ਦਿੱਲੀ ‘ਚ 1 ਘੰਟੇ ਲਈ ਹੋਏਗਾ ਬਲੈਕਆਊਟ

ਦਿੱਲੀ ਵਿੱਚ ਸ਼ਨੀਵਾਰ, 28 ਮਾਰਚ ਨੂੰ ‘ਅਰਥ ਆਵਰ 2026’ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਮੁੱਖ ਬਿਜਲੀ ਵੰਡ ਕੰਪਨੀ BSES ਨੇ ਦੱਖਣੀ, ਪੱਛਮੀ, ਪੂਰਬੀ ਅਤੇ ਕੇਂਦਰੀ ਦਿੱਲੀ ਦੇ ਆਪਣੇ ਲਗਭਗ 54 ਲੱਖ ਖਪਤਕਾਰਾਂ ਅਤੇ 2.25 ਕਰੋੜ ਵਸਨੀਕਾਂ ਨੂੰ ਇਸ ਵਿਸ਼ਵਵਿਆਪੀ ਮੁਹਿੰਮ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ।ਇਸ ਮੁਹਿੰਮ ਤਹਿਤ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ਨੀਵਾਰ ਰਾਤ 8:30 ਵਜੇ ਤੋਂ 9:30 ਵਜੇ ਤੱਕ ਆਪਣੇ ਘਰਾਂ ਅਤੇ ਦਫ਼ਤਰਾਂ ਦੀਆਂ ਗ਼ੈਰ-ਜ਼ਰੂਰੀ ਬਿਜਲੀ ਦੀਆਂ ਲਾਈਟਾਂ ਅਤੇ ਉਪਕਰਨ ਬੰਦ ਰੱਖਣ। ਸਾਲ 2026 ਲਈ ਇਸ ਮੁਹਿੰਮ ਦਾ ਵਿਸ਼ਾ (Theme) ‘Give an Hour for Earth’ (ਧਰਤੀ ਲਈ ਇੱਕ ਘੰਟਾ ਦਿਓ) ਰੱਖਿਆ ਗਿਆ ਹੈ। ਇਸ ਦਾ ਮਕਸਦ ਸਿਰਫ਼ ਪ੍ਰਤੀਕਾਤਮਕ ਤੌਰ ‘ਤੇ ਲਾਈਟਾਂ ਬੰਦ ਕਰਨਾ ਨਹੀਂ, ਸਗੋਂ ਲੋਕਾਂ ਦੇ ਵਿਵਹਾਰ ਵਿੱਚ ਵਾਤਾਵਰਣ ਪ੍ਰਤੀ ਸਥਾਈ ਬਦਲਾਅ ਲਿਆਉਣਾ ਹੈ।

Total Views: 27 ,
Real Estate