ਅਮਰੀਕਾ : ਮਾਲ ਦੇ ਫੂਡ ਕੋਰਟ ‘ਚ ਗੋਲੀਬਾਰੀ

ਅਮਰੀਕਾ ਦੇ ਲੁਈਸਿਆਨਾ ਵਿੱਚ ਇੱਕ ਮਾਲ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਦੱਸਿਆ ਹੈ ਕਿ ਮਾਲ ਦੇ ਫੂਡ ਕੋਰਟ ਦੇ ਕੋਲ ਦੋ ਗੁੱਟਾਂ ਵਿਚਕਾਰ ਗੋਲੀਬਾਰੀ ਹੋਈ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ 10 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ ਸੀ। ਅਧਿਕਾਰੀਆਂ ਨੇ ਸ਼ੁਰੂ ਵਿੱਚ ਕਿਹਾ ਸੀ ਕਿ 10 ਲੋਕ ਜ਼ਖਮੀ ਹੋਏ ਹਨ, ਪਰ ਬੈਟਨ ਰੂਜ ਵਿੱਚ ਗੋਲੀਬਾਰੀ ਦੇ ਕੁਝ ਘੰਟਿਆਂ ਬਾਅਦ ਇਹ ਗਿਣਤੀ ਬਦਲ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Total Views: 27 ,
Real Estate