ਪੰਜ ਸੂਬਿਆਂ ‘ਚ ਵੋਟਾਂ ਦੀ ਗਿਣਤੀ ਜਾਰੀ, ਸ਼ੁਰੂਆਤੀ ਰੁਝਾਨਾਂ ‘ਚ ਪੱਛਮੀ ਬੰਗਾਲ ਵਿੱਚ ਭਾਜਪਾ ਟੀਐਮਸੀ ਤੋਂ ਅੱਗੇ

ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿੱਚ ਸਵੇਰੇ 8:00 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ।ਤਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਇੱਕ ਤੀਜੀ ਪਾਰਟੀ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਇਹ ਪਾਰਟੀ ਹੈ ਟੀਵੀਕੇ, ਜੋ ਮਸ਼ਹੂਰ ਤਮਿਲ ਸਿਨੇਮਾ ਅਦਾਕਾਰ ਵਿਜੈ ਦੀ ਪਾਰਟੀ ਹੈ।ਤਮਿਲਨਾਡੂ ਵਿਧਾਨ ਸਭਾ ਦੀਆਂ 234 ਸੀਟਾਂ ਲਈ ਵੋਟਾਂ ਦੀ ਗਿਣਤੀ ਇਸ ਸਮੇਂ ਚੱਲ ਰਹੀ ਹੈ, ਸਰਕਾਰ ਬਣਾਉਣ ਲਈ ਬਹੁਮਤ ਦਾ ਅੰਕੜਾ 118 ਹੈ।ਰੁਝਾਨਾਂ ‘ਚ ਟੀਵੀਕੇ ਇਸ ਸਮੇਂ 110 ਸੀਟਾਂ ‘ਤੇ ਅੱਗੇ ਹੈ, ਜਦੋਂ ਕਿ ਏਆਈਏਡੀਐਮਕੇ 76 ਸੀਟਾਂ ‘ਤੇ ਅੱਗੇ ਹੈ ਅਤੇ ਡੀਐਮਕੇ 48 ਸੀਟਾਂ ‘ਤੇ ਅੱਗੇ ਹੈ। ਇਨ੍ਹਾਂ ਸ਼ੁਰੂਆਤੀ ਰੁਝਾਨਾਂ ਵਿੱਚ ਟੀਵੀਕੇ ਦੇ ਪ੍ਰਦਰਸ਼ਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

Real Estate