ਪੱਛਮੀ ਬੰਗਾਲ ਤੇ ਤਾਮਿਲਨਾਡੂ ’ਚ ਵੋਟਾਂ ਦੇ ਰਿਕਾਰਡ ਟੁੱਟੇ

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਤਹਿਤ 294 ’ਚੋਂ 152 ਸੀਟਾਂ ਅਤੇ ਤਾਮਿਲ ਨਾਡੂ ਵਿਧਾਨ ਸਭਾ ਦੀਆਂ ਸਾਰੀਆਂ 234 ਸੀਟਾਂ ਲਈ ਅੱਜ ਰਿਕਾਰਡ ਵੋਟਾਂ ਪਈਆਂ ਹਨ। ਚੋਣ ਕਮਿਸ਼ਨ ਅਨੁਸਾਰ ਪੱਛਮੀ ਬੰਗਾਲ ’ਚ 91.78 ਫ਼ੀਸਦ ਅਤੇ ਤਾਮਿਲ ਨਾਡੂ ’ਚ 85.05 ਫ਼ੀਸਦ ਵੋਟਿੰਗ ਹੋਈ ਹੈ। ਦੋਵਾਂ ਸੂਬਿਆਂ ਦੇ ਚੋਣ ਇਤਿਹਾਸ ’ਚ ਇਸ ਸਭ ਤੋਂ ਵੱਡਾ ਮੱਤਦਾਨ ਹੈ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਦੱਸਿਆ ਕਿ ਪੱਛਮੀ ਬੰਗਾਲ ’ਚ ਪਹਿਲੇ ਗੇੜ ਦੀਆਂ ਵੋਟਾਂ ਦੌਰਾਨ ਅੱਜ 91.78 ਫ਼ੀਸਦ ਵੋਟਾਂ ਪੋਲ ਹੋਈਆਂ ਹਨ ਜੋ ਆਜ਼ਾਦੀ ਮਗਰੋਂ ਸੂਬੇ ’ਚ ਹੋਈ ਸਭ ਤੋਂ ਵੱਧ ਵੋਟਿੰਗ ਹੈ। ਚੋਣ ਕਮਿਸ਼ਨ ਅਨੁਸਾਰ ਮੁਰਸ਼ਿਦਾਬਾਦ, ਬਾਂਕੁਰਾ, ਕੂਚ ਬਿਹਾਰ, ਮਾਲਦਾ, ਝਾੜਗ੍ਰਾਮ ਤੇ ਪੱਛਮੀ ਮੇਦਨੀਪੁਰ ’ਚ 90 ਫ਼ੀਸਦ ਵੋਟਾਂ ਪਈਆਂ ਹਨ। ਚੋਣ ਕਮਿਸ਼ਨ ਅਨੁਸਾਰ ਸ਼ਾਮ ਪੰਜ ਵਜੇ ਤੱਕ 90 ਫ਼ੀਸਦ ਦੇ ਕਰੀਬ ਵੋਟਾਂ ਪੈ ਚੁੱਕੀਆਂ ਸਨ। ਉਨ੍ਹਾਂ ਵੋਟ ਪ੍ਰਤੀਸ਼ਤ 95 ਫ਼ੀਸਦ ਤੋਂ ਵੱਧ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ।

Real Estate