ਜ਼ਿੰਦਾ ਸੜੇ 14 ਯਾਤਰੀ, ਡੰਪਰ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਲੱਗੀ ਅੱਗ

ਆਂਧਰਾ ਪ੍ਰਦੇਸ਼ ਦੇ ਮਾਰਕਪੁਰ ਜ਼ਿਲ੍ਹੇ ਦੇ ਰਾਏਵਰਮ ਨੇੜੇ ਅੱਜ ਇੱਕ ਸੜਕ ਹਾਦਸਾ ਵਾਪਰਿਆ। ਇੱਕ ਨਿੱਜੀ ਯਾਤਰਾ ਬੱਸ ਇੱਕ ਡੰਪਰ ਨਾਲ ਟਕਰਾ ਗਈ। ਟੱਕਰ ਤੋਂ ਤੁਰੰਤ ਬਾਅਦ ਬੱਸ ਨੂੰ ਅੱਗ ਲੱਗ ਗਈ। ਚੌਦਾਂ ਯਾਤਰੀ ਜ਼ਿੰਦਾ ਸੜ ਗਏ, ਜਦੋਂ ਕਿ 23 ਹੋਰ ਜ਼ਖ਼ਮੀ ਹੋ ਗਏ।ਅਧਿਕਾਰੀਆਂ ਨੇ ਦੱਸਿਆ ਕਿ ਹਰੀਕ੍ਰਿਸ਼ਨ ਟਰੈਵਲਜ਼ ਦੀ ਬੱਸ ਤੇਲੰਗਾਨਾ ਦੇ ਨਿਰਮਲ ਤੋਂ ਨੇਲੋਰ ਜਾ ਰਹੀ ਸੀ। ਇਹ ਹਾਦਸਾ ਸਵੇਰੇ 6:00 ਵਜੇ ਦੇ ਕਰੀਬ ਵਾਪਰਿਆ। ਅੱਗ ‘ਤੇ ਲਗਭਗ ਤਿੰਨ ਘੰਟਿਆਂ ਵਿੱਚ ਕਾਬੂ ਪਾਇਆ ਗਿਆ।ਮਾਰਕਪੁਰਮ ਦੇ ਪੁਲਿਸ ਸੁਪਰਡੈਂਟ ਵੀ. ਹਰਸ਼ਵਰਧਨ ਰਾਜੂ ਨੇ ਕਿਹਾ ਕਿ ਡੰਪਰ ਡਰਾਈਵਰ ਸਮੇਤ 23 ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬੱਸ ਵਿੱਚ 35 ਤੋਂ ਵੱਧ ਯਾਤਰੀ ਸਵਾਰ ਸਨ।

Total Views: 23 ,
Real Estate