰਡੀਆਂ ਅਤੇ ਖੁਸ਼ੀ ਵਿੱਚ ਨੱਚਦੇ ਨਜ਼ਰ ਆਏ।-ANI
DMK 57
ADMK 88
TVK 108
BJP 00
OTH 01





















